ਮਨਰਾਜ ਠੁਕਰਾਲ ਨੂੰ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਅਤੇ ਗਗਨ ਸ਼ਰਮਾ ਨੂੰ ਵਾਈਸ ਪ੍ਰਧਾਨ ਬਣਨ ‘ਤੇ ਹਲਕਾ ਦੱਖਣੀ ਵਿੱਚ ਕੀਤਾ ਸਨਮਾਨਿਤ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਜੋ ਹਲਕਾ ਦੱਖਣੀ ਵਿੱਚ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ, ਉਹਨਾਂ ਦੀ ਅਗਵਾਈ ਵਿੱਚ ਯੂਥ ਕਾਂਗਰਸ ਦੇ ਵੋਟਾਂ ਰਾਹੀਂ ਚੁਣੇ ਗਏ ਪ੍ਰਧਾਨ ਮਨਰਾਜ ਠੁਕਰਾਲ, ਵਾਈਸ ਪ੍ਰਧਾਨ ਗਗਨ ਸ਼ਰਮਾ ਅਤੇ ਮਹਿਲਾ ਕਾਂਗਰਸ ਦੀ ਦੁਬਾਰਾ ਨਿਯੁਕਤ ਹੋਈ ਸੁਖਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਿਠਾਈਆਂ ਵੰਡੀਆਂ ਗਈਆਂ। ਇਸ ਸਮੇਂ ਸੀਨੀਅਰ ਨੇਤਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ (ਓ.ਬੀ.ਸੀ.) ਗੁਰਨਾਮ ਸਿੰਘ, ਲਖਵਿੰਦਰ ਸਿੰਘ ਲਾਲੀ ਸੀਨੀਅਰ ਨੇਤਾ, ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ
ਕਾਂਗਰਸ (ਓ.ਬੀ.ਸੀ.) ਜਿਨ੍ਹਾਂ ਦੇ ਦਫ਼ਤਰ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਯੂਥ ਕਾਂਗਰਸ ਰਾਹੁਲ ਗਾਂਧੀ ਦਾ ਹਰਿਆਵਲ ਦਸਤਾ ਹੈ। ਉਹਨਾਂ ਦਾ ਯੂਥ ਪ੍ਰਤੀ ਪਿਆਰ ਅਤੇ ਭਾਰਤ ਦੇ ਕਰੋੜਾਂ ਨੌਜਵਾਨਾਂ ਦਾ ਰਾਹੁਲ ਗਾਂਧੀ ਨਾਲ ਦਿਲੋਂ ਲਗਾਓ ਦੱਸਦਾ ਹੈ ਕਿ ਆਉਣ ਵਾਲਾ ਸਮਾਂ ਯੂਥ ਦਾ ਹੈ। ਭਾਰਤ ਕਰਵਟ ਲੈ ਰਿਹਾ ਹੈ। ਤਾਮਿਲਨਾਡੂ ਦੀ ਤਰ੍ਹਾਂ ਭਾਰਤ ਅੰਦਰ ਵੀ ਨਵੀਂ ਸੋਚ, ਨਵਾਂ ਸਵੇਰਾ ਉਜਵਲ ਭਵਿੱਖ ਲੈ ਕੇ 2029 ਵਿੱਚ ਰਾਹੁਲ ਗਾਂਧੀ ਆਉਣਗੇ। ਇਸ ਸਮੇਂ ਸ੍ਰ: ਠੁਕਰਾਲ ਨੇ ਬਾਵਾ, ਵਰਿੰਦਰ ਅਤੇ ਗੁਰਨਾਮ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸ਼੍ਰੀ ਬਾਵਾ ਦਾ ਅਸ਼ੀਰਵਾਦ ਮੇਰੇ ਲਈ ਸ਼ਕਤੀ ਅਤੇ ਸੇਧ ਹੈ ਜਿਸ ਨਾਲ ਮੈਂ ਲੁਧਿਆਣਾ ਦੇ 95 ਵਾਰਡਾਂ ਵਿੱਚ ਬਿਨਾਂ ਭੇਦ-ਭਾਵ ਕੰਮ ਕਰਕੇ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਆਵੇ, ਇਸ ਆਸ਼ੇ ਨਾਲ ਮੇਰੀ ਪੂਰੀ ਟੀਮ ਕੰਮ ਕਰੇਗੀ। ਇਸ ਸਮੇਂ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਮਾਸਟਰ ਹਰੀਦੇਵ, ਕੈਪਟਨ ਮਲਕੀਤ ਸਿੰਘ ਵਾਲੀਆ ਸੀਨੀਅਰ ਨੇਤਾ, ਵਾਈਸ ਪ੍ਰਧਾਨ ਮਹਿਲਾ ਕਾਂਗਰਸ ਸਵੀਟੀ ਭੱਲਾ, ਰਾਕੇਸ਼ ਗੋਇਲ, ਮਨਜੀਤ ਕੌਰ ਮਹਿਲਾ ਕਾਂਗਰਸ ਨੇਤਾ, ਮਮਤਾ, ਅਮਰ ਲੂੰਬਾ, ਕਰਮਜੀਤ ਸਿੰਘ, ਸੁਦਰਸ਼ਨ ਖੰਨਾ, ਕਰਮਵੀਰ, ਅਨੋਖ, ਰਾਜਵਿੰਦਰ, ਸਿਮਰਨ ਸਮਾਜਸੇਵਿਕਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





