HOME ਪ੍ਰਤਿਭਾਸ਼ਾਲੀ ਔਰਤਾਂ ਸਮੁੱਚੇ ਸਮਾਜ ਦਾ ਕੀਮਤੀ ਗਹਿਣਾ : ਢੋਸੀਵਾਲ

ਪ੍ਰਤਿਭਾਸ਼ਾਲੀ ਔਰਤਾਂ ਸਮੁੱਚੇ ਸਮਾਜ ਦਾ ਕੀਮਤੀ ਗਹਿਣਾ : ਢੋਸੀਵਾਲ

1

— ਬੁੱਧਾ ਟਰੱਸਟ ਨੇ ਕੀਤਾ ਮਾਣ-ਤਾਣ —

ਫਰੀਦਕੋਟ,  (ਸਮਾਜ ਵੀਕਲੀ)   ( ਸ਼ਿਵਨਾਥ ) ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੀਰੈਟੇਬਲ ਟਰੱਸਟ) ਵੱਲੋਂ ਸਥਾਨਕ ਅਰੋਮਾ ਹੋਟਲ ਵਿਖੇ ‘ਪ੍ਰਤਿਭਾਸ਼ਾਲੀ ਔਰਤ ਸਨਮਾਨ ਸਮਾਰੋਹ’ ਆਯੋਜਿਤ ਕੀਤਾ ਗਿਆ। ਟਰੱਸਟ ਦੇ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਦੀ ਪ੍ਰਧਾਨਗੀ ਹੇਠ ਹੋਏ ਇਸ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਸਮੇਤ ਟਰੱਸਟ ਦੇ ਸੀਨੀਅਰ ਆਗੂਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪ੍ਰਤਿਭਾਸ਼ਾਲੀ ਬੀਬੀਆਂ ਅਤੇ ਹੋਰ ਪ੍ਰਮੁੱਖ ਸ਼ਹਿਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਟਰੱਸਟ ਦੇ ਚੇਅਰਮੈਨ ਡਾ. ਹਰਪਾਲ ਸਿੰਘ ਨੇ ਸਮਾਰੋਹ ਦੌਰਾਨ ਮੌਜੂਦ ਸਭਨਾਂ ਨੂੰ ਜੀਅ ਆਇਆ ਕਿਹਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਚੀਫ਼ ਪੈਟਰਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਮੈਡਮ ਹੀਰਾਵਤੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਸਮੂਹ ਟਰੱਸਟ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਤੇ ਉਨ੍ਹਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਚਾਨਣਾ ਪਾਇਆ। ਟਰੱਸਟ ਦੇ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਨੇ ਟਰੱਸਟ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਟਰੱਸਟ ਦੇ ਲੀਗਲ ਐਡਵਾਈਜ਼ਰ ਸੀਨੀਅਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ ਨੇ ਟਰੱਸਟ ਮੈਂਬਰਾਂ ਨੂੰ ਆਪਣੇ ਵੱਲੋਂ ਕਾਨੂੰਨੀ ਸੇਵਾਵਾਂ ਮੁਫਤ ਦੇਣ ਦਾ ਐਲਾਨ ਕੀਤਾ। ਸੰਸਥਾ ਦੇ ਮੁੱਖ ਸਲਾਹਕਾਰ ਸ੍ਰੀ ਕ੍ਰਿਸ਼ਨ ਆਰ.ਏ. ਅਤੇ ਸੀਨੀਅਰ ਮੈਂਬਰ ਨਿਰਮਲ ਸਿੰਘ ਸੰਧੂ (ਸੇਵਾ ਮੁਕਤ ਮੈਨੇਜਰ) ਨੇ ਸਮਾਰੋਹ ਦੌਰਾਨ ਸਮੂਹ ਮੈਂਬਰਾਂ ਨੂੰ ਚਾਹ ਪਾਣੀ ਵਰਤਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਜਿਲ੍ਹਾ ਪ੍ਰਧਾਨ ਸ੍ਰੀ ਭੋਲਾ ਨੇ ਸਨਮਾਨਿਤ ਕੀਤੀਆਂ ਗੀਆਂ ਬੀਬੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਸਨਮਾਨ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪ੍ਰਤਿਭਾਸ਼ਾਲੀ ਔਰਤਾਂ ਦੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੈਸ ਨਾਲ ਉਕਤ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਨੇ ਦੱਸਿਆ ਕਿ ਸਮਾਰੋਹ ਦੌਰਾਨ ਵਧੀਆ ਸਮਾਜ ਸੇਵਾ ਲਈ ਹੀਰਾਵਤੀ, ਮੰਜੂ ਸੁਖੀਜਾ, ਪਰਮਜੀਤ ਕੌਰ ਕੰਮੇਆਣਾ, ਮਨਜੀਤ ਕੌਰ ਅਤੇ ਨਰਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਿੱਖਿਆ ਨੂੰ ਵਧੀਆ ਢੰਗ ਨਾਲ ਵਿਦਿਆਰਥੀਆਂ ਕੋਲ ਪਹੁੰਚਾਉਣ ਅਤੇ ਵਧੀਆ ਸਕੂਲ ਪ੍ਰਬੰਧਾਂ ਲਈ ਨਿਰਮਲਜੀਤ ਕੌਰ ਸੈਂਟਰ ਹੈੱਡ ਟੀਚਰ, ਪ੍ਰੇਮ ਲਤਾ ਹੈੱਡ ਟੀਚਰ, ਸ਼ੈਲਜਾ ਅਤੇ ਅਮਨਜੋਤ ਕੌਰ (ਦੋਵੇਂ ਈ.ਟੀ.ਟੀ. ਟੀਚਰ) ਦੀ ਵੀ ਹੌਂਸਲਾ ਅਫਜਾਈ ਕੀਤੀ ਗਈ। ਇਸ ਤੋਂ ਇਲਾਵਾ ਯੋਗਾ ਨੂੰ ਘਰ-ਘਰ ਪਹੁੰਚਾਉਣ ਵਾਲੀ ਪਤੰਜਲੀ ਯੋਗ ਸੰਮਤੀ ਦੀ ਜਿਲ੍ਹਾ ਪ੍ਰਧਾਨ ਗੀਤਾ ਗੇਰਾ ਅਤੇ ਯੋਗਾ ਟੀਚਰ ਕਮਲਾ ਚੋਪੜਾ ਦਾ ਵੀ ਮਾਣ-ਤਾਣ ਕੀਤਾ ਗਿਆ। ਧਰਮ ਪ੍ਰਚਾਰਕ ਬੀਬੀਆਂ ਜਸਵਿੰਦਰ ਕੌਰ ਅਤੇ ਪਰਮਿੰਦਰ ਕੌਰ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੀਆਂ ਗਈਆਂ ਸਾਰੀਆਂ 13 ਪ੍ਰਤਿਭਾਸ਼ਾਲੀ ਔਰਤਾਂ ਨੂੰ ਟਰੱਸਟ ਸੰਸਥਾਪਕ ਸ੍ਰੀ ਢੋਸੀਵਾਲ ਅਤੇ ਸਮੁੱਚੀ ਟੀਮ ਵੱਲੋਂ ਸ਼ਾਨਦਾਰ ਮੋਮੈਂਟੋ ਭੇਂਟ ਕੀਤੇ ਗਏ। ਇਸ ਮੌਕੇ ਸ੍ਰੀ ਢੋਸੀਵਾਲ ਨੇ ਕਿਹਾ ਕਿ ਪ੍ਰਤਿਭਾਸ਼ਾਲੀ ਔਰਤਾਂ ਸਮੁੱਚੇ ਸਮਾਜ ਦਾ ਗਹਿਣਾ ਅਤੇ ਮਾਰਗ ਦਰਸ਼ਕ ਹੁੰਦੀਆਂ ਹਨ। ਸਮਾਰੋਹ ਦੌਰਾਨ ਫੰਕਸ਼ਨ ਅਤੇ ਟਰੱਸਟ ਬਾਰੇ ਫੀਡ ਬੈਕ ਦਿੰਦੇ ਹੋਏ ਵੇਰਕਾ ਮਿਲਾਕ ਫੈੱਡ ’ਚੋਂ ਸੇਵਾ ਮੁਕਤ ਅਧਿਕਾਰੀ ਮਨਜੀਤ ਸਿੰਘ, ਰਾਜੀਵ ਮਹਿਤਾ ਬੀ.ਆਰ.ਸੀ, ਛਿੰਦਰਪਾਲ ਸਿੰਘ ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵਿਕਾ ਕੌਸ਼ਲਿਆ ਦੇਵੀ ਸਮੇਤ ਸਾਰਿਆਂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਢੋਸੀਵਾਲ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਅੱਜ ਦੇ ਸਮਾਗਮ ਦੌਰਾਨ ਪ੍ਰੋ. ਵੰਦਨਾ ਢੋਸੀਵਾਲ, ਮਾਧਵ, ਗੋਵਿੰਦ, ਸੁਰਿੰਦਰ ਕੌਰ, ਜਸਬੀਰ ਕੌਰ, ਅਵਰਾਜ, ਅਵਿਤੋਜ, ਵਿਜੇ ਕੁਮਾਰੀ, ਪ੍ਰੀਸ਼ੀਅਸ, ਰਮੇਸ਼ ਕੁਮਾਰ, ਮਮਤਾ, ਬਲਜਿੰਦਰ ਸਿੰਘ, ਪੰਕਜ ਅਤੇ ਪ੍ਰਕਾਸ਼ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਮੌਜੂਦ ਸਨ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੁਝਾਰ ਸਿੰਘ ਸੇਠੀ ਦੀ ਮਾਤਾ ਨੂੰ ਭੋਗ ਸਮਾਗਮ ਦੌਰਾਨ ਭਾਵ ਭਿੰਨੀ ਸ਼ਰਧਾਂਜਲੀ
Next articleਓਬੀਸੀ ਸੈੱਲ ਦੇ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਕਾਠਗੜ੍ਹ ਮੋੜ ਪੁੱਜੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ, ਨੌਜਵਾਨਾਂ ਵੱਲੋਂ ਭਰਵਾਂ ਸਵਾਗਤ, ‘ਪੰਜਾਬ ਬਚਾਓ’ ਦਾ ਦਿੱਤਾ ਹੋਕਾ