
ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ) – ਫ਼ੀਫ਼ਾ ਵਿਸ਼ਵ ਕੱਪ ਸਬੰਧੀ ਆਯੋਜਿਤ ਵੱਖ ਵੱਖ ਗਤੀਵਿਧੀਆਂ ਦਾ ਰੁਝਾਨ ਹੁਣ ਵੈਨਕੂਵਰ ਦੇ ਸਮੁੰਦਰੀ ਕਿਨਾਰਿਆਂ ਤੱਕ ਵੀ ਪਹੁੰਚ ਗਿਆ ਹੈ। ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਕਲਿੱਪ ਵਿੱਚ ਇੱਕ ਖੇਡ ਪ੍ਰੇਮੀ ਸਮੁੰਦਰ ਵਿੱਚ ਈ-ਫੋਇਲ ਸਰਫ਼ਬੋਰਡ (ਬਿਜਲਈ ਕਿਸ਼ਤੀ)’ਤੇ ਸਵਾਰ ਹੋ ਕੇ ਹੱਥ ਵਿੱਚ ਵਿਸ਼ਾਲ ਕੈਨੇਡੀਅਨ ਝੰਡਾ ਲਹਿਰਾਉਂਦਿਆਂ ਕੈਨੇਡਾ ਦੀ ਫੁੱਟਬਾਲ ਟੀਮ ਦਾ ਅਨੋਖੇ ਅੰਦਾਜ਼ ਵਿੱਚ ਹੌਸਲਾ ਵਧਾਉਂਦਿਆਂ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਇਹ ਦ੍ਰਿਸ਼ ਦੇਖਣ ਲਈ ਸਮੁੰਦਰੀ ਕਿਨਾਰੇ ਮੌਜੂਦ ਲੋਕਾਂ ਦੀ ਭੀੜ ਵਿੱਚੋਂ ਕਈ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਅਜਿਹੇ ਦਿਲਚਸਪ ਪਲਾਂ ਦੀਆਂ ਵੀਡੀਓ ਬਣਾਉਂਦੇ ਵੀ ਵੇਖੇ ਜਾ ਸਕਦੇ ਹਨ ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮਾਹੌਲ ਕਾਰਨ ਵੈਨਕੂਵਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਸ਼ੰਸਕ ਆਪਣੀਆਂ ਟੀਮਾਂ ਦਾ ਸਮਰਥਨ ਕਰਨ ਲਈ ਨਵੇਂ ਨਵੇਂ ਤਰੀਕੇ ਅਪਣਾ ਰਹੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




