ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਰਾਖਵੇਂਕਰਨ ਦਾ ਖਾਤਮਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਰਬਜੀਤ ਜਾਫਰਪੁਰ ਜੀ ਤੇ ਪਰਵੀਨ ਕੁਮਾਰ ਬੰਗਾ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਵਾਂਸ਼ਹਿਰ ਵਿਖੇ ਦਿੱਤਾ ਮੈਮੋਰੈਂਡਮ। ਮੌਜੂਦਾ ਭਰਤੀ ਲਈ ਕੱਢੇ ਗਏ ਇਸ਼ਤਿਹਾਰ ਰੱਦ ਕਰਕੇ ਨਵੇਂ ਇਸ਼ਤਿਹਾਰ ਜਾਰੀ ਕੀਤੇ ਜਾਣ ਜਿਸ ਵਿੱਚ ਸੰਵਿਧਾਨ ਅਨੁਸਾਰ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇ ਕਰਨ ਦੀਆਂ ਪੋਸਟਾਂ ਦਾ ਪ੍ਰਬੰਧ ਕੀਤਾ ਜਾਏ । ਇਸ ਮੌਕੇ ਤੇ ਮਨੋਹਰ ਕਮਾਮ ਸੀਨੀਅਰ ਬਸਪਾ ਆਗੂ, ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ, ਦਿਲਬਾਗ ਮਹਿੰਦੀ ਪੁਰ ਇੰਚਾਰਜ,ਅਸ਼ੋਕ ਕੁਮਾਰ ਉਪ -ਪ੍ਰਧਾਨ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ,ਕੁਲਦੀਪ ਬਹਿਰਾਮ ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ,ਮੁਲਖ ਰਾਜ, ਮਿਸ਼ਨਰੀ ਗਾਇਕ ਐਸ ਐਸ ਆਜ਼ਾਦ, ਮਿਸ਼ਨਰੀ ਗਾਇਕ ਰਾਜ ਦਦਰਾਲ, ਰਸ਼ਪਾਲ ਸਿੰਘ ਮਹਾਲੋਂ ਪ੍ਰਧਾਨ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਨਵਾਂਸ਼ਹਿਰ ਤੋਂ ਵਰਕਰ ਸਾਥੀ ਸ਼ਾਮਲ ਹੋਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





