ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਰੈਲ ਮਾਜਰਾ ਦੇ ਸੰਧੂ ਪਰਿਵਾਰ ਵਲੋਂ ਨਿਰਮਲਾ ਇਕਾਦਸ਼ੀ ਵਾਲੇ ਦਿਨ ਬੱਸ ਅੱਡਾ ਰੈਲ ਮਾਜਰਾ ਵਿੱਚ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਨਾਲ ਇਸ ਤਪਦੀ ਗਰਮੀ ਵਿੱਚ ਰਾਹਗੀਰਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਹਿਸੂਸ ਹੋਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰੈਲ ਤੋਂ ਸਰਪੰਚ ਮੈਡਮ ਅਨੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰਾ ਸਾਹਿਬ ਸਵਰਗੀ ਕਿਸ਼ਨ ਲਾਲ ਜੀ ਨੇ ਸੰਨ 1952 ਵਿੱਚ ਇਸਦੀ ਸ਼ੁਰੂਆਤ ਕੀਤੀ ਸੀ। ਸਾਡੇ ਪਰਿਵਾਰ ਨੇ ਉਸ ਪਰੰਪਰਾ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਇਸ ਮੌਕੇ ਸਮਾਜਸੇਵੀ ਸੱਤਪਾਲ ਸੰਧੂ, ਰਮੇਸ਼ ਲਾਲ,ਪੰਚ ਦਰਸ਼ਨ ਲਾਲ, ਸ਼ਮਸ਼ੇਰ ਸੰਧੂ,ਭਰਤ ਕੁਮਾਰ,ਕਮਲ ਕੁਮਾਰ, ਅਨਿਲ ਕੁਮਾਰ, ਦਲੀਪ ਚੰਦ, ਪ੍ਰਦੀਪ ਕੁਮਾਰ ਅਤੇ ਸਾਰੇ ਪਰਿਵਾਰ ਦੇ ਮੈਂਬਰ ਸੇਵਾ ਵਿੱਚ ਜੁਟੇ ਰਹੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





