ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਹੋਵੇ— ਜੱਥੇਬੰਦਕ ਆਗੂ
(ਸਮਾਜ ਵੀਕਲੀ) ਪਿਛਲੇ ਕਈ ਦਿਨਾਂ ਨੀਟ ਪੇਪਰ ਲੀਕ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਤੇ ਆਪਣੇ ਭਵਿੱਖ ਬਾਰੇ ਚਿੰਤਤ ਦੇਸ਼ ਭਰ ਦੇ ਵਿਦਿਆਰਥੀ ਜੰਤਰ-ਮੰਤਰ ਦਿੱਲੀ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਤੇ ਬੇਤਹਾਸ਼ਾ ਲਾਠੀਚਾਰਜ ਕਰ ਕੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਬਾਉਣ ਦੀ ਕਾਰਵਾਈ ਦੇ ਰੋਸ਼ ਵਜੋਂ ਅੱਜ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਅਗਵਾਈ ਵਿੱਚ ਵੱਖ-ਵੱਖ ਅਧਿਆਪਕ- ਮੁਲਾਜ਼ਮ ਜੱਥੇਬੰਦੀਆਂ ਵੱਲੋਂ ਮੁੱਲਾਂਪੁਰ ਦੇ ਮੇਨ ਚੌਕ ਵਿਚ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਜੱਥੇਬੰਦਕ ਆਗੂਆਂ ਹਰਦੇਵ ਸਿੰਘ ਮੁੱਲਾਂਪੁਰ, ਬਲਵੀਰ ਸਿੰਘ ਬਾਸੀਆਂ, ਅਵਤਾਰ ਸਿੰਘ ਖਾਲਸਾ ਡੀ ਟੀ ਐੱਫ, ਗੁਰਦੀਪ ਸਿੰਘ ਬਾਸੀ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾਈ ਆਗੂ, ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਬਲਦੇਵ ਸਿੰਘ ਸ਼ੇਖੂਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਨਵੀਂ ਸਿੱਖਿਆ ਨੀਤੀ 2020 ਲਿਆਂਦੀ ਗਈ ਹੈ, ਇਸ ਨੇ ਸਿੱਖਿਆ ਸਿਸਟਮ ਦਾ ਉਜਾੜਾ ਸ਼ੁਰੂ ਕਰ ਦਿੱਤਾ ਹੈ। ਸਕੂਲਾਂ-ਕਾਲਜਾਂ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਪ੍ਰਾਈਵੇਟ ਏਜੰਸੀਆਂ ਨੂੰ ਨੀਟ/ ਜੇ ਈ ਈ ਵਰਗੇ ਟੈਸਟਾਂ ਦੀ ਜਿੰਮੇਵਾਰੀ ਸੌਂਪ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਕੜੀ ਤਹਿਤ ਹੀ ਆਏ ਦਿਨ ਪੇਪਰ ਲੀਕ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਤੇ ਵਿਦਿਆਰਥੀ ਮਾਨਸਿਕ ਤਣਾਅ ਨਾਂ ਝੱਲਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਵਾਰ ਨੀਟ ਪੇਪਰ ਲੀਕ ਮਾਮਲੇ ਵਿੱਚ ਦੇਸ਼ ਭਰ ਵਿੱਚ 20 ਤੋਂ ਵੱਧ ਵਿਦਿਆਰਥੀ ਖੁਦਕੁਸ਼ੀਆਂ ਕਰ ਗਏ ਹਨ। ਉਹਨਾਂ ਕਿਹਾ ਕਿ ਇਸ ਸਿਸਟਮ ਵਿਚ ਸ਼ਾਮਲ ਲੋਕਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤੇ ਖੁਦਕੁਸ਼ੀ ਕਰ ਗਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ। ਦੇਸ਼ ਦੇ ਮਨੁੱਖ ਸਰੋਤ ਮੰਤਰਾਲੇ ਦੇ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਮੁੱਲਾਂਪੁਰ, ਦੇਵਿੰਦਰ ਸਿੰਘ ਮਾਣੀਏਵਾਲ, ਬਲਜਿੰਦਰ ਸਿੰਘ ਪੁੜੈਣ, ਸ਼ੁਭਮ ਆਲੀਵਾਲ, ਵਰਿੰਦਰ ਸਿੰਘ ਮੁੱਲਾਂਪੁਰ, ਸੰਤੋਸ਼ ਕੁਮਾਰ, ਗੁਰਵਿੰਦਰ ਸਿੰਘ ਤਲਵੰਡੀ, ਵਿੱਦਿਆ ਦੇਵੀ ਮੁੱਲਾਂਪੁਰ, ਰੁਪਿੰਦਰ ਕੌਰ ਬਾਸੀਆਂ, ਸਵਾਤੀ, ਇੰਦਰਜੀਤ ਕੌਰ, ਅਮਨਦੀਪ ਕੌਰ ਪੁੜੈਣ, ਕੁਲਵੀਰ ਕੌਰ ਭੱਟੀਆਂ, ਕੁਲਵੰਤ ਸਿੰਘ ਡੀ ਪੀ, ਕਿਰਨਜੀਤ ਕੌਰ ਈਸੇਵਾਲ, ਸ਼ਮਸ਼ੇਰ ਸਿੰਘ ਪੁੜੈਣ, ਰਾਜੇਸ਼ ਕੁਮਾਰ, ਲੈਕ ਇਕਬਾਲ ਸਿੰਘ , ਅਵਤਾਰ ਸਿੰਘ ਖਾਲਸਾ, ਦਰਸ਼ਨ ਸਿੰਘ ਭਨੋਹੜ, ਦੀਪਕ ਰਾਏ ਮੁੱਲਾਂਪੁਰ, ਬੀਰਦਵਿੰਦਰ ਸਿੰਘ, ਰਮਨਦੀਪ ਸਿੰਘ ਸਵੱਦੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






