HOME ਬਰਨਹਮ ਸਰਕਾਰ ਦਾ ਪਹਿਲਾ ਵੱਡਾ ਫ਼ੈਸਲਾ, ਘਰੇਲੂ ਬਿਜਲੀ ਬਿੱਲਾਂ ਤੋਂ 5 ਫ਼ੀਸਦੀ...

ਬਰਨਹਮ ਸਰਕਾਰ ਦਾ ਪਹਿਲਾ ਵੱਡਾ ਫ਼ੈਸਲਾ, ਘਰੇਲੂ ਬਿਜਲੀ ਬਿੱਲਾਂ ਤੋਂ 5 ਫ਼ੀਸਦੀ ਵੈਟ ਹਟਾਉਣ ਦਾ ਐਲਿਨ

3
ਆਮ ਪਰਿਵਾਰ ਨੂੰ ਸਾਲਾਨਾ ਕਰੀਬ 45 ਪੌਂਡ ਦੀ ਬਚਤ ਹੋਣ ਦਾ ਦਾਅਵਾ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਅਹੁਦਾ ਸੰਭਾਲਣ ਮਗਰੋਂ ਆਪਣੇ ਪਹਿਲੇ ਵੱਡੇ ਨੀਤੀਗਤ ਫ਼ੈਸਲੇ ਤਹਿਤ ਘਰੇਲੂ ਬਿਜਲੀ ਬਿੱਲਾਂ ’ਤੇ ਲੱਗਣ ਵਾਲਾ 5 ਫੀਸਦੀ ਵੈਟ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ ਇਹ ਫ਼ੈਸਲਾ ਅਕਤੂਬਰ ਮਹੀਨੇ ਤੋਂ ਲਾਗੂ ਹੋਵੇਗਾ, ਜਿਸ ਨਾਲ ਇੱਕ ਆਮ ਘਰ ਨੂੰ ਸਾਲਾਨਾ ਕਰੀਬ 45 ਪੌਂਡ ਦੀ ਬਚਤ ਹੋ ਸਕਦੀ ਹੈ।ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਯੋਜਨਾ ’ਤੇ ਆਉਣ ਵਾਲਾ ਖ਼ਰਚ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਡਿਜੀਟਲ ਆਈ.ਡੀ. ਯੋਜਨਾ ਰੱਦ ਕਰਕੇ ਪੂਰਾ ਕੀਤਾ ਜਾਵੇਗਾ। ਇਹ ਰਾਹਤ ਮੌਜੂਦਾ ਵਿੱਤੀ ਵਰ੍ਹੇ ਦੇ ਅੰਤ ਤੱਕ ਜਾਰੀ ਰਹੇਗੀ ਅਤੇ ਇਸ ’ਤੇ ਕਰੀਬ 850 ਮਿਲੀਅਨ ਪੌਂਡ ਖ਼ਰਚ ਆਉਣ ਦਾ ਅਨੁਮਾਨ ਹੈ। ਇਸ ਐਲਾਨ ਤੋਂ ਤੁਰੰਤ ਬਾਅਦ ਯੋਜਨਾ ਦੀ ਫੰਡਿੰਗ ਨੂੰ ਲੈ ਕੇ ਸਿਆਸੀ ਚਰਚਾ ਵੀ ਸ਼ੁਰੂ ਹੋ ਗਈ ਹੈ। ਸਾਬਕਾ ਮੁੱਖ ਸਕੱਤਰ ਡੈਰਨ ਜੋਨਜ਼ ਨੇ ਕਿਹਾ ਕਿ ਡਿਜੀਟਲ ਆਈ.ਡੀ. ਯੋਜਨਾ ਲਈ ਪਹਿਲਾਂ ਹੀ ਕੋਈ ਪੱਕੀ ਰਕਮ ਉਪਲਬਧ ਨਹੀਂ ਸੀ। ਉਨ੍ਹਾਂ ਨਵੀਂ ਸਰਕਾਰ ਨੂੰ ਆਉਣ ਵਾਲੇ ਬਜਟ ਵਿੱਚ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਬਿਜਲੀ ਬਿੱਲਾਂ ’ਤੇ ਵੈਟ ਕਟੌਤੀ ਦਾ ਅਸਲ ਖ਼ਰਚ ਕਿੱਥੋਂ ਪੂਰਾ ਕੀਤਾ ਜਾਵੇਗਾ। ਬਿਜ਼ਨਸ ਸਕੱਤਰ ਜੋਨਾਥਨ ਰੇਨੋਲਡਜ਼ ਨੇ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਡਿਜੀਟਲ ਆਈ.ਡੀ. ਪ੍ਰੋਗਰਾਮ ਲਈ 1.8 ਅਰਬ ਪੌਂਡ ਦਾ ਅਨੁਮਾਨ ਲਾਇਆ ਗਿਆ ਸੀ ਅਤੇ ਇਹ ਰਕਮ ਸਰਕਾਰੀ ਵਿਭਾਗਾਂ ਦੀਆਂ ਬਚਤਾਂ ਵਿਚੋਂ ਲੱਭੀ ਜਾਣੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀਆਂ ਤਰਜੀਹਾਂ ਬਦਲਦਿਆਂ ਇਹ ਰਕਮ ਲੋਕਾਂ ਨੂੰ ਬਿਜਲੀ ਬਿੱਲਾਂ ਵਿੱਚ ਰਾਹਤ ਦੇਣ ਲਈ ਵਰਤਣ ਦਾ ਫ਼ੈਸਲਾ ਕੀਤਾ ਹੈ। ਫਿਊਲ ਪਾਵਰਟੀ ਚੈਰਿਟੀ ਨੈਸ਼ਨਲ ਐਨਰਜੀ ਐਕਸ਼ਨ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਘਰੇਲੂ ਖ਼ਪਤਕਾਰਾਂ ਨੂੰ ਕੁਝ ਆਰਥਿਕ ਰਾਹਤ ਮਿਲੇਗੀ। ਦੂਜੇ ਪਾਸੇ ਲਿਬਰਲ ਡੈਮੋਕ੍ਰੈਟ ਨੇਤਾ ਐਡ ਡੇਵੀ ਨੇ ਕਿਹਾ ਕਿ ਵੈਟ ਕਟੌਤੀ ਸਹੀ ਦਿਸ਼ਾ ਵੱਲ ਇੱਕ ਕਦਮ ਹੈ, ਪਰ ਮਹਿੰਗਾਈ ਅਤੇ ਵਧ ਰਹੇ ਜੀਵਨ-ਯਾਪਨ ਖ਼ਰਚਿਆਂ ਨਾਲ ਜੂਝ ਰਹੇ ਪਰਿਵਾਰਾਂ ਲਈ ਇਹ ਰਾਹਤ ਕਾਫ਼ੀ ਨਹੀਂ ਹੈ।ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਸੰਬੋਧਨ ਵਿੱਚ ਐਂਡੀ ਬਰਨਹਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਧਿਆਨ ਜੀਵਨ-ਯਾਪਨ ਦੀ ਲਾਗਤ ਘਟਾਉਣ, ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਸਰਕਾਰੀ ਨੀਤੀਆਂ ਨੂੰ ਸਧਾਰਨ ਤੇ ਪ੍ਰਭਾਵਸ਼ਾਲੀ ਬਣਾਉਣ ’ਤੇ ਰਹੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਕੂਟਰੀ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ ਸਕੂਟਰੀ ਸਵਾਰ ਔਰਤ ਜਖਮੀ ਜਾਨੀ ਨੁਕਸਾਨ ਦਾ ਬਚਾਅ
Next articleਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਤਸ਼ੱਦਦ ਦੀ ਨਿਖੇਧੀ