HOME ਸਰੀ ‘ਚ ਮਾਸਟਰ ਸਲੀਮ ਨੇ ਲਾਈ ਸੁਰਾਂ ਦੀ ਝੜੀ

ਸਰੀ ‘ਚ ਮਾਸਟਰ ਸਲੀਮ ਨੇ ਲਾਈ ਸੁਰਾਂ ਦੀ ਝੜੀ

11
ਕੈਪਸ਼ਨ ਮਾਸਟਰ ਸਲੀਮ ਦੀ ਸੰਗੀਤਕ ਸ਼ਾਮ ਦੀਆਂ ਵੱਖ ਵੱਖ ਤਸਵੀਰਾਂ
ਸੰਗੀਤਕ ਧੁਨਾਂ ਤੇ ਦੇਰ ਰਾਤ ਤੱਕ ਸਰੋਤੇ ਝੂਮਦੇ ਨਜ਼ਰੀਂ ਆਏ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ‘ਜਾਫਰ ਖਾਨ ਇੰਟਰਟੇਨਮੈਂਟ’ ਵੱਲੋਂ ਸਥਾਨਕ ਏਸ਼ੀਅਨ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੇ ਬੈੱਲ ਸੈਂਟਰ ‘ਚ ਆਯੋਜਤ ਕਰਵਾਈ ਗਈ ਇੱਕ ਸੰਗੀਤਕ ਸ਼ਾਮ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਲਗਾਈ ਗਈ ਝੜੀ ਨਾਲ ਦੇਰ ਰਾਤ ਤੱਕ ਮਾਹੌਲ ਸੰਗੀਤਮਈ ਸਿਰਜਿਆ ਨਜ਼ਰ ਆਇਆ ਸ਼ਾਮੀ 8 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੀ ਇਸ ਸੰਗੀਤਕ ਸਾਮ ਦੌਰਾਨ ਮਾਸਟਰ ਸਲੀਮ ਦੇ ਵੱਖ ਵੱਖ ਗੀਤਾਂ ਦੀ ਪੇਸ਼ਕਾਰੀ ਦੌਰਾਨ ਹਾਲ ‘ਚ ਮੌਜੂਦ ਸੈਂਕੜੇ ਸਰੋਤੇ ਝੂਮਦੇ ਨਜ਼ਰੀਂ ਆਏ ਉਸਦੇ ਹਰੇਕ ਗੀਤ ਅਤੇ ਕਵਾਲੀ ਦੀ ਪੇਸ਼ਕਾਰੀ ਤੋਂ ਗਦ ਗਦ ਹੋਏ ਬਹੁਗਿਣਤੀ ਸਰੋਤਿਆਂ ਵੱਲੋਂ ਮਾਰੀਆਂ ਜਾਂਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਸਮੁੱਚਾ ਹਾਲ ਗੂੰਜਦਾ ਮਹਿਸੂਸ ਹੋਇਆ ਇਸ ਤੋਂ ਪਹਿਲਾਂ ਲੱਖੀ ਸੰਧੂ,ਆਸਿਫ ਅਲੀ ਅਤੇ ਖੁਸ਼ਬੂ ਸਰੀਨ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ ਅੱਜ ਦੀ ਇਸ ਸੰਗੀਤਕ ਸ਼ਾਮ ਦਾ ਆਨੰਦ ਮਾਨਣ ਲਈ ਜਿੱਥੇ ਕਿ ਪੰਜਾਬੀ ਭਾਈਚਾਰੇ ਦੀਆਂ ਹੋਰਨਾਂ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਸਨ,ਉੱਥੇ ਪੰਜਾਬੀ ਮੂਲ ਦੇ ਸਾਂਸਦ ਸੁੱਖ ਧਾਲੀਵਾਲ ਨੇ ਵੀ ਦੇਰ ਰਾਤ ਤੱਕ ਮੌਜੂਦ ਰਹਿ ਕੇ ਸੰਗੀਤਕ ਸ਼ਾਮ ਦਾ ਆਨੰਦ ਮਾਣਿਆ ਅਤੇ ਪ੍ਰਬੰਧਕਾਂ ਵੱਲੋਂ ਪੰਜਾਬੀ ਵਿਰਸੇ ਨਾਲ ਸਬੰਧਿਤ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦੀ ਸਲਾਘਾ
ਕੀਤੀ ਅਖੀਰ ਵਿੱਚ ਅੱਜ ਦੀ ਇਸ ਸੰਗੀਤਕ ਸ਼ਾਮ ਦੀ ਸਫਲਤਾ ਲਈ ਆਯੋਜਕ ਜਾਫਰ ਖਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅਲਬਰਟਾ ਤੋਂ ਲਾਪਤਾ ਦੋ ਬੱਚਿਆਂ ਦੇ ਬੀ.ਸੀ. ਵਿੱਚ ਹੋਣ ਦਾ ਸ਼ੱਕ, ਪੁਲਿਸ ਨੇ ਮੰਗੀ ਲੋਕਾਂ ਦੀ ਮਦਦ
Next articleਅੰਤਰ-ਚੇਤਨਾ ਦੀ ਰੌਸ਼ਨੀ ਦਾ ਕਾਵਿ : ਰਾਜੀਵ ਸੇਠ ਦਾ ‘ਮੇਰੇ ਹਿੱਸੇ ਦਾ ਸੂਰਜ’