
ਮਨਜੋਤ ਸਿੰਘ ਅਤੇ ਹਰਮਨਦੀਪ ਕੌਰ ਨੇ ਜਿੱਤੇ ਬਰੌਂਜ਼ ਮੈਡਲ, ਜੇਤੂਆਂ ਦਾ ਕੀਤਾ ਗਿਆ ਸਨਮਾਨ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਪਿਛਲੇ ਦਿਨੀਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਈ 101ਵੀਂ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਦਸਮੇਸ਼ ਅਥਲੈਟਿਕਸ ਕੋਚਿੰਗ ਸੈਂਟਰ ਰਾਏਕੋਟ ਦੇ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਦਸਮੇਸ਼ ਅਥਲੈਟਿਕਸ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੁਦਾਗਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਦੇ ਨੈਸ਼ਨਲ ਚੈਂਪੀਅਨ ਮਨਜੋਤ ਸਿੰਘ, ਜੋ ਕਿ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਵਿਦਿਆਰਥੀ ਹਨ, ਨੇ ਹੈਮਰ ਥ੍ਰੋ ਓਪਨ ਮੁਕਾਬਲੇ ਵਿੱਚ ਭਾਗ ਲੈਂਦਿਆਂ ਕਈ ਨਾਮੀ ਖਿਡਾਰੀਆਂ ਨੂੰ ਪਿੱਛੇ ਛੱਡ ਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਬਰੌਂਜ਼ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਹੈਮਰ ਥ੍ਰੋ ਓਪਨ ਮੁਕਾਬਲੇ ਵਿੱਚ ਹਰਮਨਦੀਪ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰੌਂਜ਼ ਮੈਡਲ ਜਿੱਤ ਕੇ ਸੰਸਥਾ ਅਤੇ ਇਲਾਕੇ ਦਾ ਮਾਣ ਵਧਾਇਆ। ਚੈਂਪੀਅਨਸ਼ਿਪ ਤੋਂ ਵਾਪਸ ਆਉਣ ਉਪਰੰਤ ਰਾਏਕੋਟ ਅਥਲੈਟਿਕਸ ਕੋਚਿੰਗ ਸੈਂਟਰ ਵਿਖੇ ਜੇਤੂ ਅਥਲੀਟਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੋਵੇਂ ਖਿਡਾਰੀਆਂ ਨੂੰ 500-500 ਰੁਪਏ ਦੀ ਰਾਸ਼ੀ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਦਸਮੇਸ਼ ਅਥਲੈਟਿਕਸ ਟੂਰਨਾਮੈਂਟ ਕਮੇਟੀ ਨੇ ਫੈਸਲਾ ਕੀਤਾ ਕਿ ਭਵਿੱਖ ਵਿੱਚ ਜੋ ਵੀ ਅਥਲੀਟ ਸਟੇਟ ਪੱਧਰ ’ਤੇ ਮੈਡਲ ਜਿੱਤੇਗਾ, ਉਸ ਨੂੰ ਗੋਲਡ ਮੈਡਲ ਲਈ 1100 ਰੁਪਏ, ਸਿਲਵਰ ਮੈਡਲ ਲਈ 700 ਰੁਪਏ ਅਤੇ ਬਰੌਂਜ਼ ਮੈਡਲ ਲਈ 500 ਰੁਪਏ ਸਨਮਾਨ ਰਾਸ਼ੀ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅਥਲੀਟਾਂ ਦੀ ਲੋੜ ਮੁਤਾਬਕ ਹੋਰ ਸੰਭਵ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਲਾਕੇ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਅਤੇ ਅਥਲੈਟਿਕਸ ਨਾਲ ਜੋੜਨ ਲਈ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਚੱਲ ਰਹੇ ਅਥਲੈਟਿਕਸ ਕੋਚਿੰਗ ਸੈਂਟਰ ਵਿੱਚ ਜ਼ਰੂਰ ਭੇਜਣ, ਜਿੱਥੇ ਖਿਡਾਰੀਆਂ ਨੂੰ ਬਿਨਾਂ ਕਿਸੇ ਫੀਸ ਦੇ ਨੈਸ਼ਨਲ ਪੱਧਰ ਦੀ ਤਿਆਰੀ ਕਰਵਾਈ ਜਾਂਦੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



