ਨਵਾਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਕਾਠਗੜ੍ਹ ਕਸਬੇ ਦੇ ਪ੍ਰਾਚੀਨ ਇਤਿਹਾਸਿਕ ਸ਼ੀਤਲਾ ਮਾਤਾ ਮੰਦਰ ਦੇ ਅੰਦਰ ਸਥਿਤ ਸਿੱਧ ਬਾਬਾ ਬਾਲਗਣਾ ਜੀ ਦੇ ਮੰਦਰ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਬੀਤੀ 20 ਜੂਨ ਨੂੰ ਇੱਕ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ। ਸਮਾਗਮ ਦੌਰਾਨ ਰਾਤ ਨੂੰ ਬਾਬਾ ਜੀ ਦਾ ਮੰਦਰ ਰੰਗ ਬਰੰਗੀਆਂ ਲਾਈਟਾਂ ਨਾਲ ਦੁਲਹਣ ਵਾਂਗ ਸਜਾਇਆ ਗਿਆ, ਪਵਿੱਤਰ ਧੂਣਾ ਪ੍ਰਚੰਡ ਕੀਤਾ ਗਿਆ ਅਤੇ ਸ਼ਰਧਾ ਪੂਰਵਕ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਗਤਾਂ ਨੂੰ ਰੋਟ ਪ੍ਰਸ਼ਾਦ ਵੀ ਵੰਡਿਆ ਗਿਆ। ਪ੍ਰੀਤੀ ਸੀਨੋ ਐਂਡ ਪਾਰਟੀ ਨੇ ਬੰਨ੍ਹਿਆ ਸਮਾਂ; ਭੇਟਾਂ ‘ਤੇ ਝੂਮੀਆਂ ਸੰਗਤਾਂ ਰਾਤ ਦੇ ਜਾਗਰਣ ਦੌਰਾਨ ਮੰਡੀ ਗੋਬਿੰਦਗੜ੍ਹ ਤੋਂ ਪਹੁੰਚੀ ਪ੍ਰਸਿੱਧ ਭਜਨ ਮੰਡਲੀ ਪ੍ਰੀਤੀ ਸੀਨੋ ਐਂਡ ਪਾਰਟੀ ਵੱਲੋਂ ਬਾਬਾ ਜੀ ਦਾ ਮਹਿਮਾ ਗਾਇਨ (ਗੁਣਗਾਨ) ਕੀਤਾ ਗਿਆ। ਉਨ੍ਹਾਂ ਵੱਲੋਂ ਗਾਏ ਗਏ ਇੱਕ ਤੋਂ ਇੱਕ ਚੋਟੀ ਦੇ ਭਜਨਾਂ ਨੇ ਪੂਰੀ ਜਨਤਾ ਨੂੰ ਮੰਤਰ-ਮੁਗਧ ਕਰ ਦਿੱਤਾ। ਖ਼ਾਸ ਕਰਕੇ ਜਦੋਂ ਉਨ੍ਹਾਂ ਨੇ ਬਾਬਾ ਜੀ ਦੀ ਪ੍ਰਸਿੱਧ ਭੇਟ “ਲੋਕਾਂ ਨੂੰ ਮਾਣ ਪਾਵਰਾਂ ਦਾ, ਸਾਡੀ ਪਾਵਰ ਧੂਣੇ ਵਾਲਾ” ਗਾਈ, ਤਾਂ ਪੂਰਾ ਪੰਡਾਲ ਨੱਚ ਉੱਠਿਆ ਅਤੇ ਮਾਹੌਲ ਪੂਰੀ
ਤਰ੍ਹਾਂ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਰਾਤ 12 ਵਜੇ ਕੱਟਿਆ 21 ਕਿੱਲੋ ਦਾ ਕੇਕ, ਆਤਿਸ਼ਬਾਜ਼ੀ ਨਾਲ ਚਮਕਿਆ ਅਸਮਾਨ ਰਾਤ ਕਰੀਬ 12 ਵਜੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ 21 ਕਿੱਲੋ ਦਾ ਕੇਕ ਕੱਟਿਆ ਗਿਆ। ਇਸ ਦੌਰਾਨ ਚਲਾਏ ਗਏ ਪਟਾਕਿਆਂ ਅਤੇ ਹਵਾਈ ਆਤਿਸ਼ਬਾਜ਼ੀਆਂ ਨਾਲ ਸਾਰਾ ਅਸਮਾਨ ਰੰਗ-ਬਿਰੰਗਾ ਹੋ ਉੱਠਿਆ। ਰਾਤ 12 ਵਜੇ ਤੋਂ ਬਾਅਦ ਸੰਗਤਾਂ ਦੀ ਭਾਰੀ ਮੰਗ ‘ਤੇ ਇੱਕ-ਦੋ ਹੋਰ ਭਜਨ ਸੁਣਾਏ ਗਏ ਅਤੇ ਫਿਰ ਬਾਬਾ ਜੀ ਦੀ ਆਰਤੀ ਕੀਤੀ ਗਈ। ਇਸ ਉਪਰੰਤ ਸਮੂਹ ਸੰਗਤ ਵਿੱਚ ਕੇਕ ਪ੍ਰਸ਼ਾਦ ਵੰਡਿਆ ਗਿਆ। ਟਾਫੀਆਂ ਦੀ ਵਰਖਾ ਅਤੇ ਵੰਨ-ਸੁਵੰਨੇ ਸਟਾਲ ਰਹੇ ਖਿੱਚ ਦਾ ਕੇਂਦਰ ਪ੍ਰੋਗਰਾਮ ਦੌਰਾਨ ਖ਼ੁਸ਼ੀ ਮਨਾਉਂਦਿਆਂ ਸੰਗਤ ਉੱਪਰ ਟਾਫੀਆਂ ਦੀ ਵਰਖਾ ਵੀ ਕੀਤੀ ਗਈ। ਸ਼ਰਧਾਲੂਆਂ ਲਈ ਫਰੂਟ ਚਾਟ, ਮਿਲਕ ਬਦਾਮ ਵਾਲਾ ਦੁੱਧ, ਕੋਲਡ ਡਰਿੰਕ ਅਤੇ ਆਲੂ ਟਿੱਕੀਆਂ ਦੇ ਸਟਾਲ ਲਗਾਤਾਰ ਜਾਰੀ ਰਹੇ। ਅਖੀਰ ਵਿੱਚ ਰੋਟ ਪ੍ਰਸ਼ਾਦ ਵੰਡ ਕੇ ਪ੍ਰੋਗਰਾਮ ਸੰਪੰਨ ਹੋਇਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਭਜਨ ਗਾਇਕਾ ਪ੍ਰੀਤੀ ਸੀਨੋ ਅਤੇ ਉਨ੍ਹਾਂ ਦੇ ਗਰੁੱਪ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਦਰ ਦੀ ਸਵਰਗੀ ਮੁੱਖ ਸੇਵਾਦਾਰ ਬੀਬੀ ਕੌਸ਼ਲਿਆ ਦੇਵੀ ਨੂੰ ਵੀ ਸ਼ਰਧਾ ਨਾਲ ਯਾਦ ਕਰਦਿਆਂ ਨਾਅਰੇ ਲਗਾਏ ਗਏ। ਇਸ ਪਵਿੱਤਰ ਮੌਕੇ ‘ਤੇ ਮੁੱਖ ਪ੍ਰਬੰਧਕ ਗੋਬਿੰਦ ਸ਼ਰਮਾ ਅਸ਼ੋਕ ਕੁਮਾਰ (ਐਨ.ਆਰ.ਆਈ.), , ਸੁਨੀਤਾ ਸ਼ਰਮਾ, ਰਵੀ ਕੁਮਾਰ, ਰੋਹਿਤ ਕੁਮਾਰ, ਹਨੀ ਕੁਮਾਰ, ਨੇਤਿਨ ਸ਼ਰਮਾ, ਚੰਦਰਸ਼ੇਖਰ ਗੌਤਮ, ਜਤਿੰਦਰ ਮਿੰਟੂ, ਸੌਰਵ ਸ਼ਰਮਾ, ਅੰਕੁਸ਼ ਸ਼ਰਮਾ, ਸਰਵੇਸ਼ ਸ਼ਰਮਾ, ਰਾਗਵ ਭਾਰਦਵਾਜ, ਵਿਪਨ ਕੁਮਾਰ, ਰਵੀ ਕੁਮਾਰ, ਰਜਿੰਦਰ ਸ਼ਰਮਾ, ਰਮਨ ਸ਼ਰਮਾ, ਨੀਰਜ਼ ਸ਼ਰਮਾ, ਵਿਸ਼ਾਲ ਆਨੰਦ, ਸਨੀ ਸ਼ਰਮਾ, ਪੰਕਜ ਸ਼ਰਮਾ, ਅਸ਼ਵਨੀ ਆਨੰਦ, ਮਨੋਹਰ ਲਾਲ, ਹਰਸ਼ ਵਰਮਾ ਅਤੇ ਸਤੀਸ਼ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




