HOME ਪਿੰਡ ਜਲਵਾਹਾ ਵਿਖੇ ਨਾਲੀ ‘ਚੋਂ ਮਿਲਿਆ ਨਵਜੰਮੇ ਬੱਚੇ ਦਾ ਮ੍ਰਿਤਕ ਸਰੀਰ, ਪੂਰੇ...

ਪਿੰਡ ਜਲਵਾਹਾ ਵਿਖੇ ਨਾਲੀ ‘ਚੋਂ ਮਿਲਿਆ ਨਵਜੰਮੇ ਬੱਚੇ ਦਾ ਮ੍ਰਿਤਕ ਸਰੀਰ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ

3

– ਇਹ ਘੋਰ ਕਲਯੁਗ ਦੀ ਨਿਸ਼ਾਨੀ, ਦੋਸ਼ੀਆਂ ਖਿਲਾਫ਼ ਦਰਜ ਹੋਵੇ ਕਤਲ ਦਾ ਮੁਕੱਦਮਾ: ਚੇਅਰਮੈਨ ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਨੇੜਲੇ ਪਿੰਡ ਜਲਵਾਹਾ ਵਿਖੇ ਇੱਕ ਬੇਹੱਦ ਦਰਦਨਾਕ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਦੀ ਇੱਕ ਨਾਲੀ ਵਿੱਚੋਂ ਇੱਕ ਨਵਜੰਮੇ ਬੱਚੇ (ਲੜਕੇ) ਦਾ ਮ੍ਰਿਤਕ ਸਰੀਰ ਬਰਾਮਦ ਹੋਇਆ ਹੈ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਪੂਰੇ ਨਗਰ ਵਿੱਚ ਭਾਰੀ ਸੋਗ ਅਤੇ ਸਨਸਨੀ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੇ ਚੇਅਰਮੈਨ ਸਤਨਾਮ ਜਲਵਾਹਾ, ਪਿੰਡ ਦੇ ਸਰਪੰਚ ਅਤੇ ਸਮੁੱਚੀ ਪੰਚਾਇਤ ਨੇ ਇਸ ਮੰਦਭਾਗੀ ਕਰਤੂਤ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਇਸ ਸਬੰਧੀ ਗੰਭੀਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਆਖਿਆ ਕਿ ਇਹ ਘਟਨਾ ਘੋਰ ਕਲਯੁਗ ਦੀ ਨਿਸ਼ਾਨੀ ਹੈ, ਜਿਸ ਨੇ ਸਾਡੇ ਪੂਰੇ ਨਗਰ ਸਿਰ ਸ਼ਰਮਸਾਰੀ ਦਾ ਕਲੰਕ ਲਗਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਹੀ ਇੱਕ ਨੌਜਵਾਨ ਜਦੋਂ ਗਲੀ ਦੀ ਨਾਲੀ ਸਾਫ਼ ਕਰ ਰਿਹਾ ਸੀ, ਤਾਂ ਉਸ ਨੂੰ ਨਾਲੀ ਵਿੱਚ ਇਹ ਨਵਜੰਮਿਆ ਬੱਚਾ ਮ੍ਰਿਤਕ ਹਾਲਤ ਵਿੱਚ ਪਿਆ ਮਿਲਿਆ। ਬੱਚਾ ਪੂਰੇ ਸਮੇਂ ਦਾ ਜੰਮਿਆ ਹੋਇਆ ਪ੍ਰਤੀਤ ਹੁੰਦਾ ਹੈ, ਜਿਸ ਦੇ ਸਰੀਰ ਦੇ ਸਾਰੇ ਅੰਗ ਪੈਰ ਅਤੇ ਬਾਲ ਪੂਰੀ ਤਰ੍ਹਾਂ ਬਣੇ ਹੋਏ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਪਾਸੇ ਲੋਕ ਔਲਾਦ ਦੀ ਦਾਤ ਲਈ ਤਰਸਦੇ ਹਨ ਅਤੇ ਦੂਜੇ ਪਾਸੇ ਕਿਸੇ ਬੇਰਹਿਮ ਨੇ ਇਸ ਮਾਸੂਮ ਨੂੰ ਜਨਮ ਦਿੰਦਿਆਂ ਹੀ ਨਾਲੀ ਵਿੱਚ ਸੁੱਟ ਦਿੱਤਾ, ਜਿੱਥੇ ਉਹ ਤੜਫ਼-ਤੜਫ਼ ਕੇ ਮਰ ਗਿਆ। ਇਸ ਹਿਰਦੇਵੇਦਕ ਮੰਜ਼ਰ ਨੂੰ ਦੇਖ ਕੇ ਪਿੰਡ ਦੇ ਬੱਚੇ, ਬਜ਼ੁਰਗ, ਨੌਜਵਾਨ ਅਤੇ ਖ਼ਾਸ ਕਰਕੇ ਮਹਿਲਾਵਾਂ ਧੁਰ ਅੰਦਰ ਤੱਕ ਝੰਝੋੜੀਆਂ ਗਈਆਂ ਹਨ ਅਤੇ ਹਰ ਅੱਖ ਨਮ ਹੈ। ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਪਿੰਡ ਦੀ ਪੰਚਾਇਤ ਅਤੇ ਸਮੁੱਚੇ ਨਗਰ ਨਿਵਾਸੀਆਂ ਨੇ ਜ਼ਿਲ੍ਹੇ ਦੇ ਐਸ.ਐਸ.ਪੀ. ਅਤੇ ਡੀ.ਸੀ. ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਅਤੇ ਡੂੰਘਾਈ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜਿਸ ਵੀ ਬੇਰਹਿਮ ਔਰਤ ਜਾਂ ਹੋਰ ਕਿਸੇ ਦੋਸ਼ੀ ਨੇ ਇਸ ਮਾਸੂਮ ਬੱਚੇ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਦਾ ਇਹ ਮਹਾਂ-ਪਾਪ ਕੀਤਾ ਹੈ, ਉਸ ਦੀ ਪਛਾਣ ਕਰਕੇ ਉਸ ਦੇ ਖ਼ਿਲਾਫ਼ ਬਕਾਇਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਕਰਤੂਤ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਪਾਪੀਆਂ ਨੂੰ ਰੱਬ ਵੀ ਕਦੇ ਮੁਆਫ਼ ਨਹੀਂ ਕਰੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਨੀਟ ਦਾ ਪੇਪਰ ਲੀਕ ਹੋਣ ਕਰਕੇ ਦੇਸ਼ ਭਰ ਦੇ 22 ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ‘ਚ ਪਿਆ- ਰਾਣਾ ਕੇ.ਪੀ. ਸਾਬਕਾ ਸਪੀਕਰ
Next articleਕਬੀਰ ਜੈਅੰਤੀ ਮੌਕੇ ਤੁਲਸੀ ਦੇ 31 ਪੌਦੇ ਵੰਡੇ ਗਏ : ਢੋਸੀਵਾਲ