HOME ਬਸਪਾ ਵਲੋਂ 4 ਜੁਲਾਈ ਨੂੰ ਲਗਾਏ ਜਾ ਰਹੇ ਵਿਸ਼ਾਲ ਰੋਸ ਧਰਨੇ ਦੀਆਂ...

ਬਸਪਾ ਵਲੋਂ 4 ਜੁਲਾਈ ਨੂੰ ਲਗਾਏ ਜਾ ਰਹੇ ਵਿਸ਼ਾਲ ਰੋਸ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

4
ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ):ਬਹੁਜਨ ਸਮਾਜ ਪਾਰਟੀ ਵਲੋਂ 4 ਜੁਲਾਈ ਨੂੰ ਹੋਣ ਵਾਲੇ ਵਿਸ਼ਾਲ ਧਰਨੇ ਦੇ ਸੰਬੰਧ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਧਰਨੇ ਨੂੰ ਕਾਮਯਾਬ ਬਣਾਉਣ ਲਈ ਸਮੂਹ ਬਲਾਕ ਸੰਮਤੀ ਮੈਂਬਰ ਸਾਹਿਬਾਨ ਅਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸਾਰੇ ਆਗੂ ਸਾਹਿਬਾਨ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਧਰਨੇ  ਨੂੰ ਸਫਲ ਬਣਾਉਣ ਲਈ ਵਿਸ਼ਵਾਸ ਦਿਵਾਇਆ । ਬਸਪਾ ਵਲੋਂ ਇਹ ਵਿਸ਼ਾਲ ਰੋਸ ਧਰਨਾ 10 ਵਜੇ ਸਵੇਰੇ ਐਸ. ਡੀ. ਐਮ ਫਿਲੌਰ ਦੇ ਦਫਤਰ ਅੱਗੇ ਲਗਾਇਆ ਜਾਵੇਗਾ। ਇਸ ਮੌਕੇ ਖੁਸ਼ੀ ਰਾਮ ਇੰਚਾਰਜ ਹਲਕਾ ਫਿਲੌਰ ਪ੍ਰਭਾਰੀ ਜ਼ਿਲ੍ਹਾ ਜਲੰਧਰ,ਹਲਕਾ ਫਿਲੌਰ ਦੇ ਕੋਆਰਡੀਨੇਟਰ ਮਹਿੰਦਰ ਪਾਲ ਸਿੰਘ ਤੇਹਿੰਗ,ਚੇਅਰਪਰਸਨ ਸੰਦੀਪ ਕੌਰ ਲਾਂਦੜਾ, ਬਲਾਕ ਸੰਮਤੀ ਮੈਂਬਰਾਂ ਵਿੱਚ ਅਨੀਤਾ ਪੌਲ, ਸੁੱਚਾ ਰਾਮ ਗੜ੍ਹਾ, ਡਾ. ਜਗਦੀਸ਼ ਨਗਰ, ਜਗਦੀਪ ਮਾਓ ਸਾਹਿਬ,ਅਤੇ ਬਸਪਾ ਦੇ ਹੋਰ ਵੀ ਸੀਨੀਅਰ ਲੀਡਰਸ਼ਿਪ ਹਾਜ਼ਿਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੀ ਉਲੰਘਣਾ ‘ਤੇ ਜ਼ੀਰੋ ਟੋਲਰੈਂਸ ਨੀਤੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ
Next articleपंजाब सरकार का एतिहासिक फैसला अह हर सरपंच को मिलेगी दस हजार रु महीने वेतन – चेयरमैन बिग्रेडीयर राज कुमार