HOME ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮਨੇਜਮੈਟ ਵੱਲੋ ਬਿਜਲੀ ਮੁਲਾਜਮਾ ਦੀਆਂ ਮੰਗਾਂ...

ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮਨੇਜਮੈਟ ਵੱਲੋ ਬਿਜਲੀ ਮੁਲਾਜਮਾ ਦੀਆਂ ਮੰਗਾਂ ਨਾਂ ਮੰਨਣ ਦੇ ਵਿਰੋਧ ਵਿਚ ਹੁਣ ਬਿਜਲੀ ਕਰਮਚਾਰੀ ਗਏ ਹੜਤਾਲ ਤੇ।

1
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੇ ਈ, ਗਰਿੱਡ ਸਬ ਸਟੇਸ਼ਨ ਯੂਨੀਅਨ, ਪੀ ਐਸ ਈ ਬੀ ਇੰਪਲਾਈਜ ਫਡਰੇਸ਼ਨ ਏਟਕ ਅਡਾਹਕ ਕਮੇਟੀ ਪੰਜਾਬ ਦੇ ਸੱਦੇ ਤੇ ਡਵੀਜਨ ਰਾਏਕੋਟ ਦੀਆਂ ਵੱਖ ਵੱਖ ਮੁਲਾਜਮ ਜੱਧੇਬੰਦੀਆ ਅਤੇ ਪੈਨਸ਼ਨ ਯੂਨੀਅਨ ਦੇ ਸਹਿਯੋਗ ਨਾਲ ਅੱਜ ਸੈਕੜੇ ਕਰਮਚਾਰੀਆਂ ਅਤੇ ਪੈਨਸਨਰਾਂ ਵੱਲੋਂ ਡਵੀਜਨ ਰਾਏਕੋਟ ਦੇ ਦਫਤਰ ਸਾਹਮਣੇ ਜਬਰਦਸਤ ਰੋਸ ਪ੍ਰਦਸ਼ਨ ਕੀਤਾ ਗਿਆ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮਨੇਜਮੈਟ ਵੱਲੋਂ ਮੰਗਾਂ ਮੰਨਣ ਦੇ ਰੋਸ ਵਿਚ ਅੱਜ ਚੌਥੇ ਦਿਨ ਡਵੀਜਨ ਰਾਏਕੋਟ ਅੰਦਰ ਲੱਗਭੱਗ 95%ਬਿਜਲੀ ਮੁਲਾਜਮਾ ਨੇ ਮਾਸ ਲੀਵ ਭਰ ਕੇ ਹੜਤਾਲ ਤੇ ਗਏ ਨੇ ਆਗੂਆਂ ਵੱਲੋਂ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਪਾਵਰ ਕਾਮ ਦੀ ਮਨੇਜਮੈਟ ਅਤੇ ਪੰਜਾਬ ਸਰਕਾਰ ਮੁਲਾਜਮਾ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਜਿਸ ਕਾਰਨ ਮੁਲਾਜਮਾ ਵਿਚ ਭਾਰੀ ਰੋਸ ਪਾਇਆ ਜਾ ਰਿਹਾਂ ਹੈ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ 17/07/2020 ਤੋ ਬਾਅਦ ਵਿਚ ਭਰਤੀ ਹੋਏ ਸ, ਲ, ਮ ਅਤੇ ਹੋਰ ਕਾਮਿਆ ਤੇ ਪੰਜਾਬ ਦੇ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਪ੍ਰੋਵੇਸ਼ਨਲ ਸਮੇ ਦੌਰਾਨ ਪੂਰੀ ਤਨਖਾਹ ਦਿਤੀ ਜਾਵੇ ਅਦਾਰੇ ਦਾ ਹਰ ਤਰਾਂ ਦਾ ਕੱਚਾ ਕਾਮਾਂ ਪੱਕਾ ਕੀਤਾ ਜਾਵੇ ਪਾਰਟ ਟਾਈਮ ਸਪੀਪਰ ਜੋ 29  ਸਾਲ ਤੋ ਕੰਮ ਕਰਦਿਆਂ ਨੂੰ ਹੋ ਗਏ ਪਰ ਉਹਨਾਂ ਪੱਕੇ ਨਹੀਂ ਕੀਤਾ ਗਿਆ ਉਹਨਾਂ ਨੂੰ ਵੀ ਤੁਰੰਤ ਪੱਕੇ ਕੀਤਾ ਜਾਵੇ ਪੈਨਸਨਰਾਂ ਤੇ ਮੁਲਾਜਮਾ ਤੇ 2.59 ਦਾ ਗੁਵਾਕ ਲਾਗੂ ਕੀਤਾ ਜਾਵੇ 18% ਮਗਿਆਈ ਭੱਤਾ ਦਿਤਾ ਜਾਵੇ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆਂ ਤੁਰੰਤ ਇਕ ਕਿਸਤ ਵਿਚ ਦਿਤਾ ਜਾਵੇ ਮਹਿਕਮੇ ਅੰਦਰ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਭਰਤੀ ਪੂਰੇ ਸਕੇਲਾਂ ਵਿਚ ਕੀਤੀ ਜਾਵੇ ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ /ਪਾਵਰ ਕਾਮ ਦੀ ਮਨੇਜਮੈਂਟ ਨੇ ਮੁਲਾਜਮਾ ਦੇ ਮਸਲੇ ਤੁਰੰਤ ਹੱਲ ਨਾ ਕੀਤੇ ਤਾ ਆਉਣ ਵਾਲੇ ਸਮੇ ਵਿਚ ਹੋਰ ਵੀ ਤਿਖੇ ਸੰਘਰਸ਼ ਕੀਤੇ ਜਾਣਗੇ ਅਤੇ ਮਾਸ ਲੀਵ ਵਧਾਈ ਜਾਵੇ ਗੀ ਇਸ ਸੰਘਰਸ਼ /ਮਾਸ ਲੀਵ ਦੌਰਾਨ ਜੇਕਰ ਖੱਪਤਕਾਰਾਂ ਨੂੰ ਬਿਜਲੀ ਸਬੰਧੀ ਮੁਸਕਲਾਂ ਪੇਸ ਆਈਆਂ ਤਾਂ ਉਸ ਲਈ ਪੰਜਾਬ ਸਰਕਾਰ /ਪਾਵਰ ਕਾਮ ਦੀ ਮਨੇਜਮੈਂਟ ਸਿਧੇ ਤੌਰ ਤੇ ਜੁਮੇਵਾਰ ਹੋਵੇਗੀ ਧਰਨੇ ਵਿਚ ਸਾਮਲ ਹੋਏ ਟੀ ਐਸ ਯੂ ਸਰਕਲ ਪ੍ਰਧਾਨ ਤਰਲੋਚਨ ਸਿੰਘ ਹਠੂਰ, ਹਰਪ੍ਰੀਤ ਸਿੰਘ ਜੇ ਈ ਬੱਸੀਆ, ਚਰਨਜੀਤ ਸਿੰਘ ਰਾਜੋਆਣਾ, ਅਮਨਦੀਪ ਸਿੰਘ ਸੰਘੇੜਾ, ਸੁਰਿੰਦਰ ਸਿੰਘ ਲੰਮੇ, ਜਗਰੂਪ ਸਿੰਘ ਬੀਹਲਾ, ਸੁਖਜੀਤ ਸਿੰਘ ਸੰਘੇੜਾ, ਮਨਜਿੰਦਰ ਸਿੰਘ ਜਿੰਦੂ, ਹਰਭਜਨ ਸਿੰਘ ਸਾਬਕਾ ਆਗੂ, ਬਲਜੀਤ ਸਿੰਘ ਗਰੇਵਾਲ ਕੁਲ ਹਿੰਦ ਕਿਸਾਨ ਸਭਾ, ਪੀ ਐਸ ਈ  ਬੀ ਇਪੰਲਾਈਜ ਫੈਡਰੇਸ਼ਨ ਏਟਕ ਪੰਜਾਬ ਅਡਾਹਕ ਕਮੇਟੀ ਦੇ ਸਰਕਲ ਮੀਤ ਪ੍ਰਧਾਨ ਮਨਜਿੰਦਰ ਸਿੰਘ, ਡਵੀਜਨ ਪ੍ਰਧਾਨ ਸਾਧੂ ਸਿੰਘ, ਡਵੀਜਨ ਸਕੱਤਰ ਬਲਕਾਰ ਸਿੰਘ ਰਾਏਕੋਟ, ਸਰਕਲ ਮੀਤ ਪ੍ਰਧਾਨ ਕੁਰਮਿਦਰ ਸਿੰਘ ਤਲਵੰਡੀ, ਗੁਰਜੀਤ ਸਿੰਘ ਲੰਮਾ, ਪਰਮਿੰਦਰ ਸਿੰਘ ਲੱਖਾਂ ਪ੍ਰਧਾਨ, ਬਲਵੀਰ ਸਿੰਘ ਰਾਜੋਆਣਾ, ਜਗਜੀਤ ਸਿੰਘ ਢੇਸੀ,ਸੁਖਦੇਵ ਸਿੰਘ ਜੇ ਈ ਲੱਖਾ, ਸਤਿਨਾਮੁ ਸਿੰਘ ਲੱਖਾਂ, ਬਹਾਦਰ ਸਿੰਘ ਬੱਸੀਆਂ, ਅਵਤਾਰ ਸਿੰਘ ਬੱਸੀਆ,ਜੋਗਿੰਦਰ ਸਿੰਘ ਜੱਟਪੁਰੀ ਆਦਿ ਹਾਜਰ ਹੋਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਾਜ਼ ਦਹੇਜ਼ ਦੇ ਮਾਮਲੇ ’ਚ ਪਤੀ, ਸਹੁਰਾ ਤੇ ਸੱਸ ਤੇ ਮਾਮਲਾ ਦਰਜ਼
Next articleਫਿਲੌਰ ਦੇ ਨਜ਼ਦੀਕੀ ਪਿੰਡ ਨਗਰ ਵਿਖੇ ਗੰਦੇ ਪਾਣੀ ਕਾਰਨ ਭਿਆਨਕ ਸੜਕ ਹਾਦਸਾ, ਰੋਸ ਵਜੋਂ ਲੋਕਾਂ ਨੇ ਲਾਇਆ ਧਰਨਾ