ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਏਅਰਪੋਰਟ ਦੇ ਨਜਦੀਕ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੀ ਔਰਤ ਪਿਛਲੇ 30 ਦਿਨਾ ਤੋ ਲਾਪਤਾ ਸੀ ਅਤੇ ਹਠੂਰ ਇਲਾਕੇ ਦੇ ਵੱਖ-ਵੱਖ ਪਿੰਡਾ ਵਿਚ ਘੁੰਮ ਰਹੀ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਪ੍ਰਵਾਸੀ ਔਰਤ ਹਠੂਰ ਦੇ ਵੱਖ-ਵੱਖ ਥਾਵਾ ਤੇ ਘੁੰਮ ਰਹੀ ਹੈ ਜਿਸ ਨੂੰ ਤੁਰੰਤ ਥਾਣਾ ਹਠੂਰ ਵਿਖੇ ਲਿਆਦਾ ਗਿਆ ਪਰ ਉਹ ਦਿਮਾਗੀ ਤੌਰ ਤੇ ਪ੍ਰੇਸਾਨ ਹੋਣ ਕਰਕੇ ਬੋਲਣ ਤੋ ਅਸਮਰੱਥ ਸੀ।ਜਿਸ ਵਾਰੇ ਅਸੀ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਸੂਚਿਤ ਕੀਤਾ ਤਾਂ ਉਨ੍ਹਾ ਪੰਜਾਬ ਦੇ ਸਮੂਹ ਪਲਿਸ ਸਟੇਸਨਾ ਨੂੰ ਜਾਣਕਾਰੀ ਦਿੱਤੀ ਅਤੇ ਪਰਿਵਾਰ ਵੱਲੋ ਸਬੰਧਤ ਪੁਲਿਸ ਸਟੇਸਨ ਆਦਮਪੁਰ ਵਿਖੇ ਗੁੰਮਸੁਦਾ ਦੀ ਰਿਪੋਰਟ ਦਰਜ ਕਰਵਾਈ ਹੋਈ ਸੀ।ਉਨ੍ਹਾ ਦੱਸਿਆ ਕਿ ਅੱਜ ਪ੍ਰਵਾਸੀ ਔਰਤ ਨੂੰ ਵਾਰਸਾ ਹਵਾਲੇ ਕਰ ਦਿੱਤਾ ਹੈ ਅਤੇ ਪਰਿਵਾਰ ਬਹੁਤ ਖੁਸੀ ਮਹਿਸੂਸ ਕਰ ਰਿਹਾ ਹੈ।ਇਸ ਮੌਕੇ ਪ੍ਰਵਾਸੀ ਔਰਤ ਦੇ ਪਰਿਵਾਰ ਵੱਲੋ ਹਠੂਰ ਪੁਲਿਸ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਹਰਜਿੰਦਰ ਸਿੰਘ, ਪ੍ਰਮਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਹਠੂਰ ਹਾਜ਼ਰ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






