HOME ਆਲ਼ੇ ਦੁਆਲ਼ੇ ਪਿੰਡਾਂ ਦੀਆਂ ਲੋੜਵੰਦ ਬੱਚੀਆਂ ਲਈ ਇੱਕ ਵਧੀਆ ਉਪਰਾਲਾ–ਕ੍ਰਿਪਾਲ ਸਿੰਘ ਝੱਲੀ

ਆਲ਼ੇ ਦੁਆਲ਼ੇ ਪਿੰਡਾਂ ਦੀਆਂ ਲੋੜਵੰਦ ਬੱਚੀਆਂ ਲਈ ਇੱਕ ਵਧੀਆ ਉਪਰਾਲਾ–ਕ੍ਰਿਪਾਲ ਸਿੰਘ ਝੱਲੀ

3

ਚੱਬੇਵਾਲ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਡਾ. ਬੀ. ਆਰ. ਅੰਬੇਡਕਰ ਪਿਉਪਲ ਐਜੂਕੇਸ਼ਨ ਐਂਡ ਵੈਲਫੇਅਰ ਏਡ ਸੋਸਾਇਟੀ ਪੰਜਾਬ (ਰਜਿ:) ਵਲੋਂ ਪਿੰਡ ਸੈਦੋ ਪੱਟੀ ਜਿਲ੍ਹਾ ਹੁਸ਼ਿਆਰਪੁਰ ਵਿਖੇ (ਸਾਲ 2026-2027) ਕ੍ਰਮਵਾਰ ਕਟਿੰਗ ਟੇਲਰਿੰਗ ਐਂਡ ਫੈਸ਼ਨ ਡਿਜਾਇੰਗ ਕੋਰਸ ਦੀਆਂ 22 ਲੜਕੀਆਂ ਅਤੇ ਅਡਵਾਂਸ ਬਿਊਟੇਸ਼ਨ ਕੋਰਸ ਦੀਆ 34 ਲੜਕੀਆਂ ਟ੍ਰੇਨਿੰਗ ਕਰ ਰਹੀਆਂ ਹਨ। ਸਮੂਹ ਪਾਰਟੀਸਿਪੈਂਟਸ ਦੀ ਤੀਜੀ ਮੀਟਿੰਗ ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ / ਡਾ.ਬੀ.ਆਰ. ਪਿਉਪਲ ਐਜੂਕੇਸ਼ਨ ਐਂਡ ਵੈਲਫੋਅਰ ਏਡ ਸੋਸਾਇਟੀ ਪੰਜਾਬ ਦੇ ਐਡਵਾਈਜਰ ਦੀ ਪ੍ਰਧਾਨਗੀ ਹੇਠ ਅਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸ. ਝੱਲੀ ਵੱਲੋਂ ਚੱਲ ਰਹੇ ਦੋਹਾਂ ਕੋਰਸਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ ਅਤੇ ਚੱਲ ਰਹੇ ਟ੍ਰੇਨਿੰਗ ਕੰਮਾਂ ‘ਤੇ ਤਸੱਲੀ ਪ੍ਰਗਟ ਕੀਤੀ। ਉਨਾ ਕਿਹਾ ਕਿ ਸਰਪੰਚ ਸ. ਭੁਪਿੰਦਰ ਸਿੰਘ ਸੈਦੋ ਪੱਟੀ ਦੇ ਯਤਨਾ ਸਦਕਾ ਦੋਹਾ ਕੋਰਸਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਡਾ. ਬੀ. ਆਰ ਅੰਬੇਡਕਰ ਸੋਸਾਇਟੀ ਵਲੋਂ ਇਸ ਪਿੰਡ ਨੂੰ ਚੁਣ ਕੇ ਅਤੇ ਆਲੇ ਦੁਆਲੇ ਪਿੰਡਾਂ ਦੀਆ ਲੋੜਵੰਦ ਬੱਚੀਆ ਲਈ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਹਰਦੀਪ ਕੌਰ ਇੰਸਟਰੱਕਟਰ,ਅਨੁਰਾਧਾ ਇੰਸਟਰੱਕਟਰ ਅਤੇ ਜਿੱਖਿਆਰਣਾਂ ਹਾਜਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਛੋਟੀ ਗਲਤੀ ਤੋਂ ਵੱਡੀ ਤਬਾਹੀ ਤੱਕ
Next article1063 ਸਕੂਲ ਲੈਕਚਰਾਰਾਂ ਦੀ ਭਰਤੀ ’ਚ ਰਾਖਵਾਂਕਰਨ ਬਹਾਲ ਨਾ ਕੀਤਾ ਤਾਂ ਦਲਿਤ ਵਿਧਾਇਕਾਂ ਤੇ ਮੰਤਰੀਆਂ ਦਾ ਕਰਾਂਗੇ ਘਿਰਾਓ : ਡਾ. ਹਰਜਿੰਦਰ ਸਿੰਘ ਜੱਖੂ