ਮੇਜਰ ਸਾਬ ਅਤੇ ਰਣਧੀਰ ਧੀਰਾ ਨੇ ਕੀਤਾ ਧਾਰਮਿਕ , ਰਾਜਨੀਤਿਕ, ਸਮਾਜਿਕ ਅਤੇ ਕਲਾਕਾਰ ਵਰਗ ਦਾ ਧੰਨਵਾਦ
ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)- ਪ੍ਰਮੁੱਖ ਗਾਇਕ ਮੇਜਰ ਸਾਬ, ਪ੍ਰਮੋਟਰ ਰਣਧੀਰ ਸਿੰਘ ਧੀਰਾ ਦੇ ਸਤਿਕਾਰਯੋਗ ਪਿਤਾ ਸਰਦਾਰ ਸੰਤੋਖ ਸਿੰਘ ਜੀ ਜੋ ਬੀਤੀ 10 ਜੁਲਾਈ 2026 ਦਿਨ ਸ਼ੁੱਕਰਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ , ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ , ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਸਿੰਘ ਨੀਲਾ ਤਾਰਾ ਸਾਹਿਬ, ਪਿੰਡ ਮਾਲੂਪੁਰ, ਤਹਿ. ਸ਼ਾਹਕੋਟ, ਜਿਲ੍ਹਾ ਜਲੰਧਰ ਵਿਖੇ ਹੋਇਆ। ਇਸ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਗਾਇਕਾਂ , ਸੱਭਿਆਚਾਰਕ, ਸਮਾਜਿਕ, ਧਾਰਮਿਕ ਸਮਾਜਿਕ ਅਤੇ ਰਾਜਨੀਤਕ ਖੇਤਰ ਦੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬ ਸਰਕਾਰ, ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਰੇਡੀਓ, ਟੀਵੀ ਨਾਲ ਸਬੰਧਤ ਅਧਿਕਾਰੀਆਂ ਅਤੇ ਕਲਾਕਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਲਾਕ਼ਾ ਸ਼ਾਹਕੋਟ ਵਿਧਾਨ ਸਭਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਪ ਹਲਕਾ ਇੰਚਾਰਜ ਪਿੰਦਰ ਪੰਡੋਰੀ, ਸੀਨੀਅਰ ਆਪ ਆਗੂ ਰਣਜੀਤ ਕੌਰ ਕਾਕੜਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਬਚਿੱਤਰ ਸਿੰਘ ਕੋਹਾੜ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਜਥੇਦਾਰ ਤੇਜਾ ਸਿੰਘ ਮਾਣਕਪੁਰ, ਗਾਇਕ ਪਾਲੀ ਦੇਤਵਾਲੀਆ, ਗਾਇਕ ਦਲਵਿੰਦਰ ਦਿਆਲਪੁਰੀ, ਗਾਇਕ ਬੂਟਾ ਮੁਹੰਮਦ, ਗਾਇਕਾ ਰਾਣੀ ਰਣਦੀਪ, ਗਾਇਕਾ ਪ੍ਰੀਤ ਬੋਪਾਰਾਏ, ਗਾਇਕ ਸਰਬਜੀਤ ਸਹੋਤਾ, ਹਰਜੀਤ ਸਿੱਧੂ, ਚਰਨਜੀਤ ਚੰਨੀ, ਜੀ ਸ਼ਰਮੀਲਾ, ਮੋਨੂੰ ਸਿੰਘ, ਮਦਨ ਮੱਲੀ , ਐਂਕਰ ਬਲਦੇਵ ਰਾਹੀ, ਅਸ਼ੋਕ ਫ਼ਿਲੌਰੀਆ, ਕੋਮਲ ਸ਼ਰਮਾ, ਹੈਪੀ ਰੰਧਾਵਾ, ਕੁਲਦੀਪ ਲਹੌਰੀਆ,ਗਾਇਕਾ ਮਨੀ ਗਿੱਲ, ਕਮੇਡੀ ਕਿੰਗ ਭੋਟੂ ਸ਼ਾਹ, ਸੰਤਾ ਬੰਤਾ, ਗੀਤਕਾਰ ਮਦਨ ਜਲੰਧਰੀ, ਗਾਇਕ ਜੋੜੀ ਸੁੱਚਾ ਰੰਗੀਲਾ ਮਨਦੀਪ ਮੈਡੀ, ਗਾਇਕ ਸੁਰਿੰਦਰ ਲਾਡੀ, ਗਾਇਕ ਅਸ਼ੋਕ ਗਿਲ, ਗਾਇਕਾ ਪੂਜਾ ਦਿਵਿਆ, ਸਹੋਤਾ, ਗੀਤਕਾਰ ਸਾਬੀ ਰਜਾਪੁਰੀ, ਮਿੰਟਾ ਸਿੱਧੂ,ਦੀਪ ਹੇਰਾਂ,ਪੀ ਐਸ ਟੂਰਨਾ,ਗਾਇਕਾ ਹਰਨੀਲ ਅਖ਼ਤਰ, ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਗੁਰਬਾਣੀ ਪਾਠ, ਕੀਰਤਨ ਉਪਰੰਤ ਸ਼ਰਧਾਂਜਲੀ ਸਮਾਗਮ ਵਿੱਚ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਦਾਰ ਸੰਤੋਖ ਸਿੰਘ ਜੀ ਦੇ ਜੀਵਨ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਪਿਤਾ ਵਾਲਾ ਪਿਆਰ ਦੇਣ ਦੇ ਨਾਲ ਨਾਲ ਮਾਂ ਦੀ ਘਾਟ ਵੀ ਬੱਚਿਆਂ ਨੂੰ ਮਹਿਸੂਸ ਨਹੀਂ ਹੋਣ ਦਿੱਤੀ। ਮੇਜਰ ਸਾਬ, ਰਣਧੀਰ ਸਿੰਘ ਧੀਰਾ ਦੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਫੋਕ ਫਿਊਜ਼ਨ ਕੰਪਨੀ ਰਾਹੀਂ ਪੰਜਾਬ ਦੇ ਅਣਗਿਣਤ ਨੌਜਵਾਨਾਂ ਨੂੰ ਗਾਇਕੀ ਅਤੇ ਕਲਾ ਦੇ ਹੋਰ ਖੇਤਰਾਂ ਵਿਚ ਮਾਹਿਰ ਬਣਾ ਕੇ ਦੇਸ਼ ਵਿਦੇਸ਼ ਵਿੱਚ ਰੋਟੀ ਕਮਾਉਣ ਦੇ ਸਮਰੱਥ ਬਣਾਇਆ। ਸਮਾਗਮ ਦੇ ਅੰਤ ਵਿੱਚ ਮੇਜਰ ਸਿੰਘ (ਮੇਜਰ ਸਾਬ, ਰਣਧੀਰ ਸਿੰਘ ,ਗੁਰਮੁਖ ਸਿੰਘ ਗਿੱਲ ਸ਼ੀਤਲ ਸਿੰਘ ਅਤੇ ਸਮੂਹ ਧਾਲੀਵਾਲ ਪਰਿਵਾਰ ਵਲੋਂ ਕੌਮਾਂਤਰੀ ਗਾਇਕ ਦਲਵਿੰਦਰ ਦਿਆਲਪੁਰੀ ਨੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






