ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦਵਿੰਦਰ ਮਲਹਾਂਸ-ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹਰੇਕ ਸਾਲ ਕਰਵਾਇਆ ਜਾਣ ਵਾਲਾ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ, ਵਾਈਟਹੋਰਨ ਕਮਿਊਨਿਟੀ ਹਾਲ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਵਿੱਚ ਸ਼ੁਰੂ ਹੋਇਆ ।ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਹਾਜ਼ਰੀਨ ਦੀਆਂ ਤਾੜੀਆਂ ਦੀ ਗੂੰਜ ਵਿੱਚ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਰਣਜੀਤ ਸਿੰਘ, ਲੇਖਕ ਬਲਜਿੰਦਰ ਸੰਘਾ ਅਤੇ ਡਾ. ਪਰਮਜੀਤ ਕੌਰ ਨੂੰ ਸੱਦਾ ਦਿੱਤਾ ਅਤੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਆਖਿਆ ।ਪ੍ਰੋਗਰਾਮ ਦਾ ਅਗਾਜ ਰਾਸ਼ਟਰੀ ਗੀਤ ‘ਓ ਕੈਨੇਡਾ ‘ ਨਾਲ ਹੋਇਆ ।ਮੀਤ ਪ੍ਰਧਾਨ ਜੋਰਾਵਰ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ 27 ਸਾਲਾਂ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਉੱਤੇ ਚਾਨਣਾ ਪਾਇਆ ।ਬਲਜਿੰਦਰ ਸੰਘਾ ਨੇ ਮੁਕਾਬਲੇ ਦੌਰਾਨ ਬੱਚਿਆਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਉਹਨਾਂ ਤੋਂ ਜਾਣੂ ਕਰਵਾਇਆ ।ਪਹਿਲੇ ਭਾਗ ਵਿੱਚ ਜੱਜ ਦੀ ਭੂਮਿਕਾ ਨਰਿੰਦਰ ਗਿੱਲ, ਮਨਦੀਪ ਤੂਰ ਅਤੇ ਹਰਪ੍ਰੀਤ ਸਿੰਘ ਗਿੱਲ ਨੇ ਨਿਭਾਈ ।ਇਸ ਭਾਗ ਵਿੱਚ ਪਹਿਲੀ ਤੇ ਦੂਜੀ ਕਲਾਸ ਦੇ 25 ਬੱਚਿਆਂ ਨੇ ਹਿੱਸਾ ਲਿਆ ।ਛੋਟੇ ਬੱਚਿਆਂ ਨੇ ਮਾਂ ਬੋਲੀ ਪੰਜਾਬੀ ਵਿੱਚ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ ।ਵਾਈ ਵਾਈ ਸੀ ਗਿੱਧਾ ਅਤੇ ਫੋਕ ਅਕੈਡਮੀ ਦੀਆਂ ਬੱਚੀਆਂ ਨੇ ਮਨਦੀਪ ਤੂਰ ਦੀ ਅਗਵਾਈ ਹੇਠ ਬਹੁਤ ਵਧੀਆ ਗਿੱਧਾ ਪਾਇਆ ।ਦੂਜੇ ਗਰੁੱਪ ਵਿੱਚ ਜੱਜ ਸਾਹਿਬਾਨਾਂ ਦੀ ਸੇਵਾ, ਸੀਮਾ ਚੱਠਾ,ਸਨਦੀਪ ਸੰਦਿਓੜਾ ਅਤੇ ਮਨਦੀਪ ਤੂਰ ਨੇ ਨਿਭਾਈ ।ਤਰਲੋਚਨ ਸੈਹਿੰਬੀ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਹੁਤ ਵਧੀਆ ਗੀਤ ਪੇਸ਼ ਕੀਤਾ । ਤੀਜੇ ਭਾਗ ਵਿੱਚ ਪੰਜਵੀਂ ਅਤੇ ਛੇਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ । ਜਿਸ ਵਿੱਚ ਜੱਜ ਸਾਹਿਬਾਨਾਂ ਦੀ ਭੂਮਿਕਾ ਗੁਰਪ੍ਰੀਤ ਕੌਰ ਰੈਡ. ਐਫ. ਐਮ.ਤੋਂ ,ਸਿਵਲੀਨ ਕੌਰ ਜੱਸੜ ਰੇਡੀਓ ਸੁਰ ਸੰਗਮ ਤੋਂ ਅਤੇ ਸੁਖਮੰਦਰ ਗਿੱਲ ਨੇ ਨਿਭਾਈ ।ਮਹਿੰਦਰਪਾਲ ਸਿੰਘ ਪਾਲ ਨੇ ਖੂਬਸੂਰਤ ਗ਼ਜ਼ਲਾਂ ਨਾਲ ਹਾਜ਼ਰੀ ਲਵਾਈ ।ਸਲੋਨੀ ਗੋਤਮ ਨੇ ਮਾਂ ਬੋਲੀ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਸਾਂਝਾ ਕੀਤਾ ।ਚੋਥੇ ਗਰੁੱਪ ਵਿੱਚ ਜਿਸ ਵਿੱਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ
ਲਿਆ ਉਹਨਾਂ ਦੀ ਜੱਜਮੈਂਟ ਡਾ. ਸਰਬਜੀਤ ਕੌਰ ਜਵੰਦਾ,ਇ. ਜੀਰ ਸਿੰਘ ਬਰਾੜ ਅਤੇ ਸੁਖਵਿੰਦਰ ਸਿੰਘ ਤੂਰ ਨੇ ਕੀਤੀ | ਦਵਿੰਦਰ ਮਲਹਾਂਸ ਨੇ ਨਤੀਜਿਆ ਦਾ ਐਲਾਨ ਕੀਤਾ ।ਪਹਿਲੇ ਭਾਗ ਵਿੱਚ ਕ੍ਰਮਵਾਰ ਹਰਅਸੀਸ ਕੌਰ,ਜਪੁਜੀ ਕੌਰ ਬਰਾੜ ਅਤੇ ਨਿਮਰਤ ਕੌਰ ਜੇਤੂ ਰਹੇ ।ਦੂਜੇ ਭਾਗ ਵਿੱਚ ਕ੍ਰਮਵਾਰ ਸਾਹਿਬਪ੍ਰੀਤ ਸਿੰਘ, ਹਰਗੁਣ ਕੌਰ ਵਿਰਕ ਅਤੇ ਸਮਾਇਰਾ ਚੌਹਾਨ ਜੇਤੂ ਰਹੇ ।ਤੀਜੇ ਭਾਗ ਵਿੱਚ ਕ੍ਰਮਵਾਰ ਗੁਨੀਵ ਕੌਰ ਗਿੱਲ, ਪ੍ਰਭਨੂਰ ਸਿੰਘ ਅਤੇ ਸਿਦਕ ਸਿੰਘ ਗਰੇਵਾਲ਼ ਨੇ ਜਿੱਤ ਹਾਸਲ ਕੀਤੀ ।ਚੋਥੇ ਗਰੁੱਪ ਵਿੱਚ ਕ੍ਰਮਵਾਰ ਨਿਮਰਤ ਕੌਰ , ਸਹਿਜ ਸਿੰਘ ਗਿੱਲ ਅਤੇ ਹਰਸੀਰਤ ਕੌਰ ਨੇ ਜਿੱਤ ਦਰਜ ਕਰਵਾਈ ।ਇਹਨਾਂ ਜੇਤੂ ਬੱਚਿਆਂ ਦਾ ਸਨਮਾਨ ਟਰਾਫੀਆਂ ਨਾਲ ਕੀਤਾ ਗਿਆ ।ਹਰੇਕ ਭਾਗ ਲੈਣ ਵਾਲੇ ਬੱਚੇ ਦੀ ਮੈਡਲ ਨਾਲ ਹੋਸਲਾ ਅਫਜਾਈ ਕੀਤੀ ਗਈ ।ਇਸ ਮੌਕੇ ਤੇ ਭਾਸ਼ਾ ਵਿਭਾਗ ਤੋਂ ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ।ਉਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਕੌਰ ,ਸੁਖਵੀਰ ਸਿੰਘ ਗਰੇਵਾਲ਼ ਰਾਜਿੰਦਰ ਕੌਰ ਚੋਹਕਾ ਅਤੇ ਗੁਰਪ੍ਰੀਤ ਕੌਰ ਲਾਡਲ ਨੇ ਆਪਣੇ ਵਿਚਾਰ ਸਾਂਝੇ ਕੀਤੇ ।ਸਾਰੇ ਹੀ ਕਾਰਜਕਾਰੀ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਬਹੁਤ ਤਨਦੇਹੀ ਨਾਲ ਨਿਭਾਈ ।ਸਾਊਂਡ ਸਿਸਟਮ ਉੱਪਰ ਬਲਵੀਰ ਗੋਰਾ,ਬੱਚਿਆਂ ਨੂੰ ਲਾਇਨ-ਅਪ ਕਰਨ ਅਤੇ ਸਟੇਜ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਤਰਲੋਚਨ ਸੈਹਿੰਬੀ ਅਤੇ ਮੰਗਲ ਚੱਠਾ ਨੇ ਨਿਭਾਈ ।ਜੱਜ ਸਾਹਿਬਾਨਾਂ ਨਾਲ ਸੁਖਜੀਤ ਸਿਮਰਨ ,ਜਗਤਾਰ ਜਗਰਾਓਂ ਅਤੇ ਜੋਰਾਵਰ ਨੇ ਫੋਟੋਗ੍ਰਾਫੀ ਕੀਤੀ । ਚਾਹ-ਪਾਣੀ ਦੀ ਸੇਵਾ ਗੁਰਲਾਲ ਸਿੰਘ ਰੁਪਾਲੋ ਨੇ ਆਪਣੇ ਪਰਿਵਾਰ ਸਮੇਤ ਬਾਖੂਬੀ ਨਿਭਾਈ ।
ਮੀਡੀਏ ਤੋਂ ਰਿਸ਼ੀ ਨਾਗਰ, ਚੰਦ ਸਿੰਘ ਸੰਦਿਓੜਾ,ਹਰਚਰਨ ਸਿੰਘ ਪਰਹਾਰ , ਜਸਜੀਤ ਸਿੰਘ ਧਾਮੀ,ਰਣਜੀਤ ਸਿੰਘ ਸਿੱਧੂ, ਸੈਵੇਦੂ ਸ਼ਰਮਾ ਅਤੇ ਪਰਮਜੀਤ ਸਿੰਘ ਭੰਗੂ ਨੇ ਆਪਣੀ ਹਾਜ਼ਰੀ ਲਗਵਾਈ ।ਹੋਰਨਾਂ ਤੋਂ ਇਲਾਵਾ ਸੁਰਿੰਦਰ ਸ਼ਰਮਾ,ਜਸਵੀਰ ਸਿੰਘ ਸਿਹੋਤਾ , ਗੁਰਦੀਸ ਕੌਰ ਗਰੇਵਾਲ਼, ਸਨੀ ਸਵੈਚ,ਭੋਲਾ ਸਿੰਘ ਚੌਹਾਨ,ਮਨਜੋਤ ਸਿੰਘ ਗਿੱਲ ਅਤੇ ਬਲਜੀਤ ਸਿੰਘ ਪੰਧੇਰ ਆਦਿ ਹਾਜ਼ਰ ਹੋਏ ।ਹਾਲ ਖਚਾਖਚ ਭਰਿਆ ਹੋਇਆ ਸੀ ।ਬਹੁਤ ਹੀ ਸਫਲ ਸਮਾਗਮ ਹੋਇਆ। ਅਖੀਰ ਵਿੱਚ ਪ੍ਰਧਾਨ ਰਣਜੀਤ ਸਿੰਘ ਨੇ ਮੀਡੀਏ ਅਤੇ ਜੱਜ ਸਾਹਿਬਾਨਾਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ ।ਅਗਲੀ ਮਹੀਨਾਵਾਰ ਮੀਟਿੰਗ ਜੋ 18 ਜੁਲਾਈ 2026 ਨੂੰ ਕੋਸੋ ਹਾਲ ਵਿਖੇ ਹੋਵੇਗੀ ਉਸ ਵਾਰੇ ਜਾਣਕਾਰੀ ਸਾਂਝੀ ਕੀਤੀ । ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ ਨੂੰ 825 735 1466 ਜਨਰਲ ਸਕੱਤਰ ਦਵਿੰਦਰ ਮਲਹਾਂਸ 403 993 2201 ਤੇ ਸੰਪਰਕ ਕੀਤਾ ਜਾ ਸਕਦਾ ਹੈ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





