HOME ਗ੍ਰਾਮ ਪੰਚਾਇਤ ਮੱਲ੍ਹਾ ਦਾ ਆਮ ਇਜਲਾਸ ਹੋਇਆ

ਗ੍ਰਾਮ ਪੰਚਾਇਤ ਮੱਲ੍ਹਾ ਦਾ ਆਮ ਇਜਲਾਸ ਹੋਇਆ

2
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ  -ਗ੍ਰਾਮ ਪੰਚਾਇਤ ਮੱਲ੍ਹਾ ਦਾ ਆਮ ਇਜਲਾਸ ਸੋਮਵਾਰ ਨੂੰ ਸ੍ਰੀ ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਜੀ ਮੱਲ੍ਹਾ ਵਿਖੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਦੀ ਪ੍ਰਧਾਨਗੀ ਹੇਠ ਹੋਇਆ।ਇਸ ਇਜਲਾਸ ਵਿਚ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਪਿੰਡ ਦੇ ਆਮ ਲੋਕਾ ਨੇ ਭਾਗ ਲਿਆ।ਇਸ ਮੌਕੇ ਪਿੰਡ ਮੱਲ੍ਹਾ ਵਿਚ ਪਿਛਲੇ ਛੇ ਮਹੀਨਿਆ ਦੋਰਾਨ ਕੀਤੇ ਵਿਕਾਸ ਦੇ ਕੰਮਾ ਬਾਰੇ ਆਮ ਲੋਕਾ ਨੂੰ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੇ ਛੇ ਮਹੀਨਿਆ ਦੌਰਾਨ ਪਿੰਡ ਦੇ ਛੱਪੜ ਦਾ ਨਵੀਨੀਕਰਨ ਅਤੇ ਵੱਖ-ਵੱਖ ਗਲੀਆ ਵਿਚ ਸੀਵਰੇਜ ਪਾ ਕੇ ਇੰਟਰਲੌਕ ਲਾਉਣ ਲਈ ਸਬਰਸੰਮਤੀ ਨਾਲ ਮਤੇ ਪਾਸ ਕਰਕੇ ਪੰਚਾਇਤ ਸੈਕਟਰੀ ਨਿਰਮਲ ਸਿੰਘ ਰਾਹੀ ਪੰਜਾਬ ਸਰਕਾਰ ਨੂੰ ਭੇਜੇ ਗਏ।ਇਸ ਮੌਕੇ ਪੰਚਾਇਤ ਸੈਕਟਰੀ ਨਿਰਮਲ ਸਿੰਘ ਨੇ ਗ੍ਰਾਮ ਪੰਚਾਇਤ ਮੱਲ੍ਹਾ ਨੂੰ ਵਿਸਵਾਸ ਦਿਵਾਇਆ ਕਿ ਜਲਦੀ ਹੀ ਪੰਜਾਬ ਸਰਕਾਰ ਵੱਲੋ ਵਿਕਾਸ ਕਾਰਜਾ ਲਈ ਗ੍ਰਾਟ ਜਾਰੀ ਕਰਵਾਈ ਜਾਵੇਗੀ।ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਪਿੰਡ ਮੱਲ੍ਹਾ ਨੂੰ ਛੇ ਸੜਕਾ ਆਉਦੀਆ ਹਨ ਜਿਨ੍ਹਾ ਵਿਚੋ ਤਿੰਨ ਸੜਕਾ ਪੂਰਨ ਰੂਪ ਵਿਚ ਤਿਆਰ ਹੋ ਚੁੱਕੀਆ ਹਨ ਅਤੇ ਬਾਕੀ ਦੀਆ ਤਿੰਨ ਸੜਕਾ ਦਾ ਜਲਦੀ ਨਵੀਨੀਕਰਨ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਪੰਚ ਗੁਰਚਰਨ ਸਿੰਘ ਚੰਨਾ ਮੱਲ੍ਹਾ,ਪੰਚ ਬਿੱਕਰ ਸਿੰਘ,ਪੰਚ ਜਗਤਾਰ ਸਿੰਘ ਲਾਇਨਮੈਨ,ਪੰਚ ਨਿਰਮਲ ਸਿੰਘ, ਸੂਬੇਦਾਰ ਜਸਵੰਤ ਸਿੰਘ ਸਿਵੀਆ, ਰਣਜੀਤ ਸਿੰਘ ਸਿਵੀਆ,ਸਤਨਾਮ ਸਿੰਘ ਕਲੇਰ ਮੰਡੀਲਾ ਵਾਲੇ,ਬਲਦੇਵ ਸਿੰਘ ਸਿੱਧੂ,ਪੱਤਰਕਾਰ ਕੌਸ਼ਲ ਮੱਲ੍ਹਾ, ਆਗੂ ਰਜਿੰਦਰ ਸਿੰਘ ਗਾਗਾ ਮੱਲ੍ਹਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਪ੍ਰਧਾਨ ਕੁਲਦੀਪ ਸਿੰਘ ਗੋਗਾ,ਇੰਦਰਪਾਲ ਸਿੰਘ,ਭੋਲਾ ਸਿੰਘ,ਜੋਧਾ ਸਿੰਘ,ਛਿੰਦਾ ਸਿੰਘ,ਹਰਪਾਲ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleआंबेडकरवादी राजनीतिक–सैद्धांतिक परिप्रेक्ष्य में संत कबीर: नैतिक विद्रोह से सामाजिक मुक्ति की राजनीति तक
Next articleਬਿਜਲੀ ਸੰਕਟ ਨੇ ਕੱਢੇ ਕਿਸਾਨਾਂ ਦੇ ਵੱਟ, ਢੋਲਾਂ ਦੇ ਢੋਲ ਡੀਜ਼ਲ ਫੂਕਣ ਲਈ ਮਜਬੂਰ; ਸਟੇਜਾਂ ‘ਤੇ ਥਾਪੀਆਂ ਮਾਰਨੀਆਂ ਸੌਖੀਆਂ, ਗਰਾਊਂਡ ‘ਤੇ ਕੰਮ ਕਰਨਾ ਔਖਾ: ਭਾਜਪਾ ਆਗੂ ਜਸਵੰਤ ਸਿੰਘ ਵਰਿਆਮ