HOME ਸਰੀ ਸਿਟੀ ਕੌਂਸਲ ਚੋਣਾਂ- ਇਮੈਜਨ ਸਰੀ ਦੀ ਟੀਮ ਵੱਲੋਂ ਆਯੋਜਿਤ ਚੋਣ ਰੈਲੀ...

ਸਰੀ ਸਿਟੀ ਕੌਂਸਲ ਚੋਣਾਂ- ਇਮੈਜਨ ਸਰੀ ਦੀ ਟੀਮ ਵੱਲੋਂ ਆਯੋਜਿਤ ਚੋਣ ਰੈਲੀ ‘ਚ ਸਮਰਥਕਾਂ ਦੀ ਭਰਵੀਂ ਇਕੱਤਰਤਾ

3

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀਆਂ ਸਿਟੀ ਕੌਂਸਲ ਦੀਆਂ ਚੋਣਾਂ ਦਾ ਨਿਰਧਾਰਤ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਹੈ, ਤਿਉਂ -ਤਿਉਂ ਹੀ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰਨ ਨਾਲ ਸਿਆਸੀ ਬੁਖਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਨੂੰ ਜਿੱਤਣ ਲਈ ਵੱਖ ਵੱਖ ਸਿਆਸੀ ਧਿਰਾਂ ਅਤੇ ਉਨਾਂ ਦੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ‘ਚ ਉਲਾਰਨ ਲਈ ਚੋਣ ਰੈਲੀਆਂ ਕਰਨ ਦਾ ਸਿਲਸਿਲਾ ਤੇਜ ਹੋ ਗਿਆ ਹੈ ਇਸੇ ਹੀ ਤਰ੍ਹਾਂ ਇਮੇਜਿਨ ਸਰੀ ਦੀ ਟੀਮ ਦੀ ਮੈਂਬਰ ਕੌਂਸਲਰ ਉਮੀਦਵਾਰ ਆਸ਼ੀਆਨਾ ਹਨੀਫ ਦੇ ਉੱਦਮ ਸਦਕਾ ਬੀਤੇ ਦਿਨ ਸਰੀ ਦੇ ਸਕਾਟ ਰੋਡ ਤੇ ਸਥਿਤ ‘ਟੇਸਟ ਆਫ ਲਾਹੌਰ’ ਦੇ ਹਾਲ ਵਿੱਚ ਇੱਕ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਮੇਜਨ ਸਰੀ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਆਪਣੇ ਆਗੂਆਂ ਦੇ ਵਿਚਾਰ ਸੁਣੇ ਇਸ ਮੌਕੇ ਤੇ ਬੋਲਦਿਆਂ ਮੇਅਰ ਦੀ ਸੀਟ ਲਈ ਚੋਣ ਪਿੜ ‘ਚ ਉਤਾਰੇ ਗਏ ਉਮੀਦਵਾਰ ਮਾਈਕ ਸਟਾਰਚੁੱਕ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਸਰੀ ਸਿਟੀ ਦੀ ਸੱਤਾ ਤੇ ਕਾਬਜ਼ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਉਨਾਂ ਸਰੀ ਅਮੇਜ਼ਨ ਦੀ ਟੀਮ ਨੂੰ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਭਵਿੱਖ ਵਿੱਚ ਜਨਤਕ ਮੁੱਦੇ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਤੇ ਬੋਲਦਿਆਂ ਕੌਂਸਲਰ ਉਮੀਦਵਾਰ ਆਸ਼ੀਆਨਾ ਹਨੀਫ ਨੇ ਕਿਹਾ ਕਿ ਉਹ ਖੁਦ ਜਨਤਕ ਮੁੱਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਇਸ ਲਈ ਉਹਨਾਂ ਦੀ ਟੀਮ ਜਿੱਤਣ ਮਗਰੋਂ ਲੋਕਾਂ ਦੇ ਮੁਢਲੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ ਇਸ ਮੌਕੇ ਤੇ ਬੋਲਦਿਆਂ ਕੌਂਸਲਰ ਉਮੀਦਵਾਰਾਂ ਪਰਮਿੰਦਰ ਚੌਹਾਨ, ਵਿਲੀਅਮ ਲੀ, ਮਾਰਗਿਟ ਮੁਬੰਦਾ ਅਤੇ ਜੂਸਫ ਬਰਕਤ ਵੱਲੋਂ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਵੋਟਰਾਂ ਤੋਂ ਸਹਿਯੋਗ ਮੰਗਿਆ ਗਿਆ ਇਸ ਮੌਕੇ ਤੇ ਸੰਬੋਧਨ ਕਰਨ ਵਾਲੇ ਬੁਲਾਰਿਆਂ ‘ਚ ਹੋਰਨਾਂ ਤੋਂ ਇਲਾਵਾ ਸਾਂਸਦ ਸੁੱਖ ਧਾਲੀਵਾਲ, ਫਿਜੀ ਭਾਈਚਾਰੇ ਤੋਂ ਜੈਕਬ ਰਸੂਲੋ, ਡਾ:ਗੁਰਵਿੰਦਰ ਸਿੰਘ ਧਾਲੀਵਾਲ, ਰਾਣਾ ਉਮੇਰ,ਰਜਾ ਖਾਨ, ਨਵੀਦ ਬਰੈਚ, ਤਾਰਕ ਕਿਆਨੀ ਪੀਰਯਾਦਾ, ਜਬੀ ਉਲਾ,ਅਮਰ ਢੇਸੀ, ਨਿਰਭੈ ਵਰਮਾ ਅਤੇ ਰੁਪਿੰਦਰ ਸਿੱਧੂ ਦੇ ਨਾਮ ਜ਼ਿਕਰਯੋਗ ਹਨ ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਸਰਦਾਰਨੀ ਕੁਲਜੀਤ ਕੌਰ (ਮੀਡੀਆ ਵੇਵਜ਼) ਵੱਲੋਂ ਬਾਖੂਬੀ ਨਿਭਾਈ ਗਈ ਅਖੀਰ ਵਿੱਚ ਕੌਂਸਲਰ ਉਮੀਦਵਾਰ ਆਸ਼ੀਆਨਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 12/07/2026
Next articleਕਾਠਗੜ੍ਹ ਦੇ ਡੀ.ਏ.ਵੀ. ਸਕੂਲ ਵਿਖੇ ਲਗਾਇਆ ਗਿਆ ਐਸ.ਆਈ.ਆਰ. ਕੈਂਪ, ਲੋਕਾਂ ਵਿੱਚ ਭਾਰੀ ਉਤਸ਼ਾਹ