HOME ਚਲਦੇ ਜਹਾਜ ਚ ਯਾਤਰੀਆ ਦੀ ਹੋਈ ਜਬਰ ਲੜਾਈ, ਸੁਰੱਖਿਆ ਦੇ ਮੱਦੇਨਜਰ ਪਾਇਲਟ...

ਚਲਦੇ ਜਹਾਜ ਚ ਯਾਤਰੀਆ ਦੀ ਹੋਈ ਜਬਰ ਲੜਾਈ, ਸੁਰੱਖਿਆ ਦੇ ਮੱਦੇਨਜਰ ਪਾਇਲਟ ਨੂੰ ਫਲਾਈਟ ਵਾਪਿਸ ਮੋੜਨ ਲਈ ਹੋਣਾ ਪਿਆ ਮਜਬੂਰ

2

ਲਿਵਰਪੂਲ ਆ ਰਹੇ ਜਹਾਜ਼ ਨੂੰ ਅੱਧੇ ਰਾਹੋਂ ਮੋੜਨਾ ਪਿਆ ਵਾਪਸ 

ਲੈਸਟਰ(ਇੰਗਲੈਂਡ )   (ਸਮਾਜ ਵੀਕਲੀ)    (ਸੁਖਜਿੰਦਰ ਸਿੰਘ ਢੱਡੇ)– ਸਪੇਨ ਦੇ ਟੇਨੇਰਿਫ਼ ਟਾਪੂ ਤੋਂ ਇੰਗਲੈਂਡ ਦੇ ਲਿਵਰਪੂਲ ਲਈ ਉਡਾਣ ਭਰ ਰਹੀ ਈਜ਼ੀਜੈੱਟ ਦੀ ਇੱਕ ਫਲਾਈਟ ਵਿੱਚ ਉਡਾਨ ਭਰਦੇ ਸਮੇ ਹਵਾ ਵਿਚ ਉਡਦੇ ਜਹਾਜ ਵਿਚ ਵੱਡਾ ਹੰਗਾਮਾ ਹੋ ਗਿਆ। ਜਹਾਜ਼ ਵਿੱਚ ਸਵਾਰ ਕਰੀਬ 10 ਯਾਤਰੀਆਂ ਵਿਚਾਲੇ ਹੋਈ ਜ਼ਬਰਦਸਤ ਕੁੱਟਮਾਰ ਕਾਰਨ ਪਾਇਲਟ ਨੂੰ ਉਡਾਣ ਭਰਨ ਤੋਂ ਸਿਰਫ਼ 30 ਮਿੰਟ ਬਾਅਦ ਹੀ ਜਹਾਜ਼ ਵਾਪਸ ਟੇਨੇਰਿਫ਼ ਸਾਊਥ ਹਵਾਈ ਅੱਡੇ ‘ਤੇ ਲੈ ਜਾਣਾ ਪਿਆ।ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁੱਲ 186 ਯਾਤਰੀ ਸਵਾਰ ਸਨ। ਉਡਾਣ ਦੌਰਾਨ ਇੱਕ ਸਮੂਹ ਦੇ ਯਾਤਰੀਆਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਉਹ ਆਪਸ ਵਿੱਚ ਭਿੜ ਪਏ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਚਾਲਕ ਦਲ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਪੁਲਿਸ ਦੀ ਮੌਜੂਦਗੀ ਦੀ ਮੰਗ ਕੀਤੀ।ਪਾਇਲਟ ਨੇ ਦੱਸਿਆ ਕਿ ਇਹ ਝਗੜਾ ਜਹਾਜ਼ ਅਤੇ ਸਵਾਰ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਗਿਆ ਸੀ। ਇਸ ਕਾਰਨ ਉਡਾਣ ਨੂੰ ਅੱਗੇ ਜਾਰੀ ਰੱਖਣ ਦੀ ਬਜਾਏ ਵਾਪਸ ਟੇਨੇਰਿਫ਼ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਜਿਵੇਂ ਹੀ ਜਹਾਜ਼ ਟੇਨੇਰਿਫ਼ ਸਾਊਥ ਹਵਾਈ ਅੱਡੇ ‘ਤੇ ਉਤਰਿਆ, ਪਹਿਲਾਂ ਤੋਂ ਮੌਜੂਦ ਪੁਲਿਸ ਨੇ ਜਹਾਜ਼ ਵਿੱਚ ਚੜ੍ਹ ਕੇ ਹੰਗਾਮਾ ਕਰਨ ਵਾਲੇ ਯਾਤਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਪੁਲਿਸ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਉਡਾਣ ਨੂੰ ਮੁੜ ਇੰਗਲੈਂਡ ਦੇ ਲਿਵਰਪੂਲ ਲਈ ਰਵਾਨਾ ਕੀਤਾ ਗਿਆ। ਈਜ਼ੀਜੈੱਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਵਿੱਚ ਗੜਬੜੀ ਵਾਲਾ ਵਿਵਹਾਰ ਕਰਨ ਵਾਲੇ ਯਾਤਰੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਂਦਾ। ਕੰਪਨੀ ਨੇ ਕਿਹਾ ਕਿ ਉਸ ਦਾ ਕੈਬਿਨ ਅਤੇ ਗਰਾਊਂਡ ਸਟਾਫ਼ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਹੈ ਅਤੇ ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਹਮੇਸ਼ਾ ਸਭ ਤੋਂ ਵੱਡੀ ਤਰਜੀਹ ਰਹਿੰਦੀ ਹੈ। ਇਸ ਘਟਨਾ ਕਾਰਨ ਉਡਾਣ ਵਿੱਚ ਦੇਰੀ ਹੋਈ ਅਤੇ ਬਾਕੀ ਯਾਤਰੀਆਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੁਲਿਸ ਦੀ ਕਾਰਵਾਈ ਤੋਂ ਬਾਅਦ ਜਹਾਜ਼ ਨੇ ਆਪਣਾ ਸਫ਼ਰ ਮੁੜ ਸ਼ੁਰੂ ਕਰ ਦਿੱਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleखेल मैदान में गरजा युवा भारत
Next articleਪਿੰਡ ਭਾਰਾਪੁਰ ਵਿਖੇ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ