ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਸੀਨੀਅਰ ਆਪ ਆਗੂ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਵੱਲੋਂ ਪਿੰਡ ਧਕਤਾਣਾ ਵਿਖੇ ਨਾਮੀ ਪਰਿਵਾਰ ਦੇ ਨੌਜਵਾਨ ਚੌਧਰੀ ਹਰੀਸ਼ ਭਾਟੀਆ ਦੀ ਸਿਹਤ ਦਾ ਪਤਾ ਲੈਣ ਉਪਰੰਤ ਪਿੰਡ ਦੇ ਮੁਹਤਬਰ ਵਿਅਕਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਚੌਧਰੀ ਹਰੀਸ਼ ਭਾਟੀਆ ਜੋ ਪਿਛਲੇ ਸਮਿਆਂ ਦੌਰਾਨ ਇੱਕ ਹਾਦਸੇ ਦੀ ਲਪੇਟ ਵਿੱਚ ਆ ਗਏ ਸਨ। ਉਨ੍ਹਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਉਪਰੰਤ ਵੱਖ-ਵੱਖ ਸ਼ਖਸ਼ੀਅਤਾਂ ਮਦਨ ਲਾਲ ਭਾਟੀਆ, ਏ. ਐਸ.ਆਈ ਰਾਮ ਲਾਲ ਭਾਟੀਆ, ਚਰਨਜੀਤ ਭਾਟੀਆ, ਧਰਮਵੀਰ ਪਿੰਕਾ ਸਾਬਕਾ ਸਰਪੰਚ, ਨੰਦ ਲਾਲ ਸਾਬਕਾ ਸਰਪੰਚ, ਮਹਿੰਦਰ ਪਾਲ ਸਾਬਕਾ ਸਰਪੰਚ, ਪਰਮਜੀਤ ਸਰਪੰਚ, ਐਸ. ਆਈ ਹੋਮ ਰਾਜ ਕਸਾਣਾ, ਦੇਵ ਰਾਜ ਭਾਟੀਆ, ਬਾਲ ਕਿਸ਼ਨ ਬਾਗੜੀ, ਨਸੀਬ ਚੰਦ ਪੰਚ, ਪਰਮਾ ਨੰਦ ਭਾਟੀਆ, ਸ਼ਾਮ ਲਾਲ, ਸ਼ਿਵ ਭਾਟੀਆ, ਅਭੀ ਭਾਟੀਆ, ਧੀਰਜ ਭਾਟੀਆ ਆਦਿ ਨਾਲ ਆਮ ਆਦਮੀ ਪਾਰਟੀ ਸਬੰਧੀ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ। ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਕਾਰਜਾਂ ਨੂੰ ਨਿਰਵਿਘਨ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਦੁਬਾਰਾ ਰਿਪੀਟ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਿੰਡ ਵਾਸੀਆਂ ਵੱਲੋਂ ਬ੍ਰਿਗੇਡੀਅਰ ਰਾਜ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






