HOME ਪੰਜਵੀਂ ਵਾਰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਚੁਣੇ ਗਏ ਗੁਰਦਿਆਲ ਸਿੰਘ ਧੰਜਲ

ਪੰਜਵੀਂ ਵਾਰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਚੁਣੇ ਗਏ ਗੁਰਦਿਆਲ ਸਿੰਘ ਧੰਜਲ

2
ਫੋਟੋ: ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨਿਯੁਕਤ ਹੋਣ ਤੇ ਗੁਰਦਿਆਲ ਸਿੰਘ ਧੰਜਲ, ਬੀਬੀ ਸੁਰਿੰਦਰ ਕੌਰ ਵਾਲੀਆ ਬਾਕੀ ਮੈਂਬਰਾਂ ਨਾਲ ਖੜੇ ਦਿਖਾਈ ਦੇ ਰਹੇ ਹਨ।
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)  ਗੁਰਦੁਆਰਾ ਸਾਹਿਬ ਗੁਰ ਸ਼ਬਦ ਪ੍ਰਚਾਰ ਰਾਮ ਨਗਰ, ਗਲੀ ਨੰਬਰ 24 ਦੀ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਇਲਾਕਾ ਨਿਵਾਸੀਆਂ ਦੇ ਭਰਪੂਰ ਵਿਸ਼ਵਾਸ ਸਦਕਾ ਗੁਰਦਿਆਲ ਸਿੰਘ ਧੰਜਲ ਨੂੰ ਲਗਾਤਾਰ ਪੰਜਵੀਂ ਵਾਰ ਅਗਲੇ 2 ਸਾਲਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਚੁਣਿਆ ਗਿਆ। ਇਸੇ ਮੌਕੇ ਹੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਬੀਬੀ ਸੁਰਿੰਦਰ ਕੌਰ ਵਾਲੀਆ ਨੂੰ ਸਰਬਸੰਮਤੀ ਨਾਲ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ। ਹਾਜ਼ਰ ਸੰਗਤ ਅਤੇ ਕਮੇਟੀ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਗੁਰੂ ਘਰ ਦੀ ਸੇਵਾ ਹੋਰ ਵੀ ਸਮਰਪਿਤ ਭਾਵਨਾ ਨਾਲ ਜਾਰੀ ਰਹੇਗੀ। ਗੁਰਦਿਆਲ ਸਿੰਘ ਧੰਜਲ ਨੇ ਕਿਹਾ ਕਿ ਉਹ ਇਸ ਸੇਵਾ ਨੂੰ ਕੋਈ ਅਹੁਦਾ ਨਹੀਂ, ਸਗੋਂ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਜ਼ਿੰਮੇਵਾਰੀ ਅਤੇ ਸੇਵਾ ਦਾ ਮੌਕਾ ਸਮਝਦੇ ਹਨ। ਉਨ੍ਹਾਂ ਨੇ ਸਮੂਹ ਸੰਗਤ, ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਹੜਾ ਵਿਸ਼ਵਾਸ ਉਨ੍ਹਾਂ ‘ਤੇ ਪ੍ਰਗਟਾਇਆ ਗਿਆ ਹੈ, ਉਸ ‘ਤੇ ਖਰਾ ਉਤਰਨਾ ਮੇਰੀ ਪਹਿਲੀ ਤਰਜੀਹ ਰਹੇਗੀ। ਉਨ੍ਹਾਂ ਅਪੀਲ ਕੀਤੀ ਕਿ ਗੁਰੂ ਘਰ ਦੀ ਤਰੱਕੀ, ਧਾਰਮਿਕ ਸਮਾਗਮਾਂ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੋਰ ਵਧੀਆ ਢੰਗ ਨਾਲ ਅੱਗੇ ਲਿਜਾਣ ਲਈ ਸਮੂਹ ਸੰਗਤ ਪਹਿਲਾਂ ਵਾਂਗ ਆਪਣਾ ਸਹਿਯੋਗ, ਪਿਆਰ ਅਤੇ ਆਸ਼ੀਰਵਾਦ ਬਣਾਈ ਰੱਖੇ। ਉਨ੍ਹਾਂ ਕਿਹਾ ਕਿ ਸਾਰੀਆਂ ਸੇਵਾਵਾਂ ਗੁਰੂ ਸਾਹਿਬ ਦੀ ਰਜ਼ਾ ਅਤੇ ਸੰਗਤਾਂ ਦੇ ਸਾਥ ਨਾਲ ਹੀ ਸੰਭਵ ਹਨ ਅਤੇ ਭਵਿੱਖ ਵਿੱਚ ਵੀ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਸੇਵਾ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਗੁਰਦਿਆਲ ਸਿੰਘ ਧੰਜਲ, ਤਜਿੰਦਰ ਸਿੰਘ ਬਾਂਗਾ, ਸਤਨਾਮ ਸਿੰਘ ਵਿਰਦੀ, ਹਰਜੀਤ ਸਿੰਘ ਜੰਡੂ, ਅਜੀਤ ਸਿੰਘ ਉੱਭੀ, ਅਰਵਿੰਦਰ ਸਿੰਘ ਧੰਜਲ, ਕੁਲਜੀਤ ਸਿੰਘ ਧੰਜਲ, ਹਰਦਿਆਲ ਸਿੰਘ ਭੰਮਰਾ, ਹਰਪਾਲ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਘੜਿਆਲ, ਵਿਕਰਮਜੀਤ ਸਿੰਘ ਵਿੱਕੀ, ਅਮੋਲਕ ਸਿੰਘ ਜੱਸਲ, ਮਨਜੀਤ ਸਿੰਘ ਘੜਿਆਲ, ਹਕੀਕਤ ਬੱਸੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਵਾਲੀਆ, ਗੁਰਵਿੰਦਰ ਸਿੰਘ, ਭਾਗ ਸਿੰਘ, ਭਾਈ ਬੁੱਧ ਸਿੰਘ, ਸੇਵਾਦਾਰ ਜੋਗਾ ਸਿੰਘ, ਜਗਤਾਰ ਸਿੰਘ ਜੱਗਾ, ਰਤਨਦੀਪ ਸਿੰਘ ਵਿਰਦੀ, ਦਵਿੰਦਰ ਸਿੰਘ ਕਲਸੀ, ਗੁਰਪ੍ਰੀਤ ਸਿੰਘ ਗਰਚਾ, ਬੀਬੀ ਹਰਜਿੰਦਰ ਕੌਰ ਧੰਜਲ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ ਧੰਜਲ, ਗੁਰਦੀਪ ਕੌਰ, ਨਰਿੰਦਰ ਕੌਰ, ਪਰਮਜੀਤ ਕੌਰ, ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
Next article*ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ*