ਲਗਭਗ 80 ਫੀਸਦੀ ਕੰਮ ਹੋਇਆ ਮੁਕੰਮਲ, ਦੋ ਦਿਨ ਚੱਲੇਗਾ ਕੈਂਪ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ): ਜ਼ਿਲ੍ਹਾ ਡਿਪਟੀ ਕਮਿਸ਼ਨਰ-ਕਮ-ਚੋਣ ਅਫਸਰ ਸ਼ਹੀਦ ਭਗਤ ਸਿੰਘ ਨਗਰ ਗੁਰਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਸਥਾਨਕ ਡੀ.ਏ.ਵੀ. ਸੀਨੀਅਰ ਸੈਕੈਂਡਰੀ ਸਕੂਲ ਕਾਠਗੜ੍ਹ ਵਿਖੇ ਐਸ.ਆਈ.ਆਰ. ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਦੋਵੇਂ ਪੋਲਿੰਗ ਬੂਥ ਸ਼ਾਮਿਲ ਕੀਤੇ ਗਏ ਹਨ, ਜਿੱਥੇ ਅੱਜ ਪਿੰਡ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਵੱਧ-ਚੜ੍ਹ ਕੇ ਭਾਗ ਲਿਆ। ਸਵੇਰ ਵੇਲੇ ਕੈਂਪ ਦੀ ਸ਼ੁਰੂਆਤ ਹੁੰਦਿਆਂ ਹੀ ਫਾਰਮ ਜਮ੍ਹਾਂ ਕਰਵਾਉਣ ਅਤੇ ਹੋਰ ਕਾਰਵਾਈਆਂ ਲਈ ਲੋਕਾਂ ਦਾ ਆਉਣਾ-ਜਾਣਾ ਨਿਰੰਤਰ ਸ਼ੁਰੂ ਹੋ ਗਿਆ। ਇਸ ਐਸ.ਆਈ.ਆਰ. ਕੈਂਪ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੀ ਟੀਮ ਦੇ ਮੈਂਬਰ ਮਾਸਟਰ ਮੁਕੇਸ਼ ਕੁਮਾਰ ਅਤੇ ਸਤੀਸ਼ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਵਿੱਚ ਆਪਣੀ ਵੋਟ ਨੂੰ ਲੈ ਕੇ ਕਾਫੀ ਜਾਗਰੂਕਤਾ ਤੇ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਵਰਗ ਵੱਲੋਂ ਪ੍ਰਸ਼ਾਸਨਿਕ ਟੀਮ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਸੱਲੀਬਖਸ਼ ਤਰੀਕੇ ਨਾਲ ਚੱਲ ਰਹੇ ਇਸ ਕਾਰਜ ਤਹਿਤ ਹੁਣ ਤੱਕ ਲਗਭਗ 80 ਫੀਸਦੀ ਐਸ.ਆਈ.ਆਰ. ਦਾ ਕੰਮ ਖਤਮ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕੈਂਪ ਐਤਵਾਰ ਨੂੰ ਵੀ ਜਾਰੀ ਰਹੇਗਾ, ਜਿਸ ਦੌਰਾਨ ਬਾਕੀ ਰਹਿੰਦਾ ਸਾਰਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੀ ਵੋਟਰ ਦੀ ਵੋਟ ਵਿੱਚ ਕਿਸੇ ਪ੍ਰਕਾਰ ਦੀ ਸੋਧ ਵਾਲਾ ਕੰਮ ਹੋਵੇਗਾ, ਤਾਂ ਉਸ ਨੂੰ ਇਸ ਪ੍ਰਕਿਰਿਆ ਤੋਂ ਬਾਅਦ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






