HOME ਹੈਪੀ ਯੋਗਾ ਡੇਅ 😊

ਹੈਪੀ ਯੋਗਾ ਡੇਅ 😊

3

   (ਸਮਾਜ ਵੀਕਲੀ) 

ਆ ਵੇ ਰਾਮਿਆਂ ਯੋਗਾ ਕਰੀਏ।
ਹਜ਼ਮ ਕਰਨ ਦੇ ਜੋਗਾ ਕਰੀਏ।

ਹਾਰੇ ਹੋਏ ਵਜ਼ੀਰ ਬਣਾ ਕੇ ,
ਲੋਕਤੰਤਰ ਦਾ ਕਲਮਾ ਪੜ੍ਹੀਏ।

‘ਜਨ-ਧਨ’ ਨਾਮ ਦਾ ਦੇ ਕੇ ਛੁਣਛੁਣਾ,
ਖੇਡੀਏ ਦਾਅ ਤੇ ਬੈਂਕਾਂ ਭਰੀਏ।

ਬਹੁਤ ਵਿਰੋਧ ‘ਚ ਸੰਘ ਫਾੜਿਆ
ਪਰ ਹੁਣ ਜੀ.ਐਸ.ਟੀ. ਵੀ ਮੜ੍ਹੀਏ।

ਸਵੱਛ ਭਾਰਤ ਕੋਈ ਸ਼ੁਗਲ ਬਣਾ ਕੇ,
ਮੀਡੀਆ ਦੇ ਵਿੱਚ ਕੋਕੇ ਜੜੀਏ।

ਨੋਟਬੰਦੀ ਕਰ ਖ਼ਾਸ ਯਾਰਾਂ ਦੇ,
ਕਾਲ਼ੇ ਧਨ ਨੂੰ ਚਿੱਟਾ ਕਰੀਏ।

ਪੰਦਰਾਂ ਲੱਖ ਹੁਣ ਨਹੀਉਂ ਚਲਣਾ,
ਦੱਸ ਨਵਾਂ ਕੀ ਜੁਮਲਾ ਘੜੀਏ।

ਜਨਤਾ ਤੇਲ ਜੋਗੀ ਨਹੀਂ ਛੱਡਣੀ,
ਗੱਲੀਂ ਬੁਲੇਟ ਟਰੇਨ ‘ਚ ਚੜ੍ਹੀਏ।

ਜਨਮਦਿਨਾਂ ‘ਤੇ ਜਫੀਆਂ ਪਾਈਏ,
ਭਾਸ਼ਣਾ ਵਿੱਚ ਪਾਕਿ’ ਨਾਲ਼ ਲੜੀਏ।

ਨਾਹਰਾ “ਬੇਟੀ ਬਚਾਓ” ਦੇ ਕੇ,
ਹਰ ਥਾਂ ਬਾਂਹ ਛੜਿਆਂ ਦੀ ਫੜੀਏ।

ਆਪੇ ਲੁਕ-ਛਿਪ ਜਾਊ ਯੋਗਤਾ,
ਪ੍ਰੇਮ ਦੇ ਨਾਂ ਤੇ ਹਿੰਦੀ ਪੜ੍ਹੀਏ।

ਫਰਕ ਕੀ ਪੈਂਦੈ ਮਰ ਜਾਣ ਬੰਦੇ,
ਡੰਗਰਾਂ ਦੇ ਲਈ ਮੱਚੀਏ ਸੜੀਏ।

ਦੌਰੇ ਕਰ ਕਰ ਦੁਨੀਆਂ ਗਾਹੀਏ,
ਕਦੇ ਕਦੇ ਉੰਝ ਮੁਲਕ ਵੀ ਵੜੀਏ।

ਕਲਮਕਾਰ ਕੋਈ ਸਿਰ ਜੇ ਚੁੱਕੇ,
ਸੌਖਾ ਹੱਲ ਕੋਈ ਧਾਰਾ ਮੜ੍ਹੀਏ

ਪਰ ਟਿਕਦੇ ਨਾ ਪਿੰਡ ਘੜਾਮੇਂ,
ਕਿੰਝ ਹੱਥ ਰੋਮੀ ਜਿਹਿਆਂ ਦਾ ਫੜੀਏ ?

ਚਲ ਛੱਡ..!, ਫਿੱਟ ਕਰਵਾਉਣੇ ਨਾ ਭੁੱਲ ਜੀੰ’,
ਧਿਆਨ ਕੈਮਰਿਆਂ ਉੱਤੇ ਧਰੀਏ।

ਆ ਵੇ ਰਾਮਿਆ ਯੋਗਾ ਕਰੀਏ।
ਹਜ਼ਮ ਕਰਨ ਦੇ ਜੋਗਾ ਕਰੀਏ।
ਰੋਮੀ ਘੜਾਮਾਂ।

Previous articleਜੀਵਨਸ਼ੈਲੀ ਅਤੇ ਨਾਈਟ ਲਾਈਫ ਦਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ, ਟੈਂਪਰਾ ਗਰੁੱਪ ਵੱਲੋਂ ਦ ਅਰਬਨ ਸਕੁਏਅਰ, ਮੁੱਲਾਂਪੁਰ, ਲੁਧਿਆਣਾ ਵਿੱਚ ਤਿੰਨ ਪ੍ਰੀਮੀਅਮ ਬ੍ਰਾਂਡਾਂ ਦਾ ਉਦਘਾਟਨ ਕੀਤਾ
Next articleਬੌਬੀ ਸਮਾਜਸੇਵਕ ਦੇ ਨਾਲ-ਨਾਲ ਰਜਨੀਤੀ ਵਿੱਚ ਵੀ ਸਰਗਰਮ ਆਗੂ- ਖੁਰਾਣਾ, ਖੇੜਾ