HOME ਅਧਿਆਪਕ ਦਲ ਪੰਜਾਬ ਵੱਲੋਂ ਜਥੇਬੰਦਕ ਢਾਂਚੇ ਦਾ ਕੀਤਾ ਗਿਆ ਗਠਨ

ਅਧਿਆਪਕ ਦਲ ਪੰਜਾਬ ਵੱਲੋਂ ਜਥੇਬੰਦਕ ਢਾਂਚੇ ਦਾ ਕੀਤਾ ਗਿਆ ਗਠਨ

4
ਅਧਿਆਪਕ ਦਲ ਪੰਜਾਬ ਅਧਿਆਪਕ ਵਰਗ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਦਾ ਰਹੇਗਾ – ਸਤਨਾਮ, ਰਵਿੰਦਰਜੀਤ
ਕਪੂਰਥਲਾ   (ਸਮਾਜ ਵੀਕਲੀ)   ( ਵਿਸੇਸ ਪ੍ਰਤੀਨਿਧ )- ਅਧਿਆਪਕ ਦਲ ਪੰਜਾਬ ਦੇ ਸਮੂਹ ਡੈਲੀਗੇਟਾਂ ਵੱਲੋਂ ਬੀਤੇ ਦਿਨੀ ਪੰਜਾਬ ਪੱਧਰੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਤਨਾਮ ਸਿੰਘ ਰੰਧਾਵਾ ਨੂੰ ਸੂਬਾ ਪ੍ਰਧਾਨ ਅਤੇ ਰਵਿੰਦਰਜੀਤ ਸਿੰਘ ਪੰਨੂ ਨੂੰ ਸੂਬਾ ਸਕੱਤਰ ਜਨਰਲ ਚੁਣਿਆ ਗਿਆ ਸੀ ਅਤੇ ਜਥੇਬੰਦਕ ਢਾਂਚੇ ਦੇ ਗਠਨ ਲਈ ਪੂਰਨ ਤੌਰ ਤੇ ਅਧਿਕਾਰ ਦਿੱਤੇ ਗਏ ਸਨ। ਇਸੇ ਲੜੀ ਤਹਿਤ ਅਧਿਆਪਕ ਦਲ ਪੰਜਾਬ ਦੇ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਕਨਵੀਨਰ ਬਾਜ ਸਿੰਘ ਖਹਿਰਾ ਅਤੇ ਕਨਵੀਨਰ ਜਸਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਵੱਲੋਂ  ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਗਠਨ ਕਰਦੇ ਹੋਏ ਇਸ ਸਬੰਧੀ ਲਿਸਟ ਜਾਰੀ ਕੀਤੀ ਗਈ। ਅਧਿਆਪਕ ਦਲ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਵਿੱਚ
 ਰਾਜਦੀਪ ਸਿੰਘ ਬਰੇਟਾ, ਵਰਿੰਦਰ ਸਿੰਘ ਕੰਬੋਜ,ਆਤਮਜੀਤ ਸਿੰਘ ਢਿੱਲੋਂ,ਰਵਿੰਦਰ ਸਿੰਘ ਗਿੱਲ, ਰਾਜੇਸ਼ ਜੌਲੀ ( ਸੀਨੀਅਰ ਮੀਤ ਪ੍ਰਧਾਨ) ਅਤੇ ਅਮਨਬੀਰ ਸਿੰਘ ਗੋਰਾਇਆ, ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟ, ਤਰਨਜੀਤ ਸਿੰਘ, ਭੁਪਿੰਦਰ ਸਿੰਘ ਚਾਹਲ, ਜਸਵਿੰਦਰ ਸਿੰਘ ਮਾਨਾਂਵਾਲਾ ( ਮੀਤ ਪ੍ਰਧਾਨ) ਅਤੇ ਸੁਖਜੀਤ ਸਿੰਘ ਪਨੂੰ, ਰਵਿੰਦਰ ਸਿੰਘ ਦੁੱਗਰੀ, ਤਰਪਿੰਦਰਪਾਲ ਸਿੰਘ ਭੱਟੀਵਾਲ, ਬਲਵੰਤ ਸਿੰਘ ਟਿਵਾਣਾ , ਰਣਜੀਤ ਸਿੰਘ ਬਰਾੜ, ਦਲਵਿੰਦਰ ਸਿੰਘ ਸ਼ੇਰਪੁਰ ( ਜਨਰਲ ਸਕੱਤਰ), ਜਸਕੇਵਲ ਸਿੰਘ ਗੋਲੇਵਾਲੀਆ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ( ਮੁੱਖ ਸਲਾਹਕਾਰ), ਨੀਰਜਪਾਲ ਸਿੰਘ ਅਤੇ ਕਰਨਵੀਰ ਸਿੰਘ ਰੰਧਾਵਾ ( ਸਲਾਹਕਾਰ), ਗੁਰਜੀਤ ਸਿੰਘ ਅਤੇ ਰਾਕੇਸ਼ ਕੁਮਾਰ ਗਰਗ ( ਸਕੱਤਰ),   ਗੁਰਪ੍ਰੀਤ ਸਿੰਘ ਸਿੱਧੂ ( ਵਿੱਤ ਸਕੱਤਰ), ਹਰਦੇਵ ਸਿੰਘ ਖਾਨੋਵਾਲ ਅਤੇ ਕੁਲਦੀਪ ਸਿੰਘ ( ਪ੍ਰੈਸ ਸਕੱਤਰ), ਬਲਬੀਰ ਸਿੰਘ ਧਾਮੀ ਅਤੇ ਸੁਖਦੀਪ ਸਿੰਘ ( ਜਥੇਬੰਦਕ ਸਕੱਤਰ), ਜਸਬੀਰ ਸਿੰਘ ( ਆਡੀਟਰ),  ਅਮਨੀਸ਼ ਕੁਮਾਰ ਅਤੇ ਰਜਨੀਸ਼ ਕੁਮਾਰ ( ਪ੍ਰਚਾਰ ਸਕੱਤਰ)  ਨਿਯੁਕਤ ਕੀਤੇ ਗਏ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਨੇ ਦੱਸਿਆ ਕਿ ਅਧਿਆਪਕ ਦਲ ਪੰਜਾਬ ਹਮੇਸ਼ਾਂ ਅਧਿਆਪਕ ਵਰਗ ਦੇ ਹਿਤਾਂ ਦਾ ਮੁੱਦਈ ਰਿਹਾ ਹੈ ਤੇ ਸਰਕਾਰਾਂ ਖਿਲਾਫ ਚੱਲੇ ਹਰੇਕ ਸੰਘਰਸ਼ ਵਿੱਚ ਮੋਹਰੀ ਰੋਲ ਨਿਭਾਉਂਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ , ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਅਤੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਲ ਦੀ ਸੁਯੋਗ ਅਗਵਾਈ ਹੇਠ ਅਧਿਆਪਕਾਂ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਲਈ ਅਧਿਆਪਕ ਦਲ ਪੰਜਾਬ ਲਗਾਤਾਰ ਸੰਘਰਸ਼ ਕਰਦਾ ਰਹੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਤੋਂ ਏ ਸੀ ਅਤੇ ਸੈਨੇਟਰੀ ਦਾ ਸਾਮਾਨ ਚੋਰੀ
Next articleਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ