
ਐਸੋਸੀਏਸ਼ਨ ਵੱਲੋਂ ਬੌਬੀ ਨੂੰ ਸਨਮਾਨ ਨਿਸ਼ਾਨੀ ਭੇਟ ਕਰਕੇ ਕੀਤਾ ਗਿਆ ਸਨਮਾਨਿਤ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਕਰੈਪ ਟਰੇਡਰਜ਼ ਐਸੋਸੀਏਸ਼ਨ ਵੱਲੋਂ ਜਤਿੰਦਰ ਸਿੰਘ ਬੌਬੀ ਨੂੰ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਵਿਧਾਨ ਸਭਾ ਹਲਕਾ ਪੱਛਮੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਜਿੱਥੇ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਇਸ ਮੌਕੇ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਸਨਮਾਨ ਨਿਸ਼ਾਨੀ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਅਤੇ ਚੇਅਰਮੈਨ ਜਰਨੈਲ ਸਿੰਘ ਖੇੜਾ ਨੇ ਕਿਹਾ ਕਿ ਜਤਿੰਦਰ ਸਿੰਘ ਬੌਬੀ ਲੰਬੇ ਸਮੇਂ ਤੋਂ ਜਿੱਥੇ ਸਮਾਜਸੇਵਾ ਦੇ ਖੇਤਰ ਵਿੱਚ ਅਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ ਉੱਥੇ ਰਾਜਨੀਤਿਕ ਖੇਤਰ ਵਿੱਚ ਵੀ ਸਰਗਰਮ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਜਤਿੰਦਰ ਸਿੰਘ ਬੌਬੀ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਬੀਸੀ ਵਰਗ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਦਲੀਪ ਸਿੰਘ ਖੁਰਾਣਾ, ਪਰਮਜੀਤ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ ਡੰਗ, ਮਨਜਿੰਦਰ ਸਿੰਘ ਚਾਵਲਾ, ਇੰਦਰਜੀਤ ਸਿੰਘ ਮੱਕੜ, ਕੰਵਲਜੀਤ ਸਿੰਘ ਚੁੱਘ, ਤਰਨਦੀਪ ਸਿੰਘ ਅਰੋੜਾ, ਰਾਜ ਕੁਮਾਰ, ਅਰਵਿੰਦਰ ਸਿੰਘ ਲੱਕੀ, ਪ੍ਰਭਜੋਤ ਸਿੰਘ ਕਾਲੜਾ, ਟਿੰਕੂ ਮੱਕੜ, ਹਰਮੀਤ ਸਿੰਘ ਸੋਨੀ, ਗੁਰਪ੍ਰੀਤ ਸਿੰਘ ਚੁੱਗ, ਗੁਰਪ੍ਰੀਤ ਸਿੰਘ ਨੂਪੀ, ਮਨੋਜ ਕੁਮਾਰ, ਵਿੱਕੀ ਜੈਸਵਾਲ, ਰਜੇਸ਼ ਰਾਏ, ਸਰਬਜੀਤ ਸਿੰਘ ਰੂਬਲ, ਗੁਰਦੀਪ ਸਿੰਘ ਖੁਰਾਣਾ, ਪਰਮਵੀਰ ਸਿੰਘ ਰਿੰਕੂ , ਤਰਵਿੰਦਰ ਸਿੰਘ ਲੋਟੇ, ਜਸਮੇਲ ਸਿੰਘ ਪੁਰਬਾ, ਜੁਰਜੋਤ ਸਿੰਘ ਮੁੱਕਰ, ਹਰਬੰਸ ਸਿੰਘ ਜੰਡੂ, ਰਜੀਵ ਬਾਂਸਲ, ਕੁਲਵਿੰਦਰ ਸਿੰਘ ਸੂਦ, ਵਿਵੇਕ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



