HOME ਸਰਪੰਚ ਵਿਨੈ ਕੁਮਾਰ ਅੱਪਰਾ ਦੀ ਦੋੜ ਭੱਜ ਰੰਗ ਲਿਆਈ* ਅੱਪਰਾ ਵਿੱਚ ਤਿੰਨ...

ਸਰਪੰਚ ਵਿਨੈ ਕੁਮਾਰ ਅੱਪਰਾ ਦੀ ਦੋੜ ਭੱਜ ਰੰਗ ਲਿਆਈ* ਅੱਪਰਾ ਵਿੱਚ ਤਿੰਨ ਮੰਜਿਲਾ ਹਸਪਤਾਲ ਪੰਜਾਬ ਸਰਕਾਰ ਦੁਆਰਾ ਹੋਇਆ ਮਨਜੂਰ 13 ਕਰੋੜ ਦੇ ਕਰੀਬ ਹੋਇਆ ਫੰਡ ਜ਼ਾਰੀ

2

*ਕਸਬਾ ਅੱਪਰਾ ਲਈ ਨਵੇਂ ਬਣਨ ਜਾ ਰਹੇ ਸਿਹਤ ਕੇਂਦਰ ਲਈ ਹੋਈ ਜ਼ਮੀਨ ਦੀ ਨਿਸ਼ਾਨਦੇਹੀ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)– ਕਸਬਾ ਅੱਪਰਾ ਵਿਖੇ ਜਲਦ ਹੀ ਨਵਾਂ ਸਿਹਤ ਕੇਂਦਰ ਬਣਨ ਜਾ ਰਿਹਾ ਹੈ ਅਤੇ ਅੱਪਰਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਜੋ ਕਿ ਰਿਹਾਇਸ਼ੀ ਇਲਾਕੇ ਚ ਹੋਣ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਗ੍ਰਾਮ ਪੰਚਾਇਤ ਵਲੋਂ ਸਰਕਾਰ ਨੂੰ ਸਿਹਤ ਕੇਂਦਰ ਬਣਾਉਣ ਲਈ ਦਿੱਤੀ ਜਾਣ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ। ਇਸ ਮੌਕੇ ਸਰਪੰਚ ਵਿਨੈ ਕੁਮਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਦੀ ਨਾਲ ਐਨ. ਆਰ. ਆਈ ਵੀਰਾਂ ਵਿਸ਼ੇਸ਼ ਤੌਰ ਤੇ ਸਾਬਕਾ ਪੰਚ ਸੋਨੂੰ ਅੱਪਰਾ ਅਤੇ ਚੱਕ ਸਾਹਬੂ ਨਿਵਾਸੀ ਰਮਨ ਮੈਂਗੜ੍ਹਾ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਇਹ ਹਸਪਤਾਲ ਬਣਨ ਜਾ ਰਿਹਾ ਹੈ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਡੇਰਾ ਬਾਬਾ ਟਹਿਲ ਦਾਸ ਜੀ ਦੇ ਗੱਦੀਨਸ਼ੀਨ ਸੰਤ ਬਾਬਾ ਆਤਮਾ ਦਾਸ ਜੀ ਨੇ ਕਿਹਾ ਕਿ ਮੈਂ ਸਰਪੰਚ ਵਿਨੈ ਕੁਮਾਰ ਬੰਗੜ ਅਤੇ ਸਮੂਹ ਪੰਚਾਇਤ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਸਪਤਾਲ ਵਾਸਤੇ ਦਿਨ ਰਾਤ ਇੱਕ ਕੀਤਾ ਅਤੇ ਇਨ੍ਹਾਂ ਸਾਰਿਆਂ ਦੀ ਮਿਹਨਤ ਨੂੰ ਬੂਰ ਪਿਆ ਹੈ। ਇਸ ਮੌਕੇ ਸਰਪੰਚ ਵਿਨੈ ਕੁਮਾਰ ਬੰਗੜ, ਜਿਲ੍ਹਾ ਪ੍ਰੀਸ਼ਦ ਮੈਂਬਰ ਮਨਜੀਤ ਸਿੰਘ ਜੀਤੀ, ਸੰਤ ਆਤਮਾ ਦਾਸ ਜੀ, ਪੰਕਜ ਲੋਹਟੀਆ, ਸੁਖਦੀਪ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਆਸ਼ੀਸ਼ ਬਸੰਦਰਾਏ, ਸੱਤ ਪਾਲ ਪੇਟੀਆਂ ਵਾਲੇ, ਪੁਨੀਤ ਮਰਵਾਹਾ, ਤਿਲਕ ਰਾਜ ਸਿੰਘ, ਤੀਰਥ ਸਿੰਘ ਮੈਂਗੜਾ, ਸੂਬੇਦਾਰ ਪਰਮਜੀਤ ਸਿੰਘ, ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ, ਕਾਲਾ ਉਰਫ ਕੇਟੀ, ਗੋਲਡੀ ਦਾਦਰਾ, ਰਾਕੇਸ਼ ਕੁਮਾਰ ਬੱਬੂ, ਰਾਕੇਸ਼ ਕੁਮਾਰ ਚੱਕ ਸਾਹਬੂ , ਜਤਿੰਦਰ ਕਾਲੜਾ ਰਿੰਕੂ, ਬਲਕਾਰ ਸਿੰਘ ਸਹੋਤਾ, ਰਾਜਵੀਰ ਸੋਢੀ ਅਤੇ ਮੈਬਰ ਪੰਚਾਇਤ ਤੇ ਮੁਹਤਵਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਸਮਕਾਲ ਹਾਲਾਤਾਂ ਦਾ ਵਰਨਣ ਕਰਦਾ ਕਹਾਣੀ ਸੰਗ੍ਰਹਿ – ਕਾਣੀ – ਵੰਡ”
Next articleਦਸ ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ