HOME ਬਲਵੀਰ ਸਿੰਘ ਮਜਾਰਾ ਬਲਾਕ 1 , ਗੁਰਚਰਨ ਸਿੰਘ ਕਾਂਗਰਸ ਐਸ ਸੀ ਸੈਲ...

ਬਲਵੀਰ ਸਿੰਘ ਮਜਾਰਾ ਬਲਾਕ 1 , ਗੁਰਚਰਨ ਸਿੰਘ ਕਾਂਗਰਸ ਐਸ ਸੀ ਸੈਲ ਬਲਾਕ ਦੋ ਦੇ ਪ੍ਰਧਾਨ ਬਣੇ, ਵਿਕਰਮ ਬਾਜਵਾ ਨੇ ਦਿੱਤਾ ਨਿਯੁਕਤੀ ਪੱਤਰ

3

 ਸਾਹਨੇਵਾਲ/ ਕੁਹਾੜਾ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਪਣੇ ਵੱਖ-ਵੱਖ ਵਿੰਗਾ ਵਿੱਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਟਕਸਾਲੀ ਕਾਂਗਰਸੀ ਆਗੂ ਸਰਪੰਚ ਬਲਵੀਰ ਸਿੰਘ ਮਜਾਰਾ ਨੂੰ ਬਲਾਕ ਇੱਕ ਅਤੇ ਗੁਰਚਰਨ ਸਿੰਘ ਝੁੰਗੀਆਂ ਬੇਘਾ ਨੂੰ ਬਲਾਕ 2 ਦੇ ਐਸਸੀ ਸੈਲ ਦਾ ਬਲਾਕ ਪ੍ਰਧਾਨ ਨਿਯੁਕਤ  ਕੀਤਾ! ਨਵ ਨਿਯੁਕਤ ਐਸੀ ਸੈਲ ਦੇ ਬਲਾਕ ਪ੍ਰਧਾਨਾਂ ਨੂੰ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ ਨੇ ਨਿਯੁਕਤੀ ਪੱਤਰ ਸੌਂਪੇ ਇਸ ਮੌਕੇ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਇਹ ਨਿਯੁਕਤੀਆਂ ਕਾਂਗਰਸ ਪਾਰਟੀ ਦੀ ਮਜਬੂਤੀ ਵਿੱਚ ਅਹਿਮ ਰੋਲ ਅਦਾ ਕਰਨਗੀਆਂ ਕਿਉਂਕਿ ਗੁਰਚਰਨ ਸਿੰਘ ਝੁੰਗੀਆਂ ਬੇਗਾ ਅਤੇ ਸਰਪੰਚ ਬਲਵੀਰ ਸਿੰਘ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਹਨ! ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸਰਪੰਚ ਬਲਵੀਰ ਸਿੰਘ ਮਜਾਰਾ ਅਤੇ ਗੁਰਚਰਨ ਸਿੰਘ ਨੇ ਕਾਂਗਰਸ ਹਾਈ ਕਮਾਂਡ ਅਤੇ ਵਿਕਰਮ ਸਿੰਘ ਬਾਜਵਾ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਤਾਜ ਪਰਮਿੰਦਰ ਸਿੰਘ ਸੋਨੂ, ਸਰਪੰਚ ਰੁਪਿੰਦਰ ਸਿੰਘ ਨੂਰਵਾਲ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਰਵਨੀਤ ਸਿੰਘ ਗਿੱਲ, ਸਾਬਕਾ ਸਰਪੰਚ ਰਾਜਦੀਪ ਸਿੰਘ ਬਿਲਗਾ, ਕੌਂਸਲਰ ਪਤੀ ਕਮਲਜੀਤ ਸਿੰਘ ਬੋਪਾ ਰਾਏ ਆਦ ਹਾਜਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਹਰੰਗ ਬਲੋਚ ਸੰਘਰਸ਼, ਸਿਆਸਤ ਅਤੇ ਬਲੋਚਿਸਤਾਨ ਦੀ ਆਵਾਜ਼
Next articleਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਸਾਬਤ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ