HOME ਵਿਕਟੋਰੀਆ ‘ਚ ਲੱਗਣ ਵਾਲੀ ਪਿਕਨਿਕ ਦੌਰਾਨ ਥਰੈਪੀ ਘੋੜੇ ਹੋਣਗੇ ਸ਼ਾਮਿਲ

ਵਿਕਟੋਰੀਆ ‘ਚ ਲੱਗਣ ਵਾਲੀ ਪਿਕਨਿਕ ਦੌਰਾਨ ਥਰੈਪੀ ਘੋੜੇ ਹੋਣਗੇ ਸ਼ਾਮਿਲ

3
ਕੈਪਸ਼ਨ: ਥੈਰਾਪੀ ਘੋੜੇ ਨਾਲ ਔਰਤ ਦੀ ਇੱਕ ਤਸਵੀਰ

ਥੈਰਾਪਿਊਟਿਕ ਰਾਈਡਿੰਗ ਐਸੋਸੀਏਸ਼ਨ ਵੱਲੋਂ ਲੋਕਾਂ ਨੂੰ ਖੁੱਲ੍ਹਾ ਸੱਦਾ

ਵੈਨਕੂਵਰ ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਵਿਕਟੋਰੀਆ ਥੈਰਾਪਿਊਟਿਕ ਰਾਈਡਿੰਗ ਐਸੋਸੀਏਸ਼ਨ ਵੱਲੋਂ ਅਗਲੇ ਸ਼ਨੀਵਾਰ ਵਿਕਟੋਰੀਆ ਵਿੱਚ ਸਥਾਨਕ ਭਾਈਚਾਰੇ ਦੇ ਲੋਕਾਂ ਲਈ ਵਿਸ਼ੇਸ਼ ਪਿਕਨਿਕ ਦਾ ਆਯੋਜਨ ਕੀਤਾ ਹੈ। ਇਸ ਸਮਾਗਮ ਵਿੱਚ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਐਸੋਸੀਏਸ਼ਨ ਦੇ ਮੈਦਾਨਾਂ ਵਿੱਚ ਮੌਜੂਦ 12 ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਛੋਟੇ ਕੱਦ ਵਾਲੇ ਥੈਰਾਪੀ ਘੋੜੇ ਵੀ ਇਸ ਸਮਾਗਮ ਦਾ ਮੁੱਖ ਆਕਰਸ਼ਣ ਹੋਣਗੇ। ਹਾਜ਼ਰ ਲੋਕਾਂ ਨੂੰ ਇਨ੍ਹਾਂ ਘੋੜਿਆਂ ਨੂੰ ਨੇੜੇ ਤੋਂ ਵੇਖਣ, ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਪਰਿਵਾਰ ਸਮੇਤ ਖੁੱਲ੍ਹੇ ਮਾਹੌਲ ਵਿੱਚ ਪਿਕਨਿਕ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ ਇਸ ਪਿਕਨਿਕ ਦਾ ਮਕਸਦ ਭਾਈਚਾਰੇ ਨੂੰ ਥੈਰਾਪੀ ਘੋੜਿਆਂ ਦੀ ਭੂਮਿਕਾ ਨਾਲ ਜਾਣੂ ਕਰਵਾਉਣਾ ਅਤੇ ਪਰਿਵਾਰਾਂ ਲਈ ਇੱਕ ਯਾਦਗਾਰ ਦਿਨ ਮੁਹੱਈਆ ਕਰਵਾਉਣਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਐਫਸਫੋਰਡ ‘ਚ ਲੱਗੇ ਵਿਰਸੇ ਦੇ ਮੇਲੇ ‘ਚ ਕਲਾਕਾਰਾਂ ਨੇ ਲਾਈਆਂ ਰੌਣਕਾਂ
Next articleਬੋਸਟਨ ਬਾਰ ਨੇੜੇ ਜੰਗਲੀ ਅੱਗ ਨੇ ਧਾਰਿਆ ਭਿਆਨਕ ਰੂਪ