HOME ਗਊ ਸੈੱਸ ਦੇ ਨਾਂ ‘ਤੇ ਕਰੋੜਾਂ ਦੀ ਵਸੂਲੀ ਦੇ ਬਾਵਜੂਦ ਸੜਕਾਂ ‘ਤੇ...

ਗਊ ਸੈੱਸ ਦੇ ਨਾਂ ‘ਤੇ ਕਰੋੜਾਂ ਦੀ ਵਸੂਲੀ ਦੇ ਬਾਵਜੂਦ ਸੜਕਾਂ ‘ਤੇ ਰੁਲ ਰਹੇ ਹਨ ਬੇਸਹਾਰਾ ਪਸ਼ੂ , ਕਾਠਗੜ੍ਹ ਵਿਖੇ ਸ਼ਰਾਬੀ ਵੱਲੋਂ ਬੇਸਹਾਰਾ ਪਸ਼ੂ ਨਾਲ ਸ਼ਰਾਬੀ ਦੀ ਵਾਇਰਲ ਤਸਵੀਰ

1
ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ): ਸਰਕਾਰ ਵੱਲੋਂ ਆਮ ਜਨਤਾ ਕੋਲੋਂ ਗਊ ਸੈੱਸ ਦੇ ਨਾਂ ‘ਤੇ ਕਰੋੜਾਂ ਦੀ ਰਕਮ ਵਸੂਲਣ ਦੇ ਬਾਵਜੂਦ ਵੀ ਸੜਕਾਂ ‘ਤੇ ਬੇਸਹਾਰਾ ਫਿਰਦੇ ਪਸ਼ੂਆਂ ਦੀ ਸਾਂਭ-ਸੰਭਾਲ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਅਜਿਹਾ ਹੀ ਇੱਕ ਬੇਹੱਦ ਚਿੰਤਾਜਨਕ  ਮਾਮਲਾ ਕਾਠਗੜ੍ਹ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਰਾਬ ਦੇ ਠੇਕੇ ਦੇ ਬਿਲਕੁਲ ਨਜ਼ਦੀਕ ਸੜਕ ‘ਤੇ ਖੜ੍ਹੇ ਇੱਕ ਬੇਸਹਾਰਾ ਪਸ਼ੂ ਨਾਲ ਕਥਿਤ ਸ਼ਰਾਬੀ ਵਿਅਕਤੀ ਨਾਲ ਇੱਕ ਫੋਟੋ ਵਾਇਰਲ ਹੋ ਰਹੀ ਹੈ । ਇਸ ਘਟਨਾ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਹਰ ਛੋਟੀ-ਵੱਡੀ ਚੀਜ਼ ‘ਤੇ ਗਊ ਸੈੱਸ ਵਸੂਲ ਕਰ ਰਹੀ ਹੈ, ਪਰ ਇਸ ਦੇ ਨਤੀਜੇ ਵਜੋਂ ਗਊਆਂ ਅੱਜ ਵੀ ਸੜਕਾਂ ਅਤੇ ਮੁੱਖ ਮਾਰਗਾਂ ‘ਤੇ ਲਾਵਾਰਿਸ ਘੁੰਮਣ ਲਈ ਮਜਬੂਰ ਹਨ। ਠੇਕੇ ਦੇ ਬਾਹਰ ਕਥਿਤ ਸ਼ਰਾਬੀ ਦੇ ਕੋਲ ਖੜ੍ਹੀ ਗਾਂ ਇਹ ਤਸਵੀਰ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਹੈ। ਜਨਤਾ ਨੇ ਮੰਗ ਕੀਤੀ ਹੈ ਕਿ ਇੱਕ ਪਾਸੇ ਜਿੱਥੇ ਅਜਿਹੇ ਹੁੱਲੜਬਾਜ਼ ਸ਼ਰਾਬੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਉੱਥੇ ਹੀ ਦੂਜੇ ਪਾਸੇ ਗਊ ਸੈੱਸ ਦੇ ਪੈਸੇ ਦੀ ਸਹੀ ਵਰਤੋਂ ਕਰਕੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਤੁਰੰਤ ਗਊਸ਼ਾਲਾਵਾਂ ਵਿੱਚ ਪਹੁੰਚਾਇਆ ਜਾਵੇ ਤਾਂ ਜੋ ਸੜਕਾਂ ‘ਤੇ ਕੋਈ ਹਾਦਸਾ ਨਾ ਵਾਪਰੇ ਅਤੇ ਇਨ੍ਹਾਂ ਜੀਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਤੁਹਾਨੂੰ ਤੁਹਾਡੇ ਵਰਗੇ ਹਜ਼ਾਰਾਂ ਪਤੀ ਮਿਲਣਗੇ”—ਅਦਾਲਤ ਨੇ ਪਤਨੀ ਦੇ ਤਾਅਨਿਆਂ ਨੂੰ “ਗੰਭੀਰ ਅਤੇ ਅਚਾਨਕ ਭੜਕਾਹਟ” ਮੰਨਿਆ, ਜਿਸ ਨਾਲ ਸਜ਼ਾ ਉਮਰ ਕੈਦ ਤੋਂ ਘਟਾ ਕੇ 7 ਸਾਲ ਕਰ ਦਿੱਤੀ ਗਈ।
Next articleਛੋਟੀ ਗਲਤੀ ਤੋਂ ਵੱਡੀ ਤਬਾਹੀ ਤੱਕ