HOME ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ 1000 ਰੁਪਏ ਦੇ ਨਾਂ ‘ਤੇ ਸਾਢੇ...

ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ 1000 ਰੁਪਏ ਦੇ ਨਾਂ ‘ਤੇ ਸਾਢੇ ਚਾਰ ਸਾਲ ਲਾਏ ਝੂਠੇ ਲਾਰੇ, ਹੁਣ ਚੋਣਾਂ ਦੇਖ ਕੇ ਦਿੱਤਾ ਜਾ ਰਿਹੈ ਧੋਖਾ: ਡਾ. ਗੁਰਪ੍ਰੀਤ ਕੌਰ ਥਿਆੜਾ

4
ਡਾ. ਗੁਰਪ੍ਰੀਤ ਕੌਰ ਥਿਆੜਾ
ਨਵਾਂਸ਼ਹਿਰ  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਸਵਰਗੀ ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਥਿਆੜਾ ਦੀ ਸਪੁੱਤਰੀ ਅਤੇ ਉੱਘੀ ਸਮਾਜ ਸੇਵਿਕਾ ਡਾ. ਗੁਰਪ੍ਰੀਤ ਕੌਰ ਥਿਆੜਾ ਨਵਾਂਸ਼ਹਿਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਪੰਜਾਬ ਦੀਆਂ ਮਹਿਲਾਵਾਂ ਨਾਲ ਵਾਅਦਾਖਿਲਾਫੀ ਅਤੇ ਧੋਖਾਧੜੀ ਕਰਨ ਦੇ ਗੰਭੀਰ ਆਰੋਪ ਲਗਾਏ ਹਨ। ਡਾ. ਥਿਆੜਾ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਹਰ ਮਹਿਲਾ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਪਾਏ ਜਾਣਗੇ, ਪਰ ਸਰਕਾਰ ਨੇ ਸਾਢੇ ਚਾਰ ਸਾਲ ਤੱਕ ਸਿਰਫ਼ ਝੂਠੇ ਲਾਰੇ ਲਾ ਕੇ ਲੰਘਾ ਦਿੱਤੇ। ਡਾ. ਗੁਰਪ੍ਰੀਤ ਕੌਰ ਥਿਆੜਾ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ ਦੇ ਹਿਸਾਬ ਨਾਲ ਪੰਜਾਬ ਦੀ ਹਰ ਮਹਿਲਾ ਦਾ 60,000 ਰੁਪਏ ਦਾ ਹੱਕ ਬਣਦਾ ਸੀ। ਪਰ ਹੁਣ ਜਦੋਂ ਚੋਣਾਂ ਬਿਲਕੁਲ ਸਿਰ ’ਤੇ ਆ ਗਈਆਂ ਹਨ, ਤਾਂ ਸਰਕਾਰ 60,000 ਰੁਪਏ ਦੀ ਥਾਂ ਮਹਿਜ਼ 3,000 ਰੁਪਏ ਦੇ ਕੇ ਪੰਜਾਬ ਦੀਆਂ ਮਾਵਾਂ-ਧੀਆਂ ਨੂੰ ਮੁੜ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਨੇੜੇ ਦੇਖ ਕੇ ਇਸ ਤਰ੍ਹਾਂ ਦੀ ਨਿਗੂਣੀ ਰਾਸ਼ੀ ਦੇਣਾ ਸਿਰਫ਼ ਵੋਟਾਂ ਬਟੋਰਨ ਦੀ ਸਿਆਸਤ ਅਤੇ ਇੱਕ ਸਿਆਸੀ ਸਟੰਟ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀਆਂ ਸੂਝਵਾਨ ਮਹਿਲਾਵਾਂ ਅਤੇ ਮਾਵਾਂ-ਧੀਆਂ ਸਰਕਾਰ ਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀਆਂ ਹਨ ਅਤੇ ਉਹ ਹੁਣ ਇਸ ਸਿਆਸੀ ਧੋਖੇ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਬਿਲਕੁਲ ਨਹੀਂ ਹੋਣਗੀਆਂ। ਡਾ. ਥਿਆੜਾ ਨੇ ਸਪੱਸ਼ਟ ਕੀਤਾ ਕਿ ਇਸ ਵਾਰ ਪੰਜਾਬ ਦੀ ਨਾਰੀ ਸ਼ਕਤੀ ਆਪਣੀ ਵੋਟ ਦੀ ਤਾਕਤ ਨਾਲ ਇਸ ਵਾਅਦਾਖਿਲਾਫੀ ਦਾ ਮੂੰਹ-ਤੋੜ ਜਵਾਬ ਦੇਵੇਗੀ ਅਤੇ ਸਰਕਾਰ ਦੇ ਝੂਠੇ ਲਾਰਿਆਂ ਦੇ ਜਾਲ ਨੂੰ ਪੂਰੀ ਤਰ੍ਹਾਂ ਨਕਾਰ ਦੇਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਵਿਖੇ ਮਨਾਇਆ ਗਿਆ ‘ਡਾਕਟਰ ਡੇ’,
Next articleਰਾਸ਼ਟਰੀ ਡਾਕਟਰ ਦਿਵਸ ‘ਤੇ ਡਾ. ਰਾਜਿੰਦਰ ਸਿੰਘ ਲੱਕੀ ਨੇ ਮੈਡੀਕਲ ਭਾਈਚਾਰੇ ਦੇ ਯੋਗਦਾਨ ਨੂੰ ਸਲਾਹਿਆ