HOME ਹੁਸ਼ਿਆਰਪੁਰ ਚ ਬਸਪਾ ਵੱਲੋਂ ਚੋਣ ਜਲਸਿਆਂ ਵਿੱਚ ਬਸਪਾ ਉਮੀਦਵਾਰਾਂ ਨੂੰ ਵੱਧ ਤੋਂ...

ਹੁਸ਼ਿਆਰਪੁਰ ਚ ਬਸਪਾ ਵੱਲੋਂ ਚੋਣ ਜਲਸਿਆਂ ਵਿੱਚ ਬਸਪਾ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ -ਕਰੀਮਪੁਰੀ

3

ਮਿਸ਼ਨਰੀ ਗਾਇਕਾਂ ਵਿੱਕੀ ਬਹਾਦਰ ਕੇ ਅਤੇ ਬਲਵਿੰਦਰ ਬਿੱਟੂ ਨੇ ਵੀ ਆਪਣੇ ਗੀਤਾਂ ਵਿੱਚ ਬਸਪਾ ਨੂੰ ਜਿਤਾਉਣ ਦੀ ਅਪੀਲ ਕੀਤੀ

 ਹੁਸ਼ਿਆਰਪੁਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਵਾਰਡ ਨੰਬਰ 50 ਮਿਊਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਬੀਬੀ ਨੀਤਾ ਰਾਣੀ ਦੇ ਹੱਕ ਵਿੱਚ ਕੀਤਾ ਗਿਆ ਚੋਣ ਜਲਸਾ, ਹੁਸ਼ਿਆਰਪੁਰ ਦੇ ਵਿਕਾਸ ਲਈ ਬਸਪਾ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ-਼ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਵੱਡੀ ਗਿਣਤੀ ਵਿੱਚ ਆਏ ਹੋਏ ਲੋਕਾਂ ਨੂੰ ਅਪੀਲ ਕੀਤੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਥੇ ਜਿਥੇ ਚੋਣ ਨਿਸ਼ਾਨ ਹਾਥੀ ਹੈ ਉਥੇ ਉਥੇ ਹਾਥੀ ਨਿਸ਼ਾਨ ਤੇ ਮੋਹਰਾਂ ਲਾ ਕੇ ਆਪਣੇ ਹਲਕੇ ਦੇ ਪੜ੍ਹੇ ਲਿਖੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਅੱਗੇ ਲੈਕੇ ਆਉਣਾ ਤੁਹਾਡਾ ਕੰਮ ਹੈ। ਨਗਰ ਨਿਗਮ ਹੋਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਨੀਤਾ ਰਾਣੀ ਦੇ ਹੱਕ ਵਿੱਚ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ। ਸਲਵਾੜਾ ਵਿਖ਼ੇ ਬਸਪਾ ਨੂੰ ਲੋਕਾਂ ਨੇ ਦਿੱਤਾ ਦਿਲ ਖੋਲ ਕੇ ਸਮਰਥਨ। ਲੋਕਾਂ ਦਾ ਉਮੜ੍ਹਿਆ ਜਨਸਲਾਵ। ਇਸ ਮੌਕੇ ਤੇ ਚੌਧਰੀ ਗੁਰਨਾਮ ਸਿੰਘ, ਭਗਵਾਨ ਦਾਸ ਚੌਹਾਨ ਅਤੇ ਬਾਕੀ ਹੁਸ਼ਿਆਰਪੁਰ ਦੀ ਟੀਮ ਹਾਜ਼ਰ ਸਨ। ਇਸ ਮੌਕੇ ਤੇ ਸਾਡੇ ਹਰਮਨ ਪਿਆਰੇ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਅਤੇ ਬਲਵਿੰਦਰ ਬਿੱਟੂ ਜੀ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਅਪੀਲ ਕੀਤੀ ਕਿ ਤੁਸੀਂ ਹੋਰ ਕੁਝ ਨਹੀਂ ਦੇਖਣਾ ਬਸ ਬਸਪਾ ਦਾ ਹਾਥੀ ਦੇਖਣਾ ਹੈ। ਗੀਤ ਦੇ ਬੋਲ ਸਨ ਤੂੰ ਵੀ ਕਾਂਸ਼ੀ ਰਾਮ ਜਿਹ੍ਹਾ ਬਣਕੇ ਤਾਂ ਦੇਖ ਅਤੇ ਹੂੰ ਕਰਕੇ ਨਾਲ਼ੇ ਹਾਂ ਕਰਕੇ ਮੋਹਰ ਹਾਥੀ ਉੱਤੇ ਲਾਉਂਣੀ ਲੰਮੀ ਬਾਂਹ ਕਰਕੇ ਇਸ ਤਰ੍ਹਾਂ ਦੇ ਗਾਇਕਾਂ ਤੇ ਹਮੇਸ਼ਾ ਕੌਮ ਨੂੰ ਮਾਣ ਕਰਨਾ ਚਾਹੀਦਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲੈਕਚਰਾਰਾਂ ਦੀਆਂ ਪੋਸਟਾਂ ਵਿੱਚ ਦਲਿਤਾਂ ਅਤੇ ਪਛੜਿਆਂ ਦੇ ਰਾਖਵੇਂਕਰਨ ਦਾ ਖਾਤਮਾ ਬਰਦਾਸ਼ਤ ਨਹੀਂ -ਬੰਗਾ, ਜਾਫਰਪੁਰ
Next articleਗਵਾਦਰ ਵਿੱਚ ਪਾਕਿਸਤਾਨ ਕੋਸਟ ਗਾਰਡ ਕੈਂਪ ‘ਤੇ ਆਤਮਘਾਤੀ ਹਮਲਾ, BLA ਨੇ ਜ਼ਿੰਮੇਵਾਰੀ ਲਈ; 30 ਤੋਂ ਵੱਧ ਸੈਨਿਕ ਮਾਰੇ ਗਏ