HOME ਗ਼ਜ਼ਲ ਮੰਚ ਸਰੀ ਵੱਲੋਂ ਉੱਘੇ ਸੈਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਰੂਬਰੂ ਸਮਾਗਮ

ਗ਼ਜ਼ਲ ਮੰਚ ਸਰੀ ਵੱਲੋਂ ਉੱਘੇ ਸੈਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਰੂਬਰੂ ਸਮਾਗਮ

2
ਕੈਪਸ਼ਨ ਸਮਾਗਮ ਦੌਰਾਨ ਮਨਜੀਤ ਸਿੰਘ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਹੋਏ
ਸਮਾਗਮ ਵਿੱਚ ਪਹੁੰਚੇ ਹੋਏ ਮਹਿਮਾਨ

ਵੈਨਕੂਵਰ   (ਸਮਾਜ ਵੀਕਲੀ)   ( ਮਲਕੀਤ ਸਿੰਘ)- ਗ਼ਜ਼ਲ ਮੰਚ ਸਰੀ ਵੱਲੋ ਉੱਘੇ ਸੈਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਇੱਕ ਯਾਦਗਾਰੀ ਰੂਬਰੂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਗੀਤ ਪ੍ਰੇਮੀਆਂ ਨੇ ਉਨ੍ਹਾਂ ਦੇ ਜੀਵਨ ਸਫ਼ਰ ਨੂੰ ਨੇੜਿਓਂ ਜਾਣਿਆ ਅਤੇ ਉਨ੍ਹਾਂ ਦੀਆਂ ਸੁਰਮਈ ਪੇਸ਼ਕਾਰੀਆਂ ਦਾ ਵੀ ਭਰਪੂਰ ਆਨੰਦ ਮਾਣਿਆ। ਸਮਾਗਮ ਦੀ ਸ਼ੁਰੂਆਤ ਗ਼ਜ਼ਲ ਮੰਚ ਦੇ ਸੰਚਾਲਕ ਰਾਜਵੰਤ ਰਾਜ ਵੱਲੋਂ ਸਮਾਗਮ ਦੀ ਆਰੰਭਤਾ ਕਰਦਿਆਂ ਮਹਿਮਾਨਾਂ ਅਤੇ ਸੰਗੀਤ ਪ੍ਰੇਮੀਆਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੱਦੀ ਸਬੰਧ ਜਲੰਧਰ ਨਾਲ ਹੈ ਅਤੇ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸੰਗੀਤ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਬਣ ਜਾਵੇਗਾ। ਸੈਕਸੋਫੋਨ ਨਾਲ ਉਨ੍ਹਾਂ ਦੀ ਜਾਣ-ਪਛਾਣ ਇੱਕ ਇਤਫ਼ਾਕ ਵਜੋਂ ਹੋਈ। ਸ਼ੁਰੂ ਵਿੱਚ ਇਹ ਸਿਰਫ਼ ਇੱਕ ਸ਼ੌਕ ਸੀ ਪਰ ਹੌਲੀ-ਹੌਲੀ ਇਹ ਸ਼ੌਕ ਸਾਧਨਾ ਵਿੱਚ ਬਦਲ ਗਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਗੀਤ ਦੀ ਕੋਈ ਵਿਧੀਵਤ ਸਿੱਖਿਆ ਪ੍ਰਾਪਤ ਨਹੀਂ ਕੀਤੀ, ਸਗੋਂ ਮਹਾਨ ਸੰਗੀਤਕਾਰਾਂ ਅਤੇ ਉਸਤਾਦਾਂ ਨੂੰ ਸੁਣ-ਸੁਣ ਕੇ ਆਪਣੇ ਆਪ ਨੂੰ ਤਿਆਰ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਇਨਸਾਨ ਦੇ ਅੰਦਰ ਸੰਗੀਤ ਲਈ ਸੱਚਾ ਜਨੂੰਨ ਹੋਵੇ, ਉਹ ਡਿਗਰੀਆਂ ਨਾਲੋਂ ਵੀ ਵੱਡਾ ਕਲਾਕਾਰ ਬਣ ਸਕਦਾ ਹੈ ਕਿਉਂਕਿ ਅਸਲ ਕਲਾ ਰੂਹ ਦੀ ਗਹਿਰਾਈ ਅਤੇ ਨਿਰੰਤਰ ਰਿਆਜ਼ ‘ਚੋਂ ਜਨਮ ਲੈਂਦੀ ਹੈ ਰੂਬਰੂ ਗੱਲਬਾਤ ਤੋਂ ਬਾਅਦ ਮਨਜੀਤ ਸਿੰਘ ਨੇ ਆਪਣੇ ਸੌਕਸੋਫੋਨ ਦੀਆਂ ਮਧੁਰ ਸੁਰ-ਲਹਿਰਾਂ ਨਾਲ ਸਮੁੱਚੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਉਨ੍ਹਾਂ ਨੇ ਮੁਹੰਮਦ ਰਫ਼ੀ, ਮੰਨਾ ਡੇ, ਐਸ. ਡੀ. ਬਰਮਨ, ਕਿਸ਼ੋਰ ਕੁਮਾਰ, ਮਹਿੰਦਰ ਕਪੂਰ ਅਤੇ ਲਤਾ ਮੰਗੇਸ਼ਕਰ ਦੇ ਅਨੇਕਾਂ ਸਦਾਬਹਾਰ ਮਧੁਰ ਗੀਤ ਸੌਕਸੋਫੋਨ ‘ਤੇ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤੇ ਕਿ ਸਰੋਤੇ ਇੱਕ ਵਾਰ ਫਿਰ ਸੁਨਹਿਰੀ ਸੰਗੀਤਕ ਦੌਰ ਵਿੱਚ ਪਰਤਦੇ ਮਹਿਸੂਸ ਹੋਏ। ਉਨ੍ਹਾਂ ਦੀ ਦਿਲਕਸ਼ ਪੇਸ਼ਕਾਰੀ ਨੂੰ ਹਾਜ਼ਰੀਨ ਨੇ ਵਾਹ ਵਾਹ ਅਲਾਪਦਿਆਂ ਤਾੜੀਆਂ ਨਾਲ ਭਰਪੂਰ ਦਾਦ ਦਿੱਤੀ। ਸਮਾਗਮ ਦੇ ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਇੰਦਰਜੀਤ ਧਾਮੀ, ਹਰਦਮ ਮਾਨ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਭੁਪਿੰਦਰ ਮੱਲ੍ਹੀ ਅਤੇ ਰਿੱਕੀ ਬਾਜਵਾ ਨੇ ਮਨਜੀਤ ਸਿੰਘ ਦੀ ਵਿਲੱਖਣ ਕਲਾਕਾਰੀ, ਸੌਕਸੋਫੋਨ ‘ਤੇ ਉਨ੍ਹਾਂ ਦੀ ਬੇਮਿਸਾਲ ਮੁਹਾਰਤ ਅਤੇ ਗੀਤਾਂ ਦੀ ਸੁਚੱਜੀ ਚੋਣ ਦੀ ਭਰਪੂਰ ਸ਼ਲਾਘਾ ਕੀਤੀ। ਗ਼ਜ਼ਲ ਮੰਚ ਵੱਲੋਂ ਮਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਧਾਨ ਜਸਵਿੰਦਰ ਨੇ ਮਨਜੀਤ ਸਿੰਘ ਅਤੇ ਹਾਜਰ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleSAMAJ WEEKLY = 23/07/2026
Next articleFrom Anna to Jantar Mantar: The changing politics of protest