HOME ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਡਾ ਇਕਬਾਲ ਸਿੰਘ ਸਕਰੌਦੀ ਦੇ ਕਹਾਣੀ...

ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਡਾ ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗੁਨਾਹਗਾਰ ਕੌਣ ਉਪਰ ਗੋਸ਼ਟੀ ਕਰਵਾਈ

3
ਬਰਨਾਲਾ   (ਸਮਾਜ ਵੀਕਲੀ)  (ਚੰਡਿਹੋਕ) ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਿਕ ਪੰਜਾਬ ਆਈ ਟੀ ਆਈ ਵਿਖੇ ਕਰਵਾਇਆ ਗਿਆ ।ਇਸ ਸਮਾਗਮ ਵਿੱਚ ਡਾ ਇਕਬਾਲ ਸਿੰਘ ਸਕਰੌਦੀ ਦੇ ਕਹਾਣੀ ਸੰਗ੍ਰਹਿ ਗ਼ੁਨਾਹਗਾਰ ਕੌਣ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪਰਚਾ ਪੜ੍ਹਦਿਆਂ ਡਾ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਡਾ ਇਕਬਾਲ ਸਿੰਘ ਸਕਰੌਦੀ ਦੀਆਂ ਕਹਾਣੀਆਂ ਮਾਨਵਵਾਦੀ ਦ੍ਰਿਸ਼ਟੀ ਨੂੰ ਉਭਾਰਦੀਆਂ ਸਮਾਜਿਕ ਚੇਤਨਾ ਦਾ ਪ੍ਰਸਾਰ ਕਰਦੀਆਂ ਹਨ ਇਹਨਾਂ ਕਹਾਣੀਆਂ ਦੀ ਮੁੱਖ ਧੁਨੀ ਸਮਾਜ ਵਿਚਲੇ ਗੰਧਲੇਪਣ ਨੂੰ ਖਤਮ ਕਰਨ ਦਾ ਹੋਕਾ ਦਿੰਦੀ ਹੈ। ਪ੍ਰਸਿੱਧ ਆਲੋਚਕ ਡਾ ਸੁਰਜੀਤ ਬਰਾੜ ਨੇ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਸੰਵੇਦਨਹੀਨ ਮਨੁੱਖ ਨੂੰ ਸੰਵੇਦਨਸ਼ੀਲ ਕਿਰਿਆਹੀਣ ਨੂੰ ਕਿਰਿਆਸ਼ੀਲ ਬਣਨ ਅਤੇ ਮੁਹੱਬਤਹੀਣ ਲੋਕਾਂ ਦੇ ਅੰਦਰ ਮੋਹ ਦੇ ਕਰੰਡ ਹੋਏ ਬੀਜਾਂ ਨੂੰ ਉੱਗਣ ਲਈ ਮੌਸਮ ਪ੍ਰਦਾਨ ਕਰਦੀਆਂ ਮਨੁੱਖ ਅੰਦਰ ਮਾਣਵੀ ਗੁਣ ਪੈਦਾ ਕਰਦੀਆਂ ਹਨ । ਸਭਾ ਦੇ ਪ੍ਰਧਾਨ  ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਹਾਣੀਆਂ ਦੀ ਪੜਚੋਲ ਕਰਦੇ ਹੋਏ ਕਿਹਾ ਕਿ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਮਨੁੱਖ ਨੂੰ ਆਦਰਸ਼ਵਾਦੀ ਮਨੁੱਖ ਬਣਨ ਦਾ ਸੁਨੇਹਾ ਦਿੰਦੀਆਂ  ਯਥਾਰਥਵਾਦ ਦੇ ਨੇੜੇ ਹਨ।ਤੇਜਾ ਸਿੰਘ ਤਿਲਕ ਨੇ ਕਹਾਣੀ ਸੰਗ੍ਰਹਿ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਸਿੱਖਿਆਦਾਇਕ ਅਤੇ ਉਪਦੇਸ਼ਆਤਮਕ ਹਨ ਵਿਦਿਆਰਥੀ ਵਰਗ ਨੂੰ ਇਹ ਕਹਾਣੀਆਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ । ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਸਾਰੀਆਂ ਕਹਾਣੀਆਂ ਸਾਡੇ ਦੁਆਲੇ ਦੇ ਜੀਵਨ ਬਿਰਤਾਂਤ ਦੀ ਮਹੱਤਵਪੂਰਨ ਸਮਝ ਪੈਦਾ ਕਰਦੀਆਂ ਹਨ ਇਹ ਕਹਾਣੀ ਸੰਗ੍ਰਹਿ ਦੀ ਵਿਧਾ ਸਾਹਿਤਕ ਨਿਬੰਧਾਂ ਦਾ ਭੁਲੇਖਾ ਪਾਉਂਦੀ ਹੋਈ ਕਹਾਣੀ ਕੈਨਵਸ ਵਿੱਚ ਆਪਣਾ ਨਾਂ ਲਿਖਵਾਉਂਦੀ ਹੈ। ਇਹਨਾਂ ਤੋਂ ਇਲਾਵਾ  ਜੁਗਰਾਜ ਧੌਲਾ ਕਹਾਣੀਕਾਰ ਪਰਮਜੀਤ ਮਾਨ ਨਾਵਲਕਾਰ ਦਰਸ਼ਨ ਸਿੰਘ ਗੁਰੂ  ਡਾ ਅਮਨਦੀਪ ਸਿੰਘ ਟੱਲੇਵਾਲੀਆ ਜਗਤਾਰ ਜਜ਼ੀਰਾ ਅਤੇ ਡਾ ਰਾਮਪਾਲ ਸਿੰਘ ਸ਼ਾਹਪੁਰੀ ਨੇ ਇਸ ਕਹਾਣੀ ਸੰਗ੍ਰਹਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਸੁਦਰਸ਼ਨ ਗੁੱਡੂ ਜਗਤਾਰ ਬੈਂਸ ਕਰਮ ਸਿੰਘ ਜ਼ਖ਼ਮੀ ਲਖਵਿੰਦਰ ਸਿੰਘ ਠੀਕਰੀਵਾਲ ਪ੍ਰਿੰ ਕੌਰ ਸਿੰਘ ਧਨੌਲਾ ਸਿੰਦਰ ਧੌਲਾ ਸੁਖਦੇਵ ਸਿੰਘ ਔਲਖ ਦਵਿੰਦਰ ਸਿੰਘ ਸੰਘੇੜਾ ਰਾਮ ਸਿੰਘ ਬੀਹਲਾ ਡਾ ਉਜਾਗਰ ਸਿੰਘ ਮਾਨ ਗੁਰਜੰਟ ਸਿੰਘ ਬਰਨਾਲਾ ਐਸਪੀ ਕਾਲੇ ਕੇ ਜਗਰਾਜ ਚੰਦ ਰਾਏਸਰ ਪਵਨ ਕੁਮਾਰ ਹੋਸ਼ੀ ਸੁਰਜੀਤ ਸਿੰਘ ਮੌਜੀ ਸੁਖਵਿੰਦਰ ਸਿੰਘ ਸਨੇਹ ਬੱਲੀ ਬਲਜਿੰਦਰ ਈਲਵਾਲ ਰੁਪਿੰਦਰ ਕੌਰ ਸ਼ਹਿਣਾ ਜਸਵਿੰਦਰ ਕੌਰ ਘਨੌਰੀ ਗੁਰਤੇਜ ਸਿੰਘ ਮੱਖਣ ਹਾਕਮ ਸਿੰਘ ਰੂੜੇਕੇ ਅਮਰਜੀਤ ਸਿੰਘ ਅਮਨ ਧੂਰੀ ਸੁਰਿੰਦਰ ਸ਼ਰਮਾ ਨਾਗਰਾ ਰਘਵੀਰ ਸਿੰਘ ਗਿੱਲ ਕੱਟੂ  ਭਰਪੂਰ ਸਿੰਘ ਗਰਚਾ ਜਤਿੰਦਰ ਸਿੰਘ ਉਪਲੀ ਸਰੂਪ ਚੰਦ ਹਰੀਗੜ ਬਹਾਦਰ ਸਿੰਘ ਧੌਲਾ ਸੁਰਿੰਦਰ ਬਾਵਾ ਪਰਮਜੀਤ ਕੌਰ ਜੋਧਪੁਰ ਅਤੇ ਚਰਨਜੀਤ ਕੌਰ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ ।ਉਪਰੰਤ ਸਭਾ ਵੱਲੋਂ ਡਾ ਇਕਬਾਲ ਸਿੰਘ ਸਕਰੌਦੀ ਦਾ ਸਨਮਾਨ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਮੇਜ ਕੌਰ ਦੀ ਘਾਟ ਪਰਿਵਾਰ ਦੇ ਨਾਲ-ਨਾਲ ਪਾਰਟੀ ਵਿੱਚ ਵੀ ਕਦੇ ਪੂਰੀ ਨਹੀਂ ਹੋਵੇਗੀ: ਸੁਖਬੀਰ ਸਿੰਘ ਬਾਦਲ
Next article‘ਸਤਲੁਜ’ ਫ਼ਿਲਮ ਪੰਜਾਬ ਦੇ ਕਾਲੇ ਦੌਰ ਦੀ ਅਸਲੀਅਤ ਅਤੇ ਸਿਆਸੀ-ਅਫ਼ਸਰਸ਼ਾਹੀ ਗਠਜੋੜ ਦੇ ਅੱਤਿਆਚਾਰਾਂ ਦਾ ਪ੍ਰਤੱਖ ਪ੍ਰਮਾਣ: ਬ੍ਰਿਗੇਡੀਅਰ ਰਾਜ ਕੁਮਾਰ