HOME ਪਿੰਡ ਦੁਸਾਂਝ ਕਲਾਂ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ...

ਪਿੰਡ ਦੁਸਾਂਝ ਕਲਾਂ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ

4

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)– ਪਿੰਡ ਦੁਸਾਂਝ ਕਲਾਂ ਵਿਖੇ ਗੁਰਦੁਆਰਾ ਪਿੱਪਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨ ਛਿੰਝ ਮੇਲਾ ਐੱਨ. ਆਰ. ਆਈ. ਵੀਰਾਂ, ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ। । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪਿੱਪਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆਂ ਕਿ ਪਹਿਲੇ ਦਿਨ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਦੂਸਰੇ ਦਿਨ ਬਲਦਾਂ ਦੀਆਂ ਟੱਲੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ‘ਚ  53 ਜੋੜੀਆਂ ਨੇ ਭਾਗ ਲਿਆ। ਜਿੱਤਣ ਵਾਲੇ ਬਲਦਾਂ ਦੀਆਂ ਜੋੜੀਆਂ ‘ਚੋਂ ਪਹਿਲਾ ਸਥਾਨ ਹਾਸਲ ਸੋਢੀ ਰਸੂਲਪੁਰ ਨੂੰ ਨਗਦ ਇਨਾਮ 15 ਹਜ਼ਾਰ ਰੁਪਏ, ਇੱਕ ਬੂਰੀ ਬੜੈਮਿਆ ਦੀ, ਝੁੱਲਾਂ ਦੀ ਜੋੜੀ, ਦੋ-ਦੋ ਸਨਮਾਨਿਤ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ, ਦੂਸਰਾ ਸਥਾਨ ਗੁਰਮੀਤ ਸਿੰਘ ਜੰਡਿਆਲੀ ਨੂੰ ਨਗਦ ਇਨਾਮ 14 ਹਜ਼ਾਰ ਰੁਪਏ, ਇੱਕ ਬੂਰੀ ਬੜੈਮਿਆ ਦੀ, ਝੁੱਲਾਂ ਦੀ ਜੋੜੀ, ਦੋ-ਦੋ ਸਨਮਾਨਿਤ ਚਿੰਨ੍ਹ ਦੇਕੇ ਸਨਮਾਨਿਤ ਕੀਤਾ, ਤੀਸਰਾ ਸਥਾਨ ਹਾਸਲ ਮੱਖਣ ਮਜਾਰਾ ਡੀਂਗਰੀਆਂ ਨੂੰ ਨਗਦ ਇਨਾਮ 13 ਹਜ਼ਾਰ ਰੁਪਏ, ਇੱਕ ਬੂਰੀ ਬੜੈਮਿਆ ਦੀ, ਝੁੱਲਾਂ ਦੀ ਜੋੜੀ, ਦੋ-ਦੋ ਸਨਮਾਨਿਤ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਤੀਸਰੇ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਭੋਗ ਪਾਏ ਗਏ, ਉਪਰੰਤ ਖੁਲ੍ਹੇ ਪੰਡਾਲ ਵਿੱਚ ਕੀਰਤਨੀ ਜਥਾ ਭਾਈ ਜਸਪਾਲ ਸਿੰਘ ਪਾਲਾ ਦੁਸਾਂਝ ਕਲਾਂ ਅਤੇ ਢਾਡੀ ਜੱਥਾ ਗਿਆਨੀ ਸੁਖਵਿੰਦਰ ਸਿੰਘ ਮੰਢਾਲੀ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਗੁਰੂਬਾਣੀ ਇਤਿਹਾਸ ਨਾਲ ਜੋੜਿਆ। ਚੌਥੇ ਦਿਨ ਸਵੇਰੇ 11ਵਜੇ ਬਜ਼ੁਰਗਾਂ ਦੀ ਰੂਹ ਦੀ ਖੁਰਾਕ ਅਲਗੋਜ਼ਿਆਂ ਦਾ ਰਾਗ ਬੂਟਾ ਮੁਹੰਮਦ ਅਤੇ ਮਨਪ੍ਰੀਤ ਜਲਾਲ ਬਠਿੰਡੇ ਵਾਲਿਆਂ ਨੇ ਰਾਗ ਸੁਣਾਕੇ ਬੁਜ਼ੁਰਗਾਂ ਨੂੰ ਝੂੰਮਣ ਲਾ ਦਿੱਤਾ। ਇਸ ਛਿੰਝ ਮੇਲੇ ਦੁਰਾਨ ਸ਼ਾਮ 04 ਵਜੇ ਛਿੰਝ ਪਾਉਆਈ ਗਈ, ਇਸ ਵਿੱਚ ਪੰਜਾਬ ਦੇ ਨਾਮਵਰ 30 ਅਖਾੜਿਆਂ ਦੇ ਪਹਿਲਵਾਨਾਂ ਦੀ ਕੁਸ਼ਤੀ ਕਰਵਾਈ ਗਈ, ਉਪਰੰਤ ਪੱਟਕੇ ਦੀ ਕੁਸ਼ਤੀ ਦੰਗਲ ਦੁਰਾਨ ਮੰਨੂ ਲੇਹਲ ਅਤੇ ਸ਼ੇਰਾਂ ਲੱਲੀਆਂ ਦੇ ਵਿਚਾਰ ਹੋਈ ਪੱਟਕੀ ਦੀ ਕੁਸ਼ਤੀ ਜਿਸ ‘ਚ ਮੰਨੂ ਲੇਹਲ ਦੇ ਸੱਟ ਲੱਗਣ ਕਾਰਨ ਪ੍ਰਬੰਧਕ ਕਮੇਟੀ ਵੱਲੋਂ ਸ਼ੇਰਾਂ ਲੱਲੀਆਂ ਨੂੰ ਪੱਟਕੇ ਦੀ ਕੁਸ਼ਤੀ ਦਾ ਜੇਤੂ ਕਰਾਰ ਦਿੱਤਾ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਸਰਪੰਚ ਨਿਰਮਲ ਕੁਮਾਰ ਨਵੀਂ ਅਤੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਜੇਤੂ ਪਹਿਲਵਾਨ ਸ਼ੇਰਾਂ ਲੱਲੀਆਂ ਨੂੰ ਪਹਿਲਾਂ ਨਗਦ ਇਨਾਮ 21 ਹਜ਼ਾਰ ਰੁਪਏ ਦੇਕੇ ਸਨਮਾਨਿਤ ਅਤੇ ਮੰਨੂ ਲੇਹਲ ਨੂੰ ਦੂਸਰਾ ਨਗਦ ਇਨਾਮ 17 ਹਜ਼ਾਰ ਰੁਪਏ ਦੇਕੇ ਸਨਮਾਨਿਤ ਕੀਤਾ ਗਿਆ। ਇਸ ਛਿੰਝ ਮੇਲੇ ਦੁਰਾਨ ਪ੍ਰਬੰਧਕ ਕਮੇਟੀ ਵੱਲੋਂ ਦਿਨ ਚਾਹ ਪਕੌੜਿਆਂ ਅਤੇ ਗੂਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੱਜਣਾਂ ਦਾ ਦਿੱਤੇ ਸਹਿਯੋਗ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਗ੍ਰਾਮ ਪੰਚਾਇਤ ਦੇ ਸਮੂਹ ਮੈਂਬਰ ਤੇ ਇਲਾਵਾਂ ਇਲਾਕੇ ਭਰ ਤੋਂ ਪਤਵੰਤੇ ਸੱਜਣ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleक्या भाजपा शासन के तहत भारत एक पुलिस राज्य बन गया है?
Next articleHas India Become a Police State Under BJP Rule?