HOME ਬਰਤੀ ‘ਤੇ ਵਿਸ਼ੇਸ਼- ਆਜ਼ਾਦੀ ਘੁਲਾਟੀਏ ਤੇ ਲੇਖਕ ,ਰਾਮ ਸਿੰਘ ਮਜੀਠਾ

ਬਰਤੀ ‘ਤੇ ਵਿਸ਼ੇਸ਼- ਆਜ਼ਾਦੀ ਘੁਲਾਟੀਏ ਤੇ ਲੇਖਕ ,ਰਾਮ ਸਿੰਘ ਮਜੀਠਾ

1
ਰਾਮ ਸਿੰਘ ਮਜੀਠਾ

ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ

    (ਸਮਾਜ ਵੀਕਲੀ)    ਆਪ ਦਾ ਜਨਮ 27 ਮਾਰਚ 1907 ਨੂੰ ਕਸਬਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਪਿਤਾ ਦਾ ਨਾਂ ਸ. ਸੁਰੈਣ ਸਿੰਘ ਤੇ ਮਾਤਾ ਦਾ ਨਾਂ ਬੀਬੀ ਆਸ ਕੌਰ ਸੀ।ਆਪ ਦੇ ਪਿਤਾ ਨੇ 1922 ਦੇ ਗੁਰੂ ਕੇ ਬਾਗ ਮੋਰਚੇ ਵਿੱਚ ਅੰਗਰੇਜ਼ੀ ਹਕੂਮਤ ਦਾ ਡਟ ਕੇ ਸਾਹਮਣਾ ਕੀਤਾ ਅਤੇ ਪਸਲੀਆਂ ਟੁੱਟਣ ਤੱਕ ਘੋਰ ਤਸ਼ੱਦਦ ਝੱਲਿਆ।3 ਸਾਲ ਦੀ ਸਖ਼ਤ ਕੈਦ ਕੱਟੀ, ਘਰ ਦੀ ਕੁਰਕੀ ਹੋਈ ਅਤੇ ਆਜ਼ਾਦੀ ਤੋਂ ਪਹਿਲਾਂ ਮਜੀਠਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪਹਿਲੇ ਮੈਂਬਰਾਂ ਵਿੱਚੋਂ ਚੁਣੇ ਗਏ। ਮਾਤਾ ਆਸ ਕੌਰ ਜੀ ਤਿਆਗ ਅਤੇ ਹੌਸਲੇ ਦੀ ਮੂਰਤ  ਸਨ । ਉਨ੍ਹਾਂ ਪਤੀ ਦੇ ਜੇਲ੍ਹ ਜਾਣ ਅਤੇ ਘਰ ਦੀ ਕੁਰਕੀ ਵੇਲੇ ਬੇਹੱਦ ਮੁਸ਼ਕਲ ਹਾਲਾਤ ਵਿੱਚ ਇਕੱਲਿਆਂ ਪਰਿਵਾਰ ਸੰਭਾਲਿਆ।

ਇਸ ਤਰ੍ਹਾਂ ਆਪਣੇ ਇਕਲੌਤੇ ਸਪੁੱਤਰ ਰਾਮ ਸਿੰਘ  ਨੂੰ ਬਚਪਨ ਤੋਂ ਹੀ ਦੇਸ਼ ਭਗਤੀ ਅਤੇ ਸਿਆਸੀ ਗੁੜ੍ਹਤੀ ਦੇ ਉੱਚੇ ਸੰਸਕਾਰ ਮਿਲੇ।ਆਪ ਨੇ  1930 ਦੀ ਨਾਮਿਲਵਰਤਨ ਲਹਿਰ, ਡਸਕਾ ਮੋਰਚਾ, ਅੰਮ੍ਰਿਤਸਰ ਅਤੇ ਲਾਹੌਰ ਕਿਸਾਨ ਮੋਰਚਿਆਂ ਡੀਫੈਂਸ ਆਫ ਇੰਡਆ  ਐਕਟ ਵਿੱਚ ਲੰਮੀ ਚਾਰ ਸਾਲ ਕੈਦ ਕਟੀੇ ਤੇ ਤਕਰੀਬਨ 12 ਸਾਲ ਤੱਕ ਜੇਲਾਂ ਵਿੱਚ ਬੰਦ ਰਹੇ ਸਨ।  1946  ਵਿੱਚ ਕਿਸਾਨ ਵਿੰਗ ਸੁਰੂ ਕੀਤਾ ਤੇ ਸੂਬਾ ਸਕੱਤਰ ਰਹੇ। ਹਰਸਾ ਛੀਨਾ  ਅੰਮ੍ਰਿਤਸਰ ਨਰਿਰਾਂ ਦੇ ਪਾਣੀਆਂ ਦੇ ਮੇਰਚੇ ਦੇ ਇੰਚਾਰਜ ਸਨ। 1956 ਵਿੱਚ ਕਾਗਰਸ ਦਾ ਕਿਸਾਨ ਵਿੰਗ ਦੀ ਜਥੇਬੰਦੀ ਬਣਾਈ ਤੇ 2 ਸਾਲ ਉਸ ਦੇ ਓਰਗੇਨਾਈਜਰ ਰਹੇ। 1964 ਵਿੱਚ ਪੰਜਾਬ  ਫਰੀਡਮ ਫ਼ਾਈਟਰ ਜਥੇਬੰਦੀ ਬਣਾਈ ਤੇ ਉਸ ਦੇ ਪ੍ਰਧਾਨ ਰਹੇ।

1973 ਵਿੱਚ ਜਲ੍ਹਿਆਂਵਾਲੇ ਬਾਗ ਵਿਖੇ ਦੇਸ਼ ਭਰ ਦੇ ਸੁਤੰਤਰਤਾ ਸੈਲਾਨੀਆਂ  ਦੇ ਸਮਾਗਮ ਦੀ ਖੁਦ ਪ੍ਰਧਾਨਗੀ ਕੀਤੀ ਅਤੇ ‘ਆਲ ਇੰਡੀਆ ਫਰੀਡਮ ਫਾਈਟਰਜ਼ ਜਥੇਬੰਦੀ   ਬਣਾਈ ਤੇ ਪ੍ਵਧਾਨ ਰਹੇ। ਗਿਆਨੀ ਜ਼ੈਲ ਸਿੰਘ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਹੀਂ ਦੇਸ਼ ਦੇ ਸੂਰਮਿਆਂ ਨੂੰ ਤਾਮਰ ਪੱਤਰ ਅਤੇ ਪੈਨਸ਼ਨਾਂ ਦਿਵਾਈਆਂ। 74 ਵਰ੍ਹਿਆਂ ਦੀ ਉਮਰ ਵਿੱਚ “ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ” (ਭਾਗ 1 ਅਤੇ 2) ਸਮੇਤ ‘ਜੁਝਾਰੂ ਯੋਧੇ’ ਅਤੇ ‘ਪੰਜਾਬ ਮਹਾਨ’ ਵਰਗੀਆਂ ਇਤਿਹਾਸਕ ਪੁਸਤਕਾਂ ਲਿਖ ਕੇ ਅਣਗੌਲੇ ਸ਼ਹੀਦਾਂ ਨੂੰ ਅਮਰ ਕੀਤਾ।

ਆਪ ਦੀ ਪਤਨੀ ਬੀਬੀ ਰਵੇਲ ਕੌਰ ਜੋ ਪਿੰਡ ਵਰੀਆਮ ਨੰਗਲ ਦੇ ਸ ਸੁੰਦਰ ਸਿੰਘ ਸ਼ਾਹ ਜੀ ਦੀ ਸਪੁੱਤਰੀ ਹਨ ਵੀ ਤਿਆਗ ਦੀ ਮੂਰਤ ਹਨ। ਉਨ੍ਹਾਂ ਨੇਆਪਣੇ  ਪਤੀ ਦੇ ਵਾਰ-ਵਾਰ ਜੇਲ੍ਹ ਜਾਣ ‘ਤੇ ਹੱਸ ਕੇ ਘਰ ਸੰਭਾਲਿਆ ਅਤੇ ਹੋਰਨਾਂ ਕਾਰਜਾਂ ਵਿੱਚ ਸੱਚਾ ਸਾਥ ਦਿੱਤਾ।ਆਪ ਨੂੰ  ਰਾਸ਼ਟਰੀ ਸਨਮਾਨ ਮਿਿਲਆ । ਜਲਿਆਂ ਵਾਲੇ ਬਾਗ ਦੀ ਗੈਲਰੀ ਨੰਬਰ 4 (ਆਈਕਨਜ ਆਫ਼ ਨੈਸ਼ਨਲਇਜ਼) ਵਿੱਚ ਉਨ੍ਹਾਂ ਦਾ ਚਿੱਤਰ ਬਹੁਤ ਸਤਿਕਾਰ ਨਾਲ ਸੁਸ਼ੋਭਿਤ ਹੈ।ਆਪ ਦੀ ਤਸਵੀਰ ਨਿਸ਼ਾਨੇ ਖ਼ਾਲਸਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਸੁਸ਼ੋਭਿਤ ਹੈ।

 ਆਪ ਦੇ ਸਤਿਕਾਰ ਵਜੋਂ ਅੰਮ੍ਰਿਤਸਰ ਬਾਈਪਾਸ ਚੌਂਕ ਤੋਂ ਮਜੀਠਾ ਟਾਊਨ ਤੱਕ ਦੀ 13 ਕਿਲੋਮੀਟਰ ਲੰਬੀ ਸੜਕ ਦਾ ਨਾਮ ‘ਸਰਦਾਰ ਰਾਮ ਸਿੰਘ ਮਜੀਠਾ ਮਾਰਗ’ ਰੱਖਿਆ ਗਿਆ। 14 ਅਪ੍ਰੈਲ 2006 ਨੂੰ ਭਾਰਤ ਦੇ ਸਾਬਕਾ ਉਪ-ਵਿਦੇਸ਼ ਮੰਤਰੀ  ਤੇ  (ਕੇਰਲਾ ਦੇ  ਗਵਰਨਰ )  ਸ੍ਵੀ ਆਰ.ਐਲ. ਭਾਟੀਆ, ਉਸ ਵੇਲੇ ਦੇ  ਵਿਧਾਇਕਾਂ  ਸ. ਸਵਿੰਦਰ ਸਿੰਘ ਕੱਥੂਨੰਗਲ,ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜ ਕੁਮਾਰ ਵੇਰਕਾ  ਤੋਂ ਇਲਾਵਾ ਮਜੀਠੇ ਇਲਾਕੇ ਦੀਆਂ ਮੌਹਤਬਾਰ ਹਸਤੀਆਂ ਅਤੇ ਸਾਰੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਇਸ ਦਾ ਇਤਿਹਾਸਕ ਮਾਰਗ ਦਾ ਉਦਘਾਟਨ ਹੋਇਆ।

ਆਪ 8 ਜੁਲਾਈ 1999 ਨੂੰ ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾਂ ਲਈ ਕੂਚ ਕਰ ਗਏ।ਆਪ ਅੱਜ ਭਾਵੇਂ ਸਾਡੇ ਵਿਚ ਨਹੀਂ ਪਰ ਆਪ ਵਲੋਂ ਕੀਤੇ ਸਾਹਿਤਕ ਤੇ ਹੋਰ ਚੰਗੇ ਕੰਮਾਂ ਕਰਕੇ ਆਪ  ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਇਸ ਸਮੇਂ  ਉਨ੍ਹਾਂ ਦੀ ਬੇਟੀ ਬੀਬੀ ਹਰਜੀਤ ਕੌਰ ਬੱਲ ਅਤੇ ਜਵਾਈ ਸ. ਪਰਗਟ ਸਿੰਘ ਬੱਲ  ਇਸ ਮਹਾਨ ਅਤੇ ਗੌਰਵਮਈ ਇਤਿਹਾਸਕ ਵਿਰਾਸਤ ਨੂੰ ਬਹੁਤ ਹੀ ਸਤਿਕਾਰ ਅਤੇ ਜ਼ਿੰਮੇਵਾਰੀ ਨਾਲ ਸੰਭਾਲ ਰਹੇ ਹਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅਧਿਆਤਮਕਤਾ ਦੀ ਪੋਥੀ “ਕਿਤਾਬ-ਏ-ਮੀਰਦਾਦ”
Next articleA Total Too Timid: How England’s Lack of Intent Cost Them the Final