
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੰਜਾਬੀ ਸਾਹਿਤਕ ਮਾਹੌਲ ਦੌਰਾਨ ਪਾਕਿਸਤਾਨ ਦੀ ਪ੍ਰਸਿੱਧ ਗਾਇਕਾ ਫਲਕ ਇਜ਼ਾਜ਼ ਦਾ ਨਵਾਂ ਸਿੰਗਲ ਟਰੈਕ ‘ਜਿੰਦ ਦਾ ਰੋਗ’ ਰਿਲੀਜ਼ ਕੀਤਾ ਗਿਆ। ਇਹ ਗ਼ਜ਼ਲ ਸਰੀ ਦੀ ਨਾਮਵਰ ਸ਼ਾਇਰਾ ਬਿੰਦੂ ਮਠਾੜੂ ਵੱਲੋਂ ਲਿਖੀ ਗਈ ਹੈ, ਜਿਸ ਨੂੰ ਫਲਕ ਇਜ਼ਾਜ਼ ਨੇ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਗਾਇਆ ਹੈ। ‘ਜਿੰਦ ਦਾ ਰੋਗ’ ਦੇ ਰਿਲੀਜ਼ ਮੌਕੇ ਉੱਘੇ ਸ਼ਾਇਰ ਕੁਵਿੰਦਰ ਚਾਂਦ ਨੇ ਫਲਕ ਇਜ਼ਾਜ਼ ਦੀ ਗਾਇਕੀ ਅਤੇ ਰਿਕਾਰਡਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਗੀਤ ਰੂਹ ਨੂੰ ਸਕੂਨ ਦੇਣ ਵਾਲੀ ਪੇਸ਼ਕਾਰੀ ਹੈ। ਸੰਜੀਦਾ ਸ਼ਾਇਰ ਅਮਰੀਕ ਪਲਾਹੀ ਨੇ ਵੀ ਟਰੈਕ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਨਾਟਕਕਾਰਾ ਪਰਮਿੰਦਰ ਸਵੈਚ, ਕਹਾਣੀਕਾਰਾ ਜਸਵੀਰ ਮਾਨ, ਡਾ. ਜਸਮਨਪ੍ਰੀਤ, ਨਿਰਮਲ ਗਿੱਲ, ਦਵਿੰਦਰ ਬਚਰਾ, ਨਗਿੰਦਰ ਢਿੱਲੋਂ, ਨਵਦੀਪ ਗਿੱਲ, ਪ੍ਰੀਤਪਾਲ ਪੂੰਨੀ, ਬਲਜਿੰਦਰ ਸੰਧੂ, ਹਰਪ੍ਰੀਤ,ਗੁਰਮਿੰਦਰ ਸਿੱਧੂ,ਹਰਜਿੰਦਰ, ਕਰਮਜੀਤ ਸਿੰਘ, ਮਹਿੰਦਰ ਕੌਰ ਅਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




