HOME ਕਬੀਰ ਜੈਅੰਤੀ ਮੌਕੇ ਤੁਲਸੀ ਦੇ 31 ਪੌਦੇ ਵੰਡੇ ਗਏ : ਢੋਸੀਵਾਲ

ਕਬੀਰ ਜੈਅੰਤੀ ਮੌਕੇ ਤੁਲਸੀ ਦੇ 31 ਪੌਦੇ ਵੰਡੇ ਗਏ : ਢੋਸੀਵਾਲ

1
— ਸਮੁੱਚੇ ਸਮਾਜ ਨੂੰ ਦਿੱਤੀ ਵਧਾਈ —
ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ ) ਸਤਿਗੁਰੂ ਕਬੀਰ ਜੈਅੰਤੀ ਮੌਕੇ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੀਰੈਟੇਬਲ ਟਰੱਸਟ) ਦੀ ਜਿਲ੍ਹਾ ਇਕਾਈ ਵੱਲੋਂ ਤੁਲਸੀ ਦੇ 31 ਪੌਦੇ ਵੰਡੇ ਗਏ। ਇਸ ਸਬੰਧੀ ਸੰਖੇਪ ਧਾਰਮਿਕ ਸਮਾਗਮ ਸਥਾਨਕ ਨਿਊ ਕੈਂਟ ਰੋਡ ਦੀ ਸੱਤ ਨੰਬਰ ਗਲੀ ਸਥਿਤ ਮਾਤਾ ਚਿੰਤਪੂਰਨੀ ਮੰਦਰ ਵਿਖੇ ਆਯੋਜਿਤ ਕੀਤਾ ਗਿਆ। ਯੋਗਾ ਟੀਚਰ ਅਤੇ ਸਮਾਜ ਸੇਵਕ ਮੈਡਮ ਕਮਲ ਚੋਪੜਾ ਦੇ ਵਿਸ਼ੇਸ਼ ਉਪਰਾਲੇ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਰੇਨੂੰ ਦੇਵੀ ਸ਼ਰਮਾ, ਰੋਜ਼ੀ ਕੱਕੜ, ਕੁਸਮ ਗੱਖੜ, ਸਰੋਜ ਗੁਪਤਾ, ਅਵਿਨਾਸ਼ ਖਰਬੰਦਾ, ਅਨੀਤਾ ਧੀਰ, ਮਧੂ ਗੁਪਤਾ, ਰੇਖਾ ਖੁਰਾਣਾ, ਬਲਜੀਤ ਕੌਰ, ਮੁੰਨੀ ਦੇਵੀ, ਕ੍ਰਿਸ਼ਨਾ ਦੇਵੀ, ਕਵਿਤਾ ਸ਼ਰਮਾ, ਸਰੋਜ ਚਾਵਲਾ ਅਤੇ ਸੰਤੋਸ਼ ਕੁਮਾਰੀ ਆਦਿ ਸਹਿਤ ਕਈ ਹੋਰ ਔਰਤਾਂ ਮੌਜੂਦ ਸਨ। ਇਸ ਧਾਰਮਿਕ ਸਮਾਗਮ ਵਿੱਚ ਲਾਰਡ ਬੁੱਧਾ ਟਰੱਸਟ ਦੇ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੇਵਾ ਮੁਕਤ ਪੁਲਿਸ ਇੰਸਪੈਕਟਰ ਰਮੇਸ਼ ਕੁਮਾਰ ਬਾਰੋਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੰਦਰ ਦੇ ਪੁਜਾਰੀ ਅਨਿਲ ਸ਼ਰਮਾ ਨੇ ਦੋਹਾਂ ਆਗੂਆਂ ਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸਵਾਗਤ ਕੀਤਾ। ਇਸ ਮੌਕੇ ਮੈਡਮ ਕਮਲਾ ਚੋਪੜਾ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪੁਰਜੋਰ ਸ਼ਲਾਘਾ ਕਰਦੇ ਹੋਏ ਸ੍ਰੀ ਢੋਸੀਵਾਲ ਅਤੇ ਜਿਲ੍ਹੇ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਇੰਸ. ਰਮੇਸ਼ ਬਾਕੋਲੀਆ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਸਮਾਜਿਕ ਭਾਈਚਾਰੇ ਅਤੇ ਏਕੇ ਦਾ ਜੋ ਸੰਦੇਸ਼ ਦਿੱਤਾ ਉਹ ਅੱਜ ਵੀ ਸਭਨਾਂ ਲਈ ਮਾਰਗ ਦਰਸ਼ਕ ਹੈ। ਸਮਾਗਮ ਦੌਰਾਨ ਸ੍ਰੀ ਢੋਸੀਵਾਲ ਨੇ ਆਪਣੇ ਕਰ ਕਮਲਾਂ ਨਾਲ ਮੌਕੇ ’ਤੇ ਮੌਜੂਦ 31 ਔਰਤਾਂ ਨੂੰ ਤੁਲਸੀ ਦੇ ਪੌਦੇ ਤਕਸੀਮ ਕੀਤੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਢੋਸੀਵਾਲ ਨੇ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦੇ ਹੋਏ ਸਭ ਦੀ ਮੰਗਲ ਕਾਮਨਾ ਕੀਤੀ। ਉਨ੍ਹਾਂ ਨੇ ਤੁਲਸੀ ਦੀ ਮਹੱਤਤਾ ਬਾਰੇ ਬੋਲਦੇ ਹੋਏ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਤੁਲਸੀ ਇਕ ਪੂਜਣਯੋਗ ਪੌਦਾ ਮੰਨਿਆ ਜਾਂਦਾ ਹੈ। ਇਸ ਦੀ ਮੈਡੀਕਲ ਵੈਲਿਊ ਵੀ ਬਹੁਤ ਜ਼ਿਆਦਾ ਹੈ। ਤੁਲਸੀ ਦੇ ਪੱਤਿਆਂ ਦੀ ਚਾਹ ਪੀਣ ਨਾਲ ਸਾਧਾਰਨ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਹੈ। ਤੁਲਸੀ ਦੇ ਪੌਦੇ ਕੋਲ ਮੱਛਰ ਮੱਖੀ ਨਹੀਂ ਆਉਂਦਾ। ਐਨਾ ਹੀ ਨਹੀਂ ਜਿਸ ਘਰ ਵਿੱਚ ਤੁਲਸੀ ਦੇ ਪੌਦੇ ਦੀ ਪੂਜਾ ਹੁੰਦੀ ਹੈ ਉਸ ਘਰ ਵਿੱਚ ਬਰਕਤ ਅਤੇ ਪ੍ਰਮਾਤਮਾ ਦੀ ਕ੍ਰਿਪਾ ਸਦਾ ਬਣੀ ਰਹਿੰਦੀ ਹੈ। ਢੋਸੀਵਾਲ ਨੇ ਇਹ ਵੀ ਕਿਹਾ ਕਿ ਸਾਰੇ ਧਾਰਮਿਕ ਗੁਰੂ, ਪੀਰ ਪੈਗੰਬਰ ਜਾਂ ਹੋਰ ਮਹਾਂ ਪੁਰਸ਼ ਸਮੁੱਚੇ ਸਮਾਜ ਦੇ ਸਾਂਝੇ ਮਾਰਗ ਦਰਸ਼ਕ ਅਤੇ ਪੂਜਣਯੋਗ ਹੁੰਦੇ ਹਨ। ਸਤਿਗੁਰੂ ਕਬੀਰ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਮੌਕੇ ਕਰਵਾਏ ਗਏ ਉਕਤ ਸਮਾਗਮ ਦੌਰਾਨ ਲੱਡੂ ਵੀ ਵੰਡੇ ਗਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਜਲਵਾਹਾ ਵਿਖੇ ਨਾਲੀ ‘ਚੋਂ ਮਿਲਿਆ ਨਵਜੰਮੇ ਬੱਚੇ ਦਾ ਮ੍ਰਿਤਕ ਸਰੀਰ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ
Next articleNehru’s Caesar Act: Vanity Dressed Up as Humility