HOME ਮਜ਼ਦੂਰ ਯੂਨੀਅਨ ਦੇ ਉਮੀਦਵਾਰਾਂ ਨੇ ਵਰਕਰ ਕਲੱਬ ਚੋਣਾਂ ਸੰਬੰਧੀ ਦਾਖਲ ਕੀਤੇ ਆਪਣੇ...

ਮਜ਼ਦੂਰ ਯੂਨੀਅਨ ਦੇ ਉਮੀਦਵਾਰਾਂ ਨੇ ਵਰਕਰ ਕਲੱਬ ਚੋਣਾਂ ਸੰਬੰਧੀ ਦਾਖਲ ਕੀਤੇ ਆਪਣੇ ਆਪਣੇ ਨਾਮਜਦਗੀ ਪੱਤਰ

3

ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਰਕਰ ਕਲੱਬ ਮੈਨੇਜਮੈਂਟ ਕਮੇਟੀ ਵਿੱਚ ਬਦਲਾਵ ਲਿਆਉਣਾ ਸਮੇਂ ਦੀ ਮੁੱਖ ਲੋੜ –   ਰਾਮ ਰਤਨ ਸਿੰਘ 

ਕਪੂਰਥਲਾ   (ਸਮਾਜ ਵੀਕਲੀ)   (ਕੌੜਾ )- ਆਰ ਸੀ ਐਫ ਵਿੱਚ ਵਰਕਰ ਕਲੱਬ ਮੈਨੇਜਮੈਂਟ ਕਮੇਟੀ ਦੇ ਚੋਣਾਂ ਦਾ ਐਲਾਨ ਹੁੰਦਿਆਂ ਹੀ ਜਿੱਥੇ ਆਰ ਸੀ ਐੱਫ ਦੀਆਂ ਸਮੁੱਚੀਆਂ ਜਥੇਬੰਦੀਆਂ ਸਰਗਰਮ ਹੋ ਗਈਆਂ ਹਨ। ਉੱਥੇ ਹੀ ਮਜ਼ਦੂਰ ਯੂਨੀਅਨ ਆਰ ਸੀਐਫ ਵੀ ਇਹਨਾਂ ਚੋਣਾਂ ਨੂੰ ਲੈ ਕੇ ਕੁ ਪੂਰੀ ਤਰ੍ਹਾਂ ਸਰਗਰਮ ਹੋ ਗਈ  ਹੈ। ਜਿਸ ਦੇ ਚਲਦੇ ਭਾਰੀ ਗਿਣਤੀ ਵਿੱਚ ਮਜ਼ਦੂਰ ਯੂਨੀਅਨ ਨੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਪ੍ਰਬੰਧਕੀ ਬਲਾਕ ਵਿਚ  ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਲ ਚੋਣਾਂ ਸਬੰਧੀ ਨਾਮਜਦਗੀ ਪੱਤਰ ਦਾਖਲ ਕੀਤੇ। ਜਨਰਲ ਸਕੱਤਰ ਰਾਮ ਰਤਨ ਸਿੰਘ, ਪ੍ਰਧਾਨ ਅਭਿਸ਼ੇਕ ਸਿੰਘ ਕਾਰਜਕਾਰੀ ਪ੍ਰਧਾਨ ਰਣਜੀਤ ਸਿੰਘ ਜਵਾਇੰਟ ਸਕੱਤਰ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਵਰਕਰ ਕਲੱਬ ਦੀ ਵਰਤਮਾਨ ਕਮੇਟੀ ਦੀ ਅਵਸਥਾ ਬਹੁਤ ਖਰਾਬ ਹੋ ਚੁੱਕੀ ਹੈ। ਜਿਸ ਦਾ ਬਦਲਾਅ ਕਰਨਾ ਬਹੁਤ ਜਰੂਰੀ ਹੈ। ਇਸ ਮੌਕੇ ਤੇ ਜਨਰਲ ਸਕੱਤਰ ਰਾਮਰਾਜ ਸਿੰਘ ਨੇ ਦੱਸਿਆ ਕਿ ਰੇਲ ਕੋਚ ਫੈਕਟਰੀ ਵਿੱਚ ਕੰਮ ਦੇ ਹਾਲਾਤ ਠੀਕ ਨਹੀਂ ਹਨ। ਕਰਮਚਾਰੀਆਂ ਦੇ ਵੈਲਫੇਅਰ ਦੇ ਕੰਮ ਨਹੀਂ ਹੋ ਰਹੇ ਹਨ। ਨਵੀਂ ਭਰਤੀ ਬੰਦ ਪਈ ਹੈ। ਇਸ ਦੇ ਨਾਲ ਹੀ ਕਾਫੀ ਕੰਮ ਬਾਹਰੀ ਠੇਕੇਦਾਰਾਂ ਤੋਂ ਕਰਵਾਏ ਜਾ ਰਹੇ ਹਨ। ਜਿਸ ਦੇ ਕਾਰਨ ਰੇਲ ਕੋਚ ਫੈਕਟਰੀ  ਵਿੱਚ ਬਹੁਤ ਭਰਿਸ਼ਟਾਚਾਰ ਉਭਰ ਕੇ ਸਾਹਮਣੇ ਆ ਰਿਹਾ ਹੈ। ਭਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਵਰਕਰ ਕਲੱਬ ਮੈਨੇਜਮੈਂਟ ਕਮੇਟੀ ਵਿੱਚ ਬਦਲਾਵ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਯੂਨੀਅਨ ਦੇ ਆਗੂ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ, ਰਤਨ ਕੁਮਾਰ,ਗਣੇਸ਼ ਦੱਤ, ਪਰਮਿੰਦਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ,ਅਮਨਦੀਪ ਸਿੰਘ,ਰਜਿੰਦਰ ਮੀਣਾ, ਡਾਲ ਚੰਦ,ਨਮੋ ਮੀਣਾ, ਗਿਰਦਾਰੀ ਮੀਣਾ, ਰਾਮ ਕਿਸ਼ੋਰ ਮੀਣਾ, ਰਣਜੀਤ ਸਿੰਘ, ਓਮ ਪ੍ਰਕਾਸ਼, ਵੀਰ ਵਿਸ਼ਵਕਰਮਾ, ਹਰਪ੍ਰੀਤ ਸਿੰਘ,ਸ਼ੰਕਰ ਲਾਲ ਯਾਦਵ,ਹਰੀ ਕੀਰਤਨ ਸਿੰਘ, ਬਲਜਿੰਦਰ ਸਿੰਘ, ਸੰਜੀਵ ਕੁਮਾਰ,ਅਨਿਲ ਸੈਣੀ,ਹਰਵਿੰਦਰ ਸਿੰਘ ਚਮਕੀਲਾ, ਰਵੈਲ ਸਿੰਘ, ਹਿੰਮਤ ਕੁਮਾਰ, ਸੁਖਵਿੰਦਰ ਸਿੰਘ ਤਿਲਕ ਰਾਜ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleWhy India Failed Its Sailors
Next articleਭਾਰਤ-ਅਮਰੀਕਾ ਟ੍ਰੇਡ ਡੀਲ ਦੇ ਖ਼ਿਲਾਫ਼ ਸਾਂਝੇ ਸੰਘਰਸ਼ ਦਾ ਐਲਾਨ, ਵੱਖ-ਵੱਖ ਕਿਸਾਨ-ਮਜ਼ਦੂਰ ਸੰਗਠਨਾਂ ਦੀ ਮੀਟਿੰਗ ਸੰਪੰਨ