HOME ਗਮ ਹਾਸਿਆਂ ਵਿੱਚ

ਗਮ ਹਾਸਿਆਂ ਵਿੱਚ

6
ਸਤਿੰਦਰ ਪਾਲ ਸਿੰਘ

 (ਸਮਾਜ ਵੀਕਲੀ) 

ਕਿਉਂ ਲਬਾਂ ਤੇ ਜਿੰਦਰਾ ਲਾਇਆ ਏ..
ਗਮ ਹਾਸਿਆਂ ਵਿੱਚ ਛੁਪਾਇਆ ਏ।
ਕਦੇ ਕੋਲ਼ ਬਿਠਾ ਕੇ ਦੱਸ ਦੇਵੀਂ
ਜੋ ਦਿਲ ਦੇ ਵਿਚ ਲੁਕਾਇਆ ਏ ।
ਕੋਈ ਲੱਗੀ ਸੱਟ ਜਰੂਰ ਹੋਊ
ਤਾਹੀਉਂ ਰਾਹ ਵੱਖਰਾ ਅਪਣਾਇਆ ਏ ।
ਲੱਖਾਂ ਸਵਾਲ ਜੋਂ ਮਨ ਵਿੱਚ ਉਲਝੇ ਨੇ..
ਤੇਰਾ ਰਾਹ ਓਹਨਾ ਉਲਝਾਇਆ ਏ।
ਕਦੇ ਕਰੀਂ ਕੋਸ਼ਿਸ਼ ਮਿਲਣ ਦੀ ਆਪਣੇ ਆਪ ਨੂੰ..
ਮੈਨੂੰ ਹੱਲ ਇਹੀ ਲੁਭਾਇਆ ਏ ।
ਲੱਖਾਂ ਅਰਮਾਨ ਸੰਜੋਏ ਸੀ ਤੂੰ ਅੱਖਾਂ ਵਿੱਚ ਜੋ..
ਅੱਜ ਦਰਦ ਓਹਨਾ ਛਲਕਾਇਆ ਏ।
ਸਾਰੇ ਸ਼ਾਇਦ ਬੇਇਤਬਾਰੇ ਨਹੀਂ ਹੁੰਦੇ ..
ਪਰ ਤੂੰ ਸਬ ਤੇ ਠੱਪਾ ਲਾਇਆ ਏ ।
ਜੋ ਪੜ੍ਹਿਆ ਸੀ ਜੋ ਸਮਝਿਆ ਸੀ..
ਕਲਮ ਓਹੀ ਐਸ ਪੀ ਤੋਂ ਲਿਖਵਾਇਆ ਏ।

ਸਤਿੰਦਰ ਪਾਲ ਸਿੰਘ
ਲੈਕਚਰਾਰ ਫਿਜ਼ਿਕਸ

Previous articleਬੋਧੀ ਭਾਈਚਾਰੇ ਵੱਲੋਂ ਤਹਿਸੀਲ ਕੰਪਲੈਕਸ, ਜਲੰਧਰ ਦੇ ਬਾਹਰ ਧਰਨਾ ਤੇ ਭੁੱਖ ਹੜਤਾਲ ਕੀਤੀ ਗਈ
Next articleਪਾਕਿਸਤਾਨੀ ਫਨਕਾਰਾ ਫਲਕ ਇਜ਼ਾਜ਼ ਦਾ ‘ਜਿੰਦ ਦਾ ਰੋਗ’ ਟਰੈਕ ਰਿਲੀਜ਼