ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਪੰਜਾਬ ਦੀ ‘ਆਪ’ਸਰਕਾਰ ਵੱਲੋ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਪਿੰਡ ਲੱਖਾ ਤੋ ਯਾਤਰੀਆ ਦੀ ਇੱਕ ਬੱਸ ਵੱਖ-ਵੱਖ ਗੁਰੂ ਧਾਮਾ ਦੇ ਦਰਸਨਾ ਲਈ ਸਵਰਨਕਾਰ ਬੋਰਡ ਦੇ ਹਲਕਾ ਜਗਰਾਉ ਦੇ ਚੇਅਰਮੈਨ ਸੁਰਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਰਵਾਨਾ ਹੋਈ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦਾ ਧੰਨਵਾਦ ਕਰਦਿਆ ਚੇਅਰਮੈਨ ਸੁਰਿੰਦਰ ਸਿੰਘ ਲੱਖਾ ਅਤੇ ਬਲਾਕ ਪ੍ਰਧਾਨ ਭਾਈ ਤਰਸੇਮ ਸਿੰਘ ਖਾਲਸਾ ਹਠੂਰ ਨੇ ਕਿਹਾ ਕਿ ਇਹ ਯਾਤਰਾ ਪਿੰਡ ਲੱਖਾ ਤੋ ਸੁਰੂ ਹੋ ਕੇ ਸ੍ਰੀ ਤਰਨਤਾਰਨ ਸਾਹਿਬ,ਤਖਤ ਸ੍ਰੀ ਅਕਾਲ ਤੱਖਤ ਸਾਹਿਬ,ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਸ੍ਰੀ ਰਾਮ ਤੀਰਥ,ਵਾਹਗਾ ਬਾਰਡਰ, ਸ੍ਰੀ ਬਾਬਾ ਬੁੱਢਾ ਸਿੰਘ ਜੀ ਆਦਿ ਸਥਾਨਾ ਦੇ ਦਰਸਨ ਕਰਨ ਉਪਰੰਤ ਵਾਪਸ ਐਤਵਾਰ ਨੂੰ ਪਿੰਡ ਲੱਖਾ ਵਿਖੇ ਪਹੁੰਚੇਗੀ।ਉਨ੍ਹਾ ਦੱਸਿਆ ਕਿ ਇਸ ਯਤਾਰਾ ਵਿਚ 50 ਸਾਲ ਦੀ ਉਮਰ ਤੋ ਵੱਧ ਵਾਲੇ ਵਿਅਕਤੀ ਯਾਤਰਾ ਕਰਨਗੇ।ਇਸ ਮੌਕੇ ਉਨ੍ਹਾ ਨਾਲ ਹਰਜੀਤ ਸਿੰਘ ਗਿੱਲ,ਸੁਖਚੈਨ ਸਿੰਘ ਹਠੂਰ, ਕਿਸਾਨ ਵਿੰਗ ਦੇ ਜਿਲ੍ਹਾ ਸੈਕਟਰੀ ਗੁਰਦੀਪ ਸਿੰਘ ਭੁੱਲਰ ਚਕਰ, ਪ੍ਰਧਾਨ ਹਰੀ ਪਾਲ ਸਿੰਘ, ਬਾਬਾ ਭੁਪਿੰਦਰ ਸਿੰਘ, ਇੰਦਰਪਾਲ ਸਿੰਘ, ਕੁਲਵੰਤ ਸਿੰਘ, ਚਮਕੌਰ ਸਿੰਘ, ਮੇਜਰ ਸਿੰਘ, ਸੁਖਚੈਨ ਸਿੰਘ, ਹਰਜੀਤ ਸਿੰਘ ਗਿੱਲ, ਜਰਨੈਲ ਸਿੰਘ,ਬਲਵੀਰ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





