HOME ਨਿਰੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ, ਭਿਆਨਕ ਗਰਮੀ ਦੇ ਬਾਵਜੂਦ 202...

ਨਿਰੰਕਾਰੀ ਮਿਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ, ਭਿਆਨਕ ਗਰਮੀ ਦੇ ਬਾਵਜੂਦ 202 ਯੂਨਿਟ ਖੂਨ ਇਕੱਤਰ

2
ਡੇਰਾ ਬੱਸੀ,   (ਸਮਾਜ ਵੀਕਲੀ)    (ਸੰਜੀਵ ਸਿੰਘ ਸੈਣੀ ) : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਸਦਕਾ ਅੱਜ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸੰਤ ਨਿਰੰਕਾਰੀ ਚੈਰਿਟੇਬਲ ਫਾਊਂਡੇਸ਼ਨ ਦੇ ਤਹਿਤ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ 202 ਸ਼ਰਧਾਲੂਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਕੈਂਪ ਦੀ ਸ਼ੁਰੂਆਤ ਪਿੰਡ ਛੱਤਬੀੜ ਤੋਂ ਆਈ 60 ਸਾਲਾ ਭੈਣ ਨਛੱਤਰ ਕੌਰ ਜੀ ਵੱਲੋਂ ਖੂਨਦਾਨ ਕਰਕੇ ਕੀਤੀ ਗਈ। ਡੇਰਾ ਬੱਸੀ ਬ੍ਰਾਂਚ ਦਾ ਇਹ 22ਵਾਂ ਖੂਨਦਾਨ ਕੈਂਪ ਸੀ। ਖੂਨਦਾਨ ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਲ 1986 ਤੋਂ ਲੈ ਕੇ ਹੁਣ ਤੱਕ 9,000 ਤੋਂ ਵੱਧ ਖੂਨਦਾਨ ਕੈਂਪਾਂ ਰਾਹੀਂ ਲਗਭਗ 15 ਲੱਖ ਯੂਨਿਟ ਖੂਨ ਮਨੁੱਖੀ ਭਲਾਈ ਲਈ ਸਮਰਪਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਜ਼ੋਨ ਵਿੱਚ ਇਸ ਸਾਲ 20 ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਕਰੀਬ 3,500 ਯੂਨਿਟ ਖੂਨ ਇਕੱਤਰ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਿੱਚ ਖੂਨਦਾਨ ਨੂੰ ਕੇਵਲ ਸਮਾਜਿਕ ਸੇਵਾ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਮੰਨਿਆ ਜਾਂਦਾ ਹੈ। ਖੂਨਦਾਨ ਤੋਂ ਇਲਾਵਾ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ-ਸਮੇਂ ’ਤੇ ਸਫ਼ਾਈ ਮੁਹਿੰਮਾਂ, ਰੁੱਖ ਲਗਾਉਣ ਦੇ ਅਭਿਆਨ ਅਤੇ ਪ੍ਰੋਜੈਕਟ ਅੰਮ੍ਰਿਤ ਤਹਿਤ ਜਲ ਸਰੋਤਾਂ ਦੀ ਸਫ਼ਾਈ ਵਰਗੇ ਸੇਵਾ ਕਾਰਜ ਵੀ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਨਿਰੰਕਾਰੀ ਭਵਨਾਂ ਵਿੱਚ ਸਿਲਾਈ-ਕਢਾਈ ਕੇਂਦਰ ਅਤੇ ਮੁਫ਼ਤ ਚੈਰਿਟੇਬਲ ਡਿਸਪੈਂਸਰੀਆਂ ਵੀ ਚਲਾਈਆਂ ਜਾ ਰਹੀਆਂ ਹਨ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਪ੍ਰੇਰਣਾ, “ਮਨੁੱਖੀ ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ,” ਦੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਸਭ ਨੂੰ ਇਸ ਮਹਾਂਦਾਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਹੇ ਹਨ। ਡੇਰਾਬੱਸੀ ਦੀ ਸੰਯੋਜਕ ਭੈਣ ਗੁਰਚਰਨ ਕੌਰ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ, ਖੇਤਰੀ ਸੰਚਾਲਕ ਰਾਜੇਸ਼ ਗੌੜ, ਹਾਜ਼ਰ ਪਤਵੰਤੇ ਸੱਜਣਾਂ, ਵੱਖ-ਵੱਖ ਬ੍ਰਾਂਚਾਂ ਦੇ ਮੁਖੀਆਂ ਅਤੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਹੀ ਸਾਡਾ ਪਰਿਵਾਰ ਹੈ ਅਤੇ ਜਦੋਂ ਅਸੀਂ ਖੂਨਦਾਨ ਕਰਦੇ ਹਾਂ ਤਾਂ ਕਿਸੇ ਲੋੜਵੰਦ ਦੇ ਜੀਵਨ ਵਿੱਚ ਆਸ ਦੀ ਨਵੀਂ ਕਿਰਨ ਜਗਾਉਂਦੇ ਹਾਂ। ਇਹੀ ਸੱਚੀ ਇਨਸਾਨੀਅਤ ਅਤੇ ਨਿਸ਼ਕਾਮ ਸੇਵਾ ਦਾ ਮਾਰਗ ਹੈ।
ਜੀ.ਐੱਮ.ਸੀ.ਐੱਚ. ਸੈਕਟਰ-32, ਚੰਡੀਗੜ੍ਹ ਦੀ ਡਾ. ਈਸ਼ਿਤਾ ਜੀ ਦੀ ਅਗਵਾਈ ਹੇਠ 17 ਮੈਂਬਰੀ ਮੈਡੀਕਲ ਟੀਮ ਨੇ ਖੂਨ ਇਕੱਤਰ ਕੀਤਾ। ਇਸ ਮੌਕੇ ਸਥਾਨਕ ਸੇਵਾਦਲ ਨੇ ਵੀ ਪੂਰੇ ਉਤਸ਼ਾਹ ਨਾਲ ਆਪਣਾ ਸਹਿਯੋਗ ਦਿੱਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਤਲੁਜ ਫਿਲਮ ਪੰਜਾਬ ਦੇ ਦੱਬੇ ਹੋਏ ਸੰਘਰਸ਼ ਨੂੰ ਮੁੜ ਖੋਲ੍ਹਦੀ ਹੈ
Next articleਸਮੱਸਿਆਵਾਂ ਨਾਲ ਜੂਝਦੇ ਸ਼ਹਿਰ