HOME ਮਨਰੇਗਾ ਮਜ਼ਦੂਰਾਂ ਉੱਪਰ ਡਾਂਗਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਸਰਕਾਰ ਦੀ...

ਮਨਰੇਗਾ ਮਜ਼ਦੂਰਾਂ ਉੱਪਰ ਡਾਂਗਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਸਰਕਾਰ ਦੀ ਨਲਾਇਕੀ ਦਾ ਪ੍ਰਤੱਖ ਪ੍ਰਮਾਣ : ਜੰਗ ਬਹਾਦਰ

12
ਜੰਗ ਬਹਾਦਰ
ਅਮਰਗੜ੍ਹ   (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਖੰਨਾ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਉੱਪਰ ਅੰਨੇਵਾਹ ਡਾਂਗਾਂ ਵਰਾਉਣੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਪੰਜਾਬ ਸਰਕਾਰ ਦੀ ਬੇਹੱਦ ਨਿੰਦਣਯੋਗ ਕਾਰਵਾਈ ਹੈ ਅਤੇ ਸਰਕਾਰੀ ਤੰਤਰ ਦੀ ਨਾਲਾਇਕੀ ਦਾ ਪ੍ਰਤੱਖ ਪ੍ਰਮਾਣ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ ਸੀ ਵਰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਸੀਨੀ ਕਾਂਗਰਸ ਆਗੂ ਸ੍ਰੀ ਜੰਗ ਬਹਾਦਰ ਸਾਬਕਾ ਸੂਬਾ ਕੋ ਚੇਅਰਮੈਨ ਐਸ.ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਹੱਕੀ ਕਮਾਈ ਅਤੇ ਖੂਨ-ਪਸੀਨੇ ਦੀ ਮਨਰੇਗਾ ਦਿਹਾੜੀ ਦੀ ਮਜਦੂਰੀ ਮੰਗ ਰਹੇ ਗਰੀਬ ਮਜ਼ਦੂਰਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਸ਼ਾਂਤੀਪੂਰਵਕ ਹੱਥ ਜੋੜ ਕੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰ ਰਹੇ ਸਨ, ਪਰ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦੀ ਫਰਿਆਦ ਸੁਣਨ ਦੀ ਬਜਾਏ, ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਉਨ੍ਹਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗ ਦਿੱਤੇ ਅਤੇ ਬੇਤਿਹਾਸ਼ੀਆਂ ਡਾਂਗਾਂ ਵਰ੍ਹਾ ਦਿੱਤੀਆਂ।ਉਨ੍ਹਾਂ ਕਿਹਾ ਕਿ ​ਜਦੋਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਿਰਤੀਆਂ ‘ਤੇ ਪ੍ਰਸ਼ਾਸਨ ਇਸ ਤਰ੍ਹਾਂ ਜ਼ੁਲਮ ਢਾਹੁੰਦਾ ਹੈ, ਤਾਂ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਜਾਂਦੀ ਹੈ, ਕਿ ਇਸ ਸਰਕਾਰ ਦੇ ਨਕਸ਼ੇ ਵਿੱਚ ਗਰੀਬਾਂ ਅਤੇ ਲੋੜਵੰਦਾਂ ਲਈ ਕੋਈ ਥਾਂ ਨਹੀਂ ਹੈ।ਉਨ੍ਹਾਂ ਕਿਹਾ ਪ੍ਰਸ਼ਾਸਨ ਦੀ ਇਹ ਕਾਰਵਾਈ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਸ ਧਰਨਿਆਂ ਤੋਂ ਸੱਤਾ ਤੱਕ ਦਾ ਸਫ਼ਰ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਆਪਣੀਆਂ ਹੀ ਕਦਰਾਂ-ਕੀਮਤਾਂ ਨੂੰ ਭੁੱਲ ਚੁੱਕੀ ਹੈ।ਮਨਰੇਗਾ ਮਜ਼ਦੂਰ ਜੋ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਉਠਾ ਰਹੇ ਸਨ, ਪ੍ਰੰਤੂ ਭਗਵੰਤ ਮਾਨ ਸਰਕਾਰ ਨੇ ਗੱਲਬਾਤ ਕਰਨ ਦੀ ਬਜਾਏ ਲਾਠੀਚਾਰਜ ਦਾ ਰਾਹ ਚੁਣਿਆ।ਸਰਕਾਰ ਦਾ ਅਜਿਹਾ ਰਵੱਈਆ ਲੋਕਤੰਤਰ ਦੀ ਭਾਵਨਾ ਅਤੇ ਲੋਕਾਂ ਦੇ ਸੰਵਿਧਾਨਕ ਹੱਕਾਂ ਦੇ ਵਿਰੁੱਧ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਨਰੇਗਾ ਮੁਲਾਜ਼ਮਾਂ ਅਤੇ ਹਰ ਉਸ ਨਾਗਰਿਕ ਦੇ ਨਾਲ ਖੜ੍ਹੀ ਹੈ ਜੋ ਆਪਣੇ ਹੱਕਾਂ ਲਈ ਲੋਕਤੰਤਰਿਕ ਢੰਗ ਨਾਲ ਆਵਾਜ਼ ਉਠਾ ਰਿਹੈ।ਇਸ ਮੌਕੇ ਗੁਰਮੀਤ ਸਿੰਘ ਲਸੋਈ, ਦਲਜੀਤ ਸਿੰਘ ਦੁੱਗਰੀ, ਰਜਿੰਦਰ ਸਿੰਘ ਬਰਨਾਲਾ ਵੀ ਉਨ੍ਹਾਂ ਦੇ ਨਾਲ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਤਿਹਾਸ ਰਚਦੇ ਹੋਏ, ਐਜੂਕੇਸ਼ਨ ਸਕੁਏਅਰ ਦਾ ਵਿਦਿਆਰਥੀ ਆਰੀਅਨ ਗੁਪਤਾ NEET UG 2026 ਦਾ ਆਲ ਇੰਡੀਆ ਟੌਪਰ ਬਣਿਆ
Next articleਵਿਸ਼ੂ ਰਾਣਾ ਨੇ ਰਾਜਪੂਤ ਵੈਲਫੇਅਰ ਬੋਰਡ ਹਲਕਾ ਬਲਾਚੌਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ