ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਸਰਕਾਰੀ ਪ੍ਰਇਮਰੀ ਸਕੂਲ ਲੱਖਾ ਦੇ 186 ਬੱਚਿਆ ਨੂੰ ਅਨੂਪ ਸਿੰਘ ਧਾਲੀਵਾਲ ਕੈਨੇਡਾ ਦੇ ਪਰਿਵਾਰ ਵੱਲੋ ਸਟੇਸਨਰੀ ਵੰਡੀ ਗਈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਪ੍ਰਧਾਨ ਬਹਾਦਰ ਸਿੰਘ ਲੱਖਾ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰੀ ਸਕੂਲਾ ਵਿਚ ਜਿਆਦਾਤਰ ਮੱਧਵਰਗੀ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ।ਜਿਨ੍ਹਾ ਦੀ ਸਹਾਇਤਾ ਕਰਨਾ ਸਾਡਾ ਮੁੱਢਲਾ ਫਰਜ ਹੈ।ਇਸ ਮੌਕੇ ਮੁੱਖ ਅਧਿਆਪਕ ਅਜੀਤਪਾਲ ਸਿੰਘ ਨੇ ਕਿਹਾ ਕਿ ਸਕੂਲ ਦੇ ਵਿਕਾਸ-ਕਾਰਜਾ ਵਿਚ ਪਿੰਡ ਲੱਖਾ ਦੇ ਐਨ ਆਰ ਆਈ ਵੀਰਾ ਦਾ ਵੱਡਾ ਯੋਗਦਾਨ ਹੈ ਜੋ ਸਮੇਂ-ਸਮੇਂ ਤੇ ਸਕੂਲ ਦੀਆ ਲੋੜਾ ਪੂਰੀਆ ਕਰਦੇ ਆ ਰਹੇ ਹਨ।ਇਸ ਮੌਕੇ ਉਨ੍ਹਾ ਨਾਲ ਪ੍ਰਮਿੰਦਰ ਸਿੰਘ ਕੈਨੇਡਾ, ਗੁਰਤੇਜ ਸਿੰਘ ਲੱਖਾ, ਬਾਬਾ ਮੰਦਰ ਸਿੰਘ ਲੱਖਾ, ਪ੍ਰਧਾਨ ਕਾਲਾ ਸਿੰਘ, ਗਗਨਦੀਪ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਪ੍ਰਭਜੋਤ ਕੌਰ, ਮਨਦੀਪ ਕੌਰ, ਬਲਜਿੰਦਰ ਕੌਰ, ਮਨਜਿੰਦਰ ਸਿੰਘ, ਬਿਕਰਮ ਸ਼ਰਮਾਂ ਵਿੱਕੀ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






