(ਸਮਾਜ ਵੀਕਲੀ) : ‘ਸੰਦੀਪ ਸਿੰਘ ਬਖੋਪੀਰ’ ਜੋਨ ਸਕੱਤਰ ਜਗਤਾਰ ਸਿੰਘ ਤੇ ਕਾਰਜਕਾਰੀ ਜੋਨ ਇੰਚਾਰਜ਼ ਨਵਕਿਰਨ ਸਿੰਘ ਖੱਟੜਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 22-07-2026 ਨੂੰ ਭਵਾਨੀਗੜ੍ਹ ਜੋਨ ਦੀਆਂ,ਜੋਨ ਪੱਧਰੀ ਖੇਡਾਂ ਦਾ ਸੰਸਕਾਰ ਵੈਲੀ ਸਕੂਲ ਭਵਾਨੀਗੜ੍ਹ ਤੋਂ ਰਸਮੀਂ ਤੌਰ ਤੇ ਉਦਘਾਟਨ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਜੋਨਲ ਪ੍ਰਬੰਧਕ ਤੇ ਨਿਗਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਦੇ ਪ੍ਰਿੰਸੀਪਲ ਸਰਦਾਰ ਹਰਜਿੰਦਰ ਸਿੰਘ ਜੀ ਨੇ ਆਪਣੇ ਮੁਬਾਰਕ ਸ਼ਬਦਾਂ ਨਾਲ਼ ਵੱਖ-ਵੱਖ ਸਕੂਲਾਂ ਤੋਂ ਆਏ ਡੀ.ਪੀ ਅਧਿਆਪਕ ਸਾਹਿਬਾਨਾਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਕੇ ਕੀਤਾ, ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ, ਕਿ “ਵਿਦਿਆਰਥੀ ਦੇ ਸਰਪੱਖੀ ਵਿਕਾਸ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਖੇਡਾਂ ਜਿੱਥੇ ਸਾਡਾ ਸਰੀਰਕ ਵਿਕਾਸ ਕਰਦੀਆਂ ਹਨ, ਉਥੇ ਹੀ ਮਾਨਸਿਕ ਵਿਕਾਸ ਵੀ ਕਰਦੀਆਂ ਹਨ, ਖੇਡਾਂ ਨਾਲ ਅਸੀਂ ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ, ਖਿਡਾਰੀਆਂ ਨੂੰ ਉਹਨਾਂ ਨੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਖੇਡਾਂ ਦੇ ਰਸਤੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਸਮੂਹ ਡੀ.ਪੀ ਅਧਿਆਪਕਾਂ ਨੂੰ ਉਨਾਂ ਵੱਲੋਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵਾਲੇ ਚੰਗੇ ਪਾਸੇ ਤੋਰਨ ਲਈ ਸਲਾਹਿਆ ਗਿਆ, ਮੁੱਖ ਮਹਿਮਾਨ ਜੀ ਵੱਲੋਂ ਸੰਸਕਾਰ ਵੈਲੀ ਸਕੂਲ ਦੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਤੋਂ ਬਾਅਦ ਸੱਤਿਆ ਭਾਰਤੀ ਸਕੂਲ ਝਨੇੜੀ ਵਿਖੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਯਾਦਗਾਰ ਫੋਟੋ ਕਰਵਾਈ ਗਈ ਇਥੋਂ ਦੇ ਡੀ.ਪੀ ਅਧਿਆਪਕ ਹਰਦੀਪ ਸਿੰਘ, ਸਤਪਾਲ ਸਿੰਘ, ਜਗਜੀਤ ਸਿੰਘ, ਤੇ ਸਮੁੱਚੀ ਮਨੇਜਮੈਂਟ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਸਰਦਾਰ ਹਰਜਿੰਦਰ ਸਿੰਘ ਜੀ ਦੇ ਨਾਲ ਰਸ਼ਪਾਲ ਸਿੰਘ ਡੀ.ਪੀ ਅਧਿਆਪਕ ਨਦਾਮਪੁਰ, ਜਤਿੰਦਰ ਸਿੰਘ ਡੀ ਪੀ ਅਧਿਆਪਕ ਝਨੇੜੀ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨਵਕਿਰਨ ਖੱਟੜਾ ਸਰਕਾਰੀ ਸਮਾਰਟ ਸਕੂਲ ਬਖੋਪੀਰ,ਸਲੀਮ ਮੁਹੰਮਦ ਸਰ, ਅਮਰਜੋਤ ਜੋਸ਼ੀ ਸਰ ਆਦਰਸ਼ ਸੱਤਿਆ ਭਾਰਤੀ ਸਕੂਲ ਬਾਲਦ, ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਮੌਕੇ ਉੱਤੇ ਸੁਖਜਿੰਦਰ ਸਿੰਘ, ਮੈਡਮ ਪਰਮਜੀਤ ਕੌਰ,ਪਰਦੀਪ ਕੌਰ, ਕਮਲਪ੍ਰੀਤ ਕੌਰ,ਸੰਦੀਪ ਸਿੰਘ,ਰਾਜਪਾਲ ਸਿੰਘ ,ਗੁਰਦੀਪ ਸਿੰਘ,ਅਵਤਾਰ ਸਿੰਘ ਤਾਰੀ, ਮੌਜ਼ੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






