HOME ‘ਢਿੱਲੋਂ ਕਾਰ ਵਾਸ਼ ਸਰਵਿਸ’ ਦਾ ਗ੍ਰੈਂਡ ਓਪਨਿੰਗ ਸਮਾਗਮ 15 ਜੁਲਾਈ ਨੂੰ, ਸ੍ਰੀ...

‘ਢਿੱਲੋਂ ਕਾਰ ਵਾਸ਼ ਸਰਵਿਸ’ ਦਾ ਗ੍ਰੈਂਡ ਓਪਨਿੰਗ ਸਮਾਗਮ 15 ਜੁਲਾਈ ਨੂੰ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਵੇਗੀ ਸ਼ੁਰੂਆਤ

2
ਰੋਪੜ੍ਹ ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) :ਇਲਾਕੇ ਦੇ ਗੱਡੀਆਂ ਚਾਲਕਾਂ ਅਤੇ ਲੋਕਾਂ ਲਈ ਇੱਕ ਖੁਸ਼ਖਬਰੀ ਹੈ ਕਿ ਰੋਪੜ੍ਹ ਵਿਖੇ ਹਰ ਤਰ੍ਹਾਂ ਦੀਆਂ ਕਾਰਾਂ ਦੀ ਆਧੁਨਿਕ ਤਰੀਕੇ ਨਾਲ ਸਫਾਈ ਅਤੇ ਦੇਖਭਾਲ ਲਈ ‘ਢਿੱਲੋਂ ਕਾਰ ਵਾਸ਼ ਸਰਵਿਸ’ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਨਵੇਂ ਉੱਦਮ ਦਾ ਸ਼ੁਭ ਉਦਘਾਟਨ ਸਮਾਗਮ ਆਉਣ ਵਾਲੀ 15 ਜੁਲਾਈ 2026, ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।   ਮਿਲੀ ਜਾਣਕਾਰੀ ਅਨੁਸਾਰ ਸ਼ੁਭ ਅਵਸਰ ‘ਤੇ ਇਲਾਕੇ ਅਤੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਸਵੇਰੇ 10 ਵਜੇ ਤੋਂ 11:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣਗੇ, ਜਿਸ ਨਾਲ ਇਸ ਨਵੇਂ ਕਾਰੋਬਾਰ ਦੀ ਸ਼ੁਰੂਆਤ ਪਰਮਾਤਮਾ ਦਾ ਓਟ-ਆਸਰਾ ਲੈ ਕੇ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਣਜੋਦ ਸਿੰਘ ਢਿੱਲੋਂ (ਜੋਦਾ ) ਨੇ ਦੱਸਿਆ ਕਿ ਇਹ ਨਵਾਂ ਸੈਂਟਰ ਰੋਪੜ੍ਹ ਵਿਖੇ ਬਾਈਪਾਸ ‘ਤੇ ਸੰਤ ਕਰਮ ਸਿੰਘ ਅਕੈਡਮੀ ਨੇੜੇ ਖੋਲ੍ਹਿਆ ਗਿਆ ਹੈ, ਜਿੱਥੇ ਗਾਹਕਾਂ ਨੂੰ ਬਿਹਤਰੀਨ ਅਤੇ ਆਧੁਨਿਕ ਤਕਨੀਕ ਨਾਲ ਲੈਸ ਕਾਰ ਵਾਸ਼ਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਸਮੂਹ ਨਗਰ ਨਿਵਾਸੀਆਂ, ਮਿੱਤਰਾਂ ਅਤੇ ਪਰਿਵਾਰਾਂ ਨੂੰ ਇਸ ਉਦਘਾਟਨੀ ਸਮਾਗਮ ਵਿੱਚ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਸੰਗਤਾਂ ਤੇ ਗਾਹਕਾਂ ਦੀ ਹਾਜ਼ਰੀ ਉਨ੍ਹਾਂ ਲਈ ਮਾਨ ਅਤੇ ਖੁਸ਼ੀ ਦਾ ਕਾਰਨ ਬਣੇਗੀ। ਸਮਾਗਮ ਅਤੇ ਲੋਕੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 88375-33028 ਅਤੇ 78146-72641 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਠਗੜ੍ਹ ਦੇ ਡੀ.ਏ.ਵੀ. ਸਕੂਲ ਵਿਖੇ ਲਗਾਇਆ ਗਿਆ ਐਸ.ਆਈ.ਆਰ. ਕੈਂਪ, ਲੋਕਾਂ ਵਿੱਚ ਭਾਰੀ ਉਤਸ਼ਾਹ
Next articleਕਾਠਗੜ੍ਹ ਪੁਲਿਸ ਵੱਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ