ਭਜਨ-ਕੀਰਤਨ ਨਾਲ ਗੂੰਜਿਆ ਸਾਰਾ ਵਾਤਾਵਰਨ; ਰਾਤ ਨੂੰ ਲੱਗੇਗੀ ਚੌਂਕੀ, ਕੱਟਿਆ ਜਾਵੇਗਾ ਕੇਕ ਅਤੇ ਲਗਾਏ ਜਾਣਗੇ ਵੱਖ-ਵੱਖ ਸਟਾਲ
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) : ਕਸਬੇ ਦੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਵਿਖੇ ਸਥਿਤ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਦਾ ਪਾਵਨ ਜਨਮ ਦਿਨ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਮੰਦਿਰ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਇੱਕ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ। ਸਵੇਰੇ ਸਾਢੇ 4 ਵਜੇ ਬਾਬਾ ਜੀ ਦੀ ਪਾਵਨ ਮੂਰਤੀ ਨੂੰ ਇੱਕ ਬਹੁਤ ਹੀ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ, ਜਿਸ ਦੇ ਪਿੱਛੇ ਸਮੁੱਚੀ ਸੰਗਤ ਭਜਨ-ਕੀਰਤਨ ਕਰਦੀ ਹੋਈ ਚੱਲ ਰਹੀ ਸੀ। ਸੰਗਤਾਂ ਵੱਲੋਂ ਗਾਏ ਜਾ ਰਹੇ ਭੇਟਾਂ ਤੇ ਭਜਨ “ਰੱਬਾ ਕਰ ਬੱਦਲਾਂ ਦੀ ਛਾਂ, ਅੱਜ ਮੇਰੇ ਬਾਬੇ ਨੇ ਆਉਣਾ” ਨਾਲ ਸਾਰਾ ਵਾਤਾਵਰਨ ਬਾਬਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪ੍ਰਭਾਤ ਫੇਰੀ ਰਾਮਗੜ੍ਹੀਆ ਮੁਹੱਲਾ ਅਤੇ ਉਸ ਤੋਂ ਬਾਅਦ ਚੌਧਰੀਆਂ ਮੁਹੱਲਾ ਵਿਖੇ ਪਹੁੰਚੀ, ਜਿੱਥੇ ਸਥਾਨਕ ਨਿਵਾਸੀਆਂ ਵੱਲੋਂ ਇਸ ਦਾ ਬਹੁਤ ਹੀ ਜ਼ੋਰਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਵੱਲੋਂ ਥਾਂ-ਥਾਂ ‘ਤੇ ਇਸ ਪ੍ਰਭਾਤ ਫੇਰੀ ਦਾ ਸਵਾਗਤ ਕਰਦਿਆਂ ਸੰਗਤਾਂ ਨੂੰ ਚਾਹ, ਕੋਲਡ ਡਰਿੰਕਸ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦਾ ਅਤੁੱਟ ਲੰਗਰ ਛਕਾਇਆ ਗਿਆ। ਇਹ ਪ੍ਰਭਾਤ ਫੇਰੀ ਸਾਰੇ ਪਿੰਡ ਦੀ ਪਰਿਕਰਮਾ ਕਰਦੇ ਹੋਏ ਅਤੇ ਮਾਰਕੀਟ ਕਾਠਗੜ੍ਹ ਦੇ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਵਾਪਸ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਵਿਖੇ ਪਹੁੰਚ ਕੇ ਸਫ਼ਲਤਾਪੂਰਵਕ ਸਮਾਪਤ ਹੋਈ। ਇਸ ਸ਼ਰਧਾਮਈ ਮੌਕੇ ‘ਤੇ ਮਹਿਲਾ ਭਜਨ ਮੰਡਲੀ ਦੁਆਰਾ ਬਾਬਾ ਜੀ ਦੀਆਂ ਮਨਮੋਹਕ ਭੇਟਾਂ ਅਤੇ ਭਜਨ-ਕੀਰਤਨ ਗਾ ਕੇ ਪੂਰੇ ਮਾਹੌਲ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਗਿਆ। ਪ੍ਰਭਾਤ ਫੇਰੀ ਦੌਰਾਨ ਗੋਬਿੰਦ ਸ਼ਰਮਾ, ਸੁਨੀਤਾ ਸ਼ਰਮਾ, ਰਵੀ ਕੁਮਾਰ, ਜਤਿੰਦਰ ਮਿੰਟੂ, ਰੋਹਿਤ ਕੁਮਾਰ, ਰਾਮ ਸ਼ਰਮਾ, ਹਨੀ ਕੁਮਾਰ, ਪੰਡਿਤ ਚੰਦਰਸ਼ੇਖਰ ਗੌਤਮ, ਜਿੱਪੀ ਆਨੰਦ, ਨਿਤਿਨ ਸ਼ਰਮਾ ਅਤੇ ਅਸ਼ਵਨੀ ਆਨੰਦ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਿਲ ਹੋਏ। ਮੰਦਿਰ ਪ੍ਰਬੰਧਕਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਮਦਿਨ ਦੇ ਸਬੰਧ ਵਿੱਚ ਰਾਤ ਨੂੰ ਬਾਬਾ ਜੀ ਦੀ ਵਿਸ਼ੇਸ਼ ਚੌਂਕੀ ਲਗਾਈ ਜਾਵੇਗੀ, ਜਿਸ ਦੌਰਾਨ ਬਾਬਾ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਕੇਕ ਵੀ ਕੱਟੇ ਜਾਣਗੇ। ਇਸ ਜਸ਼ਨ ਨੂੰ ਯਾਦਗਾਰੀ ਬਣਾਉਣ ਲਈ ਮੰਦਿਰ ਕੰਪਲੈਕਸ ਵਿਖੇ ਆਈਸਕ੍ਰੀਮ, ਫਰੂਟ ਚਾਟ, ਚਾਹ-ਪਕੌੜੇ, ਮਿਲਕ ਬਦਾਮ ਅਤੇ ਕੋਲਡ ਡਰਿੰਕਸ ਦੇ ਵਿਸ਼ੇਸ਼ ਸਟਾਲ ਲਗਾ ਕੇ ਸੰਗਤਾਂ ਵਿੱਚ ਪ੍ਰਸਾਦ ਵਰਤਾਇਆ ਜਾਵੇਗਾ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




