– ਨਿੱਕੀ ਉਮਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਬਣੇ ਲੋਕਾਂ ਦੀ ਪਸੰਦ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ): ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੋਧਰੀ ਚੇਚੀ ਦੇ ਕਾਠਗੜ੍ਹ ਮੋੜ ਵਿਖੇ ਪਹਿਲੀ ਵਾਰ ਪਹੁੰਚਣ ‘ਤੇ ਇਲਾਕੇ ਦੀ ਮਾਰਕੀਟ ਦੇ ਦੁਕਾਨਦਾਰਾਂ, ਪਾਰਟੀ ਵਰਕਰਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਬੇਮਿਸਾਲ ਅਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਸਵਾਗਤ ਸਮਾਰੋਹ ਦੌਰਾਨ ਸਭ ਤੋਂ ਵਿਸ਼ੇਸ਼ ਅਤੇ ਸ਼ਲਾਘਾਯੋਗ ਗੱਲ ਇਹ ਦੇਖਣ ਨੂੰ ਮਿਲੀ ਕਿ ਇੱਥੋਂ ਦੇ ਸਮੂਹ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਪਾਰਟੀਬਾਜ਼ੀ ਜਾਂ ਆਪਸੀ ਪੱਖਪਾਤ ਤੋਂ ਉੱਪਰ ਉੱਠ ਕੇ ਐਡਵੋਕੇਟ ਸੰਜੀਵ ਚੇਚੀ ਦਾ ਨਿੱਘਾ ਅਭਿਨੰਦਨ ਕੀਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੰਜੀਵ ਚੇਚੀ ਨੇ ਬਹੁਤ ਹੀ ਨਿੱਕੀ ਉਮਰ ਵਿੱਚ ਰਾਜਨੀਤਿਕ ਅਤੇ ਸਮਾਜਿਕ ਖੇਤਰ ਅੰਦਰ ਵੱਡੀਆਂ ਮੱਲਾਂ ਮਾਰੀਆਂ ਹਨ। ਆਪਣੀ ਬੇਦਾਗ਼ ਸ਼ਖਸੀਅਤ, ਸਖ਼ਤ ਮਿਹਨਤ ਅਤੇ ਨਿਮਰ ਸੁਭਾਅ ਸਦਕਾ ਉਹ ਬਹੁਤ ਘੱਟ ਸਮੇਂ ਵਿੱਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇੱਕ ਮਕਬੂਲ ਨੌਜਵਾਨ ਆਗੂ ਵਜੋਂ ਉੱਭਰੇ ਹਨ। ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਬਰਫੀ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ। ਇਸ ਪ੍ਰਭਾਵਸ਼ਾਲੀ ਇਕੱਠ ਦੌਰਾਨ ਆਮ ਆਦਮੀ ਪਾਰਟੀ ਦੀ ਹੋਰ ਲੀਡਰਸ਼ਿਪ ਵੀ ਐਡਵੋਕੇਟ ਚੇਚੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੀ, ਜਿਨ੍ਹਾਂ ਵਿੱਚ ਨਵਾਂਸ਼ਹਿਰ ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ, ਹਲਕਾ ਸੰਗਠਨ ਇੰਚਾਰਜ (ਬੰਗਾ) ਪਵਨ ਸਿੱਧੂ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ ਪ੍ਰਮੁੱਖ ਤੌਰ ‘ਤੇ ਸ਼ਾਮਿਲ ਸਨ। ਇਨ੍ਹਾਂ ਸਾਰੇ ਸੀਨੀਅਰ ਆਗੂਆਂ ਨੇ ਐਡਵੋਕੇਟ ਸੰਜੀਵ ਚੇਚੀ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਮਾਗਮ ਵਿੱਚ ਹਾਜ਼ਰ ਦੁਕਾਨਦਾਰਾਂ, ਮਾਰਕੀਟ ਦੇ ਨੁਮਾਇੰਦਿਆਂ ਅਤੇ ਪਾਰਟੀ ਵਰਕਰਾਂ ਨੇ ਪੂਰੇ ਜੋਸ਼ ਨਾਲ ਵਿਸ਼ਵਾਸ ਜਤਾਇਆ ਕਿ ਐਡਵੋਕੇਟ ਚੇਚੀ ਦੀ ਯੋਗ ਤੇ ਗਤੀਸ਼ੀਲ ਅਗਵਾਈ ਹੇਠ ਜ਼ਿਲ੍ਹੇ ਅੰਦਰ ਪਾਰਟੀ ਦਾ ਗ੍ਰਾਫ ਹੋਰ ਉੱਚਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਅਤੇ ਪੜ੍ਹੇ-ਲਿਖੇ ਆਗੂ ਦੇ ਹੱਥ ਕਮਾਨ ਆਉਣ ਨਾਲ ਆਮ ਲੋਕਾਂ ਦੇ ਮਸਲਿਆਂ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਵਿੱਚ ਵੱਡੀ ਮਦਦ ਮਿਲੇਗੀ।ਇਸ ਮੌਕੇ ਕਮਲਦੀਪ ਸ਼ਰਮਾ ਮਾਰਕੀਟ ਪ੍ਰਧਾਨ, ਮਨੀਸ਼ ਚੌਧਰੀ (ਚੋਧਰੀ ਸਵੀਟ ਸ਼ਾਪ ਕਾਠਗੜ੍ਹ ਮੋੜ ), ਹਰਮਨ ਕਸਾਨਾਂ, ਪੰਕਜ ਚੇਚੀ, ਮੋਹਿਤ ਖਟਾਣਾ, ਅਕਾਸ਼ ਚੋਧਰੀ, ਹੈਪੀ ਬਾਂਠ ਰੱਤੇਵਾਲ (ਬਾਂਠ ਟ੍ਰਾਂਸਪੋਰਟ )ਪੈਨੀ ਰੱਤੇਵਾਲ, ਅਕਾਸ਼ ਮੰਡ, ਮਨੀ ਟਕਾਰਲਾ, ਚੋਧਰੀ ਰਜਿੰਦਰ ਹੱਕਲਾ, ਗੁਰਵਿੰਦਰ ਸਿੰਘ ਚੀਮਾ, ਅਜੇ ਅਨੰਦ, ਹਰਬੰਸ ਮੱਲ੍ਹੀ, ਰਾਜੂ ਚੋਧਰੀ, ਅਮਰਜੀਤ ਸੋਨੂੰ, ਜਤਿੰਦਰ ਸਿੰਘ, ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






