HOME ਸਿੱਖ ਜਥੇਬੰਦੀਆਂ ਵੱਲੋਂ ਕੰਧਾਲਾ ਜੱਟਾਂ ਵਿਖੇ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ

ਸਿੱਖ ਜਥੇਬੰਦੀਆਂ ਵੱਲੋਂ ਕੰਧਾਲਾ ਜੱਟਾਂ ਵਿਖੇ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ

1
ਫੋਟੋ ਅਜਮੇਰ ਦੀਵਾਨਾ

 ਹੁਸ਼ਿਆਰਪੁਰ,   (ਸਮਾਜ ਵੀਕਲੀ)   (ਤਰਸੇਮ ਦੀਵਾਨਾ ) ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫਿਰਕੂ ਨੀਤੀ ਤਹਿਤ 21 ਜੂਨ ਨੂੰ ਜੋਗਾ ਦਿਵਸ ਵਜੋਂ  ਮਨਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਸਿੱਖ ਧਰਮ ਵਿੱਚ ਇਸ ਦੀ ਸਖਤ ਮਨਾਹੀ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਯੋਗਾ ਦਿਵਸ ਦੇ ਬਰਾਬਰ 21 ਜੂਨ ਨੂੰ ਗਤਕਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਆਵਾਜੇ-ਏ- ਕੌਮ ਤੇ ਮਿਸਲ ਪੰਜ ਆਬ ਜਥੇਬੰਦੀਆਂ ਵੱਲੋਂ ਕੰਧਾਲਾ ਜੱਟਾਂ ਵਿਖੇ, ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦੀ ਅਗਵਾਈ ਹੇਠ ਗਤਕਾ ਦਿਵਸ ਮਨਾਇਆ ਗਿਆ ਇਸ ਸਮੇਂ ਗਤਕਾ ਮਾਸਟਰ  ਦੀ ਅਗਵਾਈ ਹੇਠ ਨੌਜਵਾਨ ਬੱਚੇ ਬੱਚੀਆਂ ਨੇ ਗਤਕੇ ਦੇ ਜੌਹਰ ਵਿਖਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ  ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਸਾਜਸ਼ੀ ਢੰਗ ਨਾਲ ਲੁਕਮੇ ਅਜੰਡੇ ਤਹਿਤ ਦੇਸ਼ ਭਰ ਵਿੱਚ ਸਕੂਲਾਂ ਕਾਲਜਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਹਰ ਇੱਕ ਧਰਮ ਦੇ ਔਰਤਾਂ ਮਰਦਾਂ ਤੇ ਬੱਚਿਆਂ ਲਈ ਯੋਗਾ ਕਰਨਾ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ ਜੋ ਕਿ ਸਿੱਖ ਕੌਮ ਦੇ ਧਾਰਮਿਕ ਹੱਕਾਂ ਦੀ ਉਲੰਘਣਾ ਹੈ ਜਿਸ ਨੂੰ ਸਿੱਖ ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਸ਼ਾਸਤਰ ਵਿਦਿਆ ਨੂੰ ਅਪਣਾਉਂਦੇ ਹੋਏ ਕੇਵਲ ਗਤਕਾ ਖੇਡ ਕੇ ਇਸ ਦਿਨ ਨੂੰ ਮਨਾਇਆ ਕਰਨਗੇ ਅਤੇ ਸਿੱਖ ਬੱਚੇ ਬੱਚੀਆਂ ਆਪਣੀਆਂ ਧਾਰਮਿਕ ਪਰੰਪਰਾਵਾਂ ਦਾ ਪਾਲਣ ਕਰਦੇ ਹੋਏ ਗਤਕਾ ਦਿਵਸ ਤੇ ਸ਼ਾਸਤਰ ਵਿਦਿਆ ਦੀ ਖੇਡ ਦਾ ਪ੍ਰਦਰਸ਼ਨ ਕਰਨਗੇ !

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਖੱਡੇ ਵਿੱਚ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਬੱਸ ਡਿਵਾਈਡਰ ‘ਤੇ ਚੜ੍ਹੀ- ਵੱਡਾ ਹਾਦਸਾ ਹੋਣੋਂ ਟਲਿਆ
Next articleਐੱਚ.ਪੀ. ਗੈਸ ਪਲਾਂਟ ਮੰਡਿਆਲਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ