(ਸਮਾਜ ਵੀਕਲੀ)
‘ਜਥੇਦਾਰ’ ਅਕਾਲ ਤਖ਼ਤ ਦਾ ਅਖਵਾਉਣ ਵਾਲਾ।
ਰਾਤ ਨੂੰ ਚੋਰੀਓਂ ਤਾਜ਼ ਸਜ਼ਵਾਉਣ ਵਾਲਾ।
ਖ਼ੁਦ ਨੇ ਮਰਿਯਾਦਾ ਦੀਆਂ ਧੱਜੀਆਂ ਉਡਾ ਰੱਖੀਆਂ,
ਹੋਰਾਂ ਨੂੰ ‘ਮਰਿਯਾਦਾ’ ਦਾ ਪਾਠ ਪੜ੍ਹਾਉਣ ਵਾਲਾ।
ਨਾ ‘ਗੁਰੂ’ ਦੀ, ਨਾ ‘ਪੰਥ’ ਦੀ ਪ੍ਰਵਾਹ ਇਹਨੂੰ,
‘ਆਕਾਲ ਤਖ਼ਤ’ ਨੂੰ ਵੱਡੀ ਢਾਹ ਲਾਉਣ ਵਾਲਾ।
ਆਪਣੀ ਬੇਅਕਲੀ ਦਾ ਢੋਲ ਪਿੱਟ ਕੇ,
ਸਿੱਖ ਕੌਮ ਨੂੰ ਨਮੋਸ਼ੀ ਦਿਵਾਉਣ ਵਾਲ਼ਾ।
ਮੇਜਰ ਜਿਹਨਾਂ ਤਖ਼ਤ ਬਿਠਾਇਆ ਨਾਲ ਧੱਕੇ,
ਸਿਰਫ਼ ਉਹਨਾਂ ਦਾ ਹੁਕਮ ਵਜਾਉਣ ਵਾਲਾ।
ਮਾਲਕ ਜਿਸਦੇ ਵੀ ਮਗਰ ਪਾ ਦਿੰਦੇ,
ਪੈਂਦਾ ਉਹਨਾਂ ਨੂੰ ਭੱਜ ਭੱਜ ਸਿੱਖੋ!
ਸਿੱਖ ਕੌਮ ਵਿੱਚ ਵੱਡਾ ਘਮਸਾਨ ਪਾਇਆ,
ਐਸਾ ‘ਜਥੇਦਾਰ’ ਬਣਿਆ ‘ਗੜਗੱਜ’ ਸਿੱਖੋ!
ਮੇਜਰ ਸਿੰਘ ‘ਬੁਢਲਾਡਾ’





